ਥ੍ਰੋਬਾਲ ’ਚ ਸੋਨਾ ਜਿੱਤਣ ਵਾਲੀ ਮਨਜਿੰਦਰ ਦਾ ਫਿਰੋਜ਼ਪੁਰ ਸਵਾਗਤ

01/24/2019 6:07:02 PM

ਫਿਰੋਜ਼ਪੁਰ (ਸਨੀ) - ਬੈਂਗਲੁਰੂ 'ਚ ਭਾਰਤ ਅਤੇ ਸ੍ਰੀ ਲੰਕਾ ਦੇ ਵਿਚਕਾਰ ਖੇਡੀ ਗਈ ਥ੍ਰੋ ਬਾਲ ਸੀਰੀਜ਼ 'ਚ ਸੋਨੇ ਦੇ ਤਮਗੇ 'ਤੇ ਜਿੱਤ ਹਾਸਲ ਕਰਨ ਵਾਲੀ ਮਨਜਿੰਦਰ ਕੌਰ ਅੱਜ ਆਪਣੇ ਕੋਚ ਜਸਮਾਨ ਸਿੰਘ ਸੰਧੂ ਨਾਲ ਫਿਰੋਜ਼ਪੁਰ ਪਹੁੰਚ ਗਈ ਹੈ। ਜਿੱਤ ਹਾਸਲ ਕਰਕੇ ਫਿਰੋਜ਼ਪੁਰ ਆਉਣ ਦੀ ਖੁਸ਼ੀ 'ਚ ਉਸ ਦੇ ਪਰਿਵਾਰਕ ਮੈਂਬਰਾਂ ਅਤੇ ਰਿਸ਼ਤੇਦਾਰਾਂ ਨੇ ਰੇਲਵੇ ਸਟੇਸ਼ਨ 'ਤੇ ਉਨ੍ਹਾਂ ਦਾ ਜ਼ੋਰਦਾਰ ਸਵਾਗਤ ਕਰਦਿਆਂ ਮਠਿਆਈਆਂ ਵੰਡੀਆਂ। ਦੱਸ ਦੇਈਏ ਕਿ ਆਪਣੇ ਮਾਤਾ-ਪਿਤਾ ਦਾ ਨਾਂ ਰੌਸ਼ਨ ਕਰਨ ਵਾਲੀ ਮਨਜਿੰਦਰ ਕੌਰ ਮੁਕਤਸਰ 'ਚ ਰਹਿੰਦੀ ਹੈ ਅਤੇ 12ਵੀਂ ਜਮਾਤ ਦੀ ਵਿਦਿਆਰਥਣ ਹੈ। ਮਨਜਿੰਦਰ ਨੇ ਪਹਿਲੀ ਵਾਰ ਭਾਰਤ ਵਲੋਂ ਭਾਰਤ ਅਤੇ ਸ੍ਰੀ ਲੰਕਾ ਵਿਚਕਾਰ ਖੇਡੀ ਗਈ ਥ੍ਰੋ ਬਾਲ ਸੀਰੀਜ਼ 'ਚ ਹਿੱਸਾ ਲੈ ਕੇ ਸੋਨੇ ਦੇ ਤਮਗੇ 'ਤੇ ਜਿੱਤ ਹਾਸਲ ਕਰਕੇ ਪੂਰੇ ਦੇਸ਼ ਦਾ ਨਾਂ ਰੌਸ਼ਨ ਕਰ ਦਿੱਤਾ ਹੈ।


rajwinder kaur

Content Editor

Related News