ਫਿਰੋਜ਼ਪੁਰ: 8 ਸਾਲਾ ਬੱਚੇ ਨਾਲ ਹੋਈ ਬਦਫੈਲੀ

07/14/2019 6:16:00 PM

ਫ਼ਿਰੋਜ਼ਪੁਰ (ਕੁਮਾਰ) - ਫਿਰੋਜ਼ਪੁਰ 'ਚ ਇਕ ਵਾਰ ਫਿਰ ਬੱਚੇ ਨਾਲ ਬਦਫੈਲੀ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ, ਜਿਸ ਨਾਲ ਇਨਸਾਨੀਅਤ ਸ਼ਰਮਸਾਰ ਹੋ ਗਈ ਹੈ। ਬੱਚੇ ਨਾਲ ਬਦਫੈਲੀ ਕਰਨ ਦੇ ਦੋਸ਼ 'ਚ ਪੁਲਸ ਨੇ ਪੀੜਤ ਬੱਚੇ ਦੀ ਮਾਂ ਦੇ ਬਿਆਨਾ 'ਤੇ ਇਕ ਲੜਕੇ ਖਿਲਾਫ ਮਾਮਲਾ ਦਰਜ ਕਰ ਦਿੱਤਾ। ਜਾਣਕਾਰੀ ਦਿੰਦੇ ਹੋਏ ਥਾਣਾ ਸਦਰ ਫਿਰੋਜ਼ਪੁਰ ਦੇ ਏ.ਐੱਸ.ਆਈ. ਲਖਵਿੰਦਰ ਸਿੰਘ ਨੇ ਦੱਸਿਆ ਕਿ ਪੁਲਸ ਨੂੰ ਦਿੱਤੇ ਬਿਆਨਾਂ 'ਚ ਮੁਦੱਈਆ ਗੀਤਾ ਪਤਨੀ ਪ੍ਰੇਮ ਨੇ ਦੋਸ਼ ਲਾਇਆ ਕਿ ਸੰਨੀ ਪੁੱਤਰ ਭਿੰਦਰ ਉਸ ਦੇ 08 ਸਾਲ ਦੇ ਲੜਕੇ ਨੂੰ ਵਰਗਲਾ ਕੇ ਆਪਣੇ ਘਰ ਲੈ ਗਿਆ ਸੀ। ਉਸ ਨੇ ਆਪਣੇ ਘਰ ਲਿਜਾ ਕੇ ਉਸਦੇ ਬੇਟੇ ਨਾਲ ਬਦਫੈਲੀ ਕੀਤੀ।


rajwinder kaur

Content Editor

Related News