ਫਿਰੋਜ਼ਪੁਰ ਰੋਡ ਪੁਲ ਦੇ ਥੱਲੇ ਕਾਰ ਵਿਚ ਮਿਲੀ ਨੌਜਵਾਨ ਦੀ ਲਾਸ਼!

Wednesday, May 13, 2026 - 06:04 PM (IST)

ਫਿਰੋਜ਼ਪੁਰ ਰੋਡ ਪੁਲ ਦੇ ਥੱਲੇ ਕਾਰ ਵਿਚ ਮਿਲੀ ਨੌਜਵਾਨ ਦੀ ਲਾਸ਼!

ਲੁਧਿਆਣਾ (ਤਰੁਣ) : ਫਿਰੋਜ਼ਪੁਰ ਰੋਡ ਐਲੀਵੇਟਿਡ ਪੁਲ ਦੇ ਥੱਲੇ ਇਕ ਕਾਰ ਵਿਚੋਂ ਨੌਜਵਾਨ ਦੀ ਲਾਸ਼ ਬਰਾਮਦ ਹਈ ਹੈ। ਕਾਰ ਬੱਸ ਅੱਡੇ ਦੇ ਕੋਲ ਫਰਨੀਚਰ ਮਾਰਕੀਟ ਦੇ ਕੋਲ ਖੜ੍ਹੀ ਸੀ। ਕਾਰ ਕਾਫੀ ਦੇਰ ਤੱਕ ਸਟਾਰਟ ਖੜ੍ਹੀ ਸੀ। ਆਸ ਪਾਸ ਦੇ ਲੋਕਾਂ ਨੇ ਕਾਫੀ ਦੇਰ ਤੱਕ ਕਾਰ ਨੂੰ ਖੜ੍ਹਾ ਦੇਖਿਆ ਤਾਂ ਪਤਾ ਲੱਗਾ ਕਿ ਇਕ ਨੌਜਵਾਨ ਕਾਰ ਵਿਚ ਬੇਸੁੱਧ ਪਿਆ ਹੈ। ਲੋਕਾਂ ਨੇ ਥਾਣਾ ਡਵੀਜ਼ਨ ਨੰ.5 ਅਤੇ ਚੌਕੀ ਕੋਚਰ ਮਾਰਕੀਟ ਦੀ ਪੁਲਸ ਨੂੰ ਸੂਚਨਾ ਦਿੱਤੀ ਜਿਸ ਤੋਂ ਬਾਅਦ ਇਲਾਕਾ ਪੁਲਸ ਮੌਕੇ ‘ਤੇ ਪੁੱਜੀ ਅਤੇ ਨੌਜਵਾਨ ਨੂੰ ਸਿਵਲ ਹਸਪਤਾਲ ਲਿਜਾਇਆ ਗਿਆ ਜਿਥੇ ਡਾਕਟਰਾਂ ਨੇ ਨੌਜਵਾਨ ਨੂੰ ਮਰਿਆ ਹੋਇਆ ਐਲਾਨ ਦਿੱਤਾ। ਮ੍ਰਿਤਕ ਦੀ ਪਛਾਣ ਗਗਨਦੀਪ ਸਿੰਘ (30) ਨਿਵਾਸੀ ਬਸਤੀ ਜੋਧੇਵਾਲ ਦੇ ਰੂਪ ਵਿਚ ਹੋਈ ਹੈ।

ਜਾਂਚ ਅਧਿਕਾਰੀ ਨੇ ਸੁਖਦੇਵ ਸਿੰਘ ਨੇ ਦੱਸਿਆ ਕਿ ਸਰੀਰ ’ਤੇ ਕੋਈ ਸੱਟ ਦਾ ਨਿਸ਼ਾਨ ਨਹੀਂ ਹੈ। ਪੋਸਟਮਾਰਟਮ ਤੋਂ ਬਾਅਦ ਹੀ ਮੌਤ ਦੇ ਕਾਰਨਾਂ ਦਾ ਖੁਲਾਸਾ ਹੋਵੇਗਾ। ਮ੍ਰਿਤਕ ਦੀ ਮੰਗੇਤਰ ਨੇ ਦੱਸਿਆ ਕਿ ਉਹ ਨਰਸਿੰਗ ਦਾ ਕੰਮ ਕਰਦੀ ਹੈ, ਜਦੋਂਕਿ ਗਗਨਦੀਪ ਇਕ ਰਿਹੈਬ ਸੈਂਟਰ ਵਿਚ ਨੌਕਰੀ ਕਰਦਾ ਹੈ। ਗਗਨਦੀਪ ਮੂਲ ਰੂਪ ਤੋਂ ਬਸਤੀ ਜੋਧੇਵਾਲ ਦੇ ਇਲਾਕੇ ਦਾ ਰਹਿਣ ਵਾਲਾ ਹੈ ਪਰ ਕਰੀਬ 3 ਸਾਲ ਤੋਂ ਕੰਮ ਦੇ ਸਿਲਸਿਲੇ ਕਾਰਨ ਉਹ ਥਰੀਕੇ ਦੇ ਕੋਲ ਪੀ.ਜੀ. ਵਿਚ ਰਹਿ ਰਿਹਾ ਸੀ। ਜਾਂਚ ਅਧਿਕਾਰੀ ਸੁਖਦੇਵ ਸਿੰਘ ਨੇ ਦੱਸਿਆ ਕਿ ਗਗਨਦੀਪ ਨੂੰ ਸਾਹ ਦੀ ਤਕਲੀਫ ਸੀ। ਹਾਲ ਦੀ ਘੜੀ ਪੁਲਸ ਨੇ ਮ੍ਰਿਤਕ ਦੇ ਮਾਮਾ ਦੇ ਬਿਆਨ ’ਤੇ ਧਾਰਾ 174 ਦੇ ਤਹਿਤ ਕਾਰਵਾਈ ਕਰਕੇ ਲਾਸ਼ ਦਾ ਪੋਸਟਮਾਰਟਮ ਕਰਵਾ ਕੇ ਪਰਿਵਾਰ ਵਾਲਿਆਂ ਦੇ ਹਵਾਲੇ ਕਰ ਦਿੱਤਾ ਹੈ ਅਤੇ ਵਿਸਰਾ ਜਾਂਚ ਦੇ ਲਈ ਭੇਜ ਦਿੱਤਾ ਹੈ।


author

Gurminder Singh

Content Editor

Related News