ਕਣਕ ਦਾ ਝਾੜ ਘੱਟ ਨਿਕਲਣ ਕਾਰਨ ਫਿਰੋਜ਼ਪੁਰ ''ਚ ਕਿਸਾਨ ਨੇ ਕੀਤੀ ਖ਼ੁਦਕੁਸ਼ੀ

04/23/2023 4:42:49 PM

ਫਿਰੋਜ਼ਪੁਰ(ਖੁੱਲਰ) : ਫਿਰੋਜ਼ਪੁਰ ਵਿਖੇ ਇਕ ਕਿਸਾਨ ਵੱਲੋਂ ਖ਼ੁਦਕੁਸ਼ੀ ਕਰ ਲੈਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਜਾਣਕਾਰੀ ਮੁਤਾਬਕ ਕਰਜ਼ੇ ਦੀ ਮਾਰ ਹੇਠਾਂ ਕਿਸਾਨ ਸੁਲੱਖਣ ਸਿੰਘ ਵਾਸੀ ਪਿੰਡ ਬੋੜਾਂਵਾਲੀ ਵੱਲੋਂ ਖ਼ੁਦਕੁਸ਼ੀ ਕਰ ਲਈ ਗਈ। ਮੌਤ ਦਾ ਕਾਰਨ ਕਣਕ ਦਾ ਝਾੜ ਘੱਟ ਨਿਕਲਣ ਹੈ ਕਿਉਂਕਿ ਪਿਛਲੇ ਦਿਨੀਂ ਪਏ ਭਾਰੀ ਮੀਂਹ ਦੇ ਨਾਲ ਫ਼ਸਲ ਦਾ ਭਾਰੀ ਨੁਕਸਾਨ ਹੋਇਆ ਸੀ, ਜਿਸ ਦੇ ਚੱਲਦਿਆਂ ਫ਼ਸਲ ਘੱਟ ਹੋਈ ਅਤੇ ਕਿਸਾਨ ਇਸ ਕਾਰਨ ਬਹੁਤ ਪ੍ਰੇਸ਼ਾਨ ਰਹਿੰਦਾ ਸੀ। ਇਸ ਪ੍ਰੇਸ਼ਾਨੀ ਦੇ ਚੱਲਦਿਆਂ ਸੁਲੱਖਣ ਸਿੰਘ ਨੇ ਇਹ ਖੌਫ਼ਨਾਕ ਕਦਮ ਚੁੱਕਿਆ।

ਇਹ ਵੀ ਪੜ੍ਹੋ- ਭਿਆਨਕ ਸੜਕ ਹਾਦਸੇ ਨੇ ਉਜਾੜਿਆ ਪਰਿਵਾਰ, ਸੈਰ ਕਰ ਕੇ ਘਰ ਪਰਤ ਰਹੀ ਮਹਿਲਾ ਕਾਂਸਟੇਬਲ ਦੀ ਦਰਦਨਾਕ ਮੌਤ

ਇਸ ਮੌਕੇ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਦਾ ਨੇ ਮੰਗ ਕਰਦੇ ਕਿਹਾ ਕਿ ਸੁਲੱਖਣ ਸਿੰਘ ਦੇ ਪਰਿਵਾਰ ਨੂੰ ਮਾਲੀ ਸਹਾਇਤਾ ਦਿੱਤੀ ਜਾਵੇ ਤਾਂ ਜੋ ਉਸ ਦਾ ਪਰਿਵਾਰ ਇਕ ਆਮ ਜ਼ਿੰਦਗੀ ਜਿਉਂ ਸਕੇ। ਦੱਸ ਦੇਈਏ ਕਿ ਸੁਲੱਖਣ ਸਿੰਘ ਆਪਣੇ ਪਿੱਛੇ ਪਤਨੀ ਮਨਜਿੰਦਰ ਕੌਰ ਅਤੇ 2 ਬੱਚੇ ਛੱਡ ਗਿਆ ਹੈ। 

ਇਹ ਵੀ ਪੜ੍ਹੋ- ਇਨਕਮ ਟੈਕਸ ਦੇਣ ਵਾਲੇ ਜ਼ਰਾ ਸਾਵਧਾਨ, ਠੱਗ ਨੇ ਰਿਟਰਨਾਂ 'ਚ ਹੇਰਾ-ਫੇਰੀ ਕਰ ਮਾਰੀ ਐਸੀ ਠੱਗੀ ਕੇ ਅਧਿਕਾਰੀ ਵੀ ਹੈਰਾਨ

ਨੋਟ- ਇਸ ਖ਼ਬਰ ਸਬੰਧੀ ਆਪਣੇ ਵਿਚਾਰ ਕੁਮੈਂਟ ਬਾਕਸ 'ਚ ਸਾਂਝੇ ਕਰੋ। 


Simran Bhutto

Content Editor

Related News