ਤੇੇਲ ਤੇ ਖੇਤੀ ਸੰਦਾਂ ’ਤੇ ਲੱਗਦੇ ਟੈਕਸ ਦੇ ਵਿਰੋਧ ’ਚ ਕਿਸਾਨਾਂ ਵੱਲੋਂ ਟਰੈਕਟਰ ਮਾਰਚ

Tuesday, Dec 18, 2018 - 12:53 AM (IST)

ਤੇੇਲ ਤੇ ਖੇਤੀ ਸੰਦਾਂ ’ਤੇ ਲੱਗਦੇ ਟੈਕਸ ਦੇ ਵਿਰੋਧ ’ਚ ਕਿਸਾਨਾਂ ਵੱਲੋਂ ਟਰੈਕਟਰ ਮਾਰਚ

ਸੰਗਰੂਰ, (ਬੇਦੀ, ਯਾਦਵਿੰਦਰ, ਹਰਜਿੰਦਰ)- ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਦੀ ਅਗਵਾਈ ਹੇਠ  ਕਿਸਾਨਾਂ ਤੇਲ ਦੀਅਾਂ ਕੀਮਤਾਂ ਅਤੇ ਮਹਿੰਗੇ ਹੁੰਦੇ ਖੇਤੀ ਸੰਦਾਂ ਦੇ ਵਿਰੋਧ ’ਚ ਸ਼ਹਿਰਾਂ ’ਚ ਟਰੈਕਟਰਾਂ ’ਤੇ ਰੋਸ ਮਾਰਚ ਕਰਨ ਤੋਂ ਬਾਅਦ ਟਰੈਕਟਰਾਂ ਦੀ ਚਾਬੀਆਂ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਸੌਂਪੀਆਂ ਅਤੇ ਪ੍ਰਧਾਨ ਮੰਤਰੀ ਅਤੇ ਮੁੱਖ ਮੰਤਰੀ ਦੇ ਨਾਂ ਮੰਗ ਪੱਤਰ ਭੇਜੇ। ਆਗੂਆਂ ਮੰਗ ਕੀਤੀ ਕਿ ਡੀਜ਼ਲ  ਅਤੇ ਪੈਟਰੋਲ ਦੀਆਂ ਕੀਮਤਾਂ ’ਤੇ ਗੁਆਂਢੀ ਸੂਬਿਆਂ ਨਾਲੋਂ ਕ੍ਰਮਵਾਰ 4 ਅਤੇ 10 ਰੁਪਏ ਜ਼ਿਆਦਾ ਵੈਟ ਹੈ ਤੇ ਕਿਸਾਨਾਂ ਨੂੰ ਟੈਕਸ ਮੁਕਤ ਡੀਜ਼ਲ ਦਿੱਤਾ ਜਾਵੇ, ਕਿਸਾਨਾਂ ਮਜ਼ਦੂਰਾਂ ਦਾ ਸਮੁੱਚਾ ਕਰਜ਼ਾ ਮੁਆਫ਼ ਕੀਤਾ ਜਾਵੇ, ਕੇਂਦਰੀ ਬਜਟ ਦਾ 65 ਫੀਸਦੀ ਹਿੱਸਾ ਕਿਸਾਨੀ ਲਈ ਰੱਖਿਆ ਜਾਵੇ, ਗੰਨੇ ਦੀ ਪਿਛਲੇ ਸਾਲ ਦੀ ਬਕਾਇਆ ਰਾਸ਼ੀ ਦਾ ਜਲਦ ਭੁਗਤਾਨ ਕੀਤਾ ਜਾਵੇ, ਅਾਵਾਰਾ ਪਸ਼ੂਆਂ ਦਾ ਸਥਾਈ ਹੱਲ ਕੀਤਾ ਜਾਵੇ। ਆਗੂਆਂ ਨੇ ਸੰਬੋਧਨ ਕਰਦਿਆਂ ਕਿਹਾ ਕਿ ਸਰਕਾਰ ਕੋਲ ਆਪਣੇ ਵਿਧਾਇਕਾਂ ਦੀਆਂ ਤਨਖਾਹਾਂ ਤੇ ਭੱਤੇ ਵਧਾਉਣ ਲਈ ਪੈਸੇ ਹਨ ਪਰ ਅਧਿਆਪਕਾਂ, ਆਂਗਣਵਾਡ਼ੀ ਵਰਕਰਾਂ ਤੇ ਆਸ਼ਾ ਵਰਕਰਾਂ ਤੇ ਹੋਰ ਮੁਲਾਜ਼ਮਾਂ ਨੂੰ ਤਨਖਾਹਾਂ ਦੇਣ ਲਈ ਪੈਸੇ ਨਹੀਂ ਹਨ, ਜਿਸ ਦੀ ਕਿਸਾਨ ਯੂਨੀਅਨ ਨਿਖੇਧੀ ਕਰਦੀ ਹੈ। 


Related News