ਕਿਸਾਨ ਅੰਦੋਲਨ ਕਾਰਣ 2 ਐਕਸਪ੍ਰੈੱਸ ਟ੍ਰੇਨਾਂ 22 ਤੱਕ ਰੱਦ

Wednesday, Jan 20, 2021 - 12:23 PM (IST)

ਕਿਸਾਨ ਅੰਦੋਲਨ ਕਾਰਣ 2 ਐਕਸਪ੍ਰੈੱਸ ਟ੍ਰੇਨਾਂ 22 ਤੱਕ ਰੱਦ

ਜੈਤੋ (ਪਰਾਸ਼ਰ): ਉੱਤਰੀ ਰੇਲਵੇ ਦੇ ਮੁੱਖ ਲੋਕ ਸੰਪਰਕ ਅਧਿਕਾਰੀ ਦੀਪਕ ਕੁਮਾਰ ਨੇ ਮੰਗਲਵਾਰ ਨੂੰ ਇਕ ਬਿਆਨ ਵਿਚ ਜਾਣਕਾਰੀ ਦਿੱਤੀ ਹੈ ਕਿ ਰੇਲ ਮੰਤਰਾਲਾ ਨੇ ਪੰਜਾਬ ਵਿਚ ਕਿਸਾਨ ਅੰਦੋਲਨ ਕਾਰਣ ਰੇਲ ਗੱਡੀਆਂ ਨੂੰ ਰੱਦ ਕਰ ਦਿੱਤਾ ਗਿਆ ਹੈ, ਜਦਕਿ ਕੁਝ ਨੂੰ ਅੰਸ਼ਿਕ ਤੌਰ ’ਤੇ ਰੱਦ ਅਤੇ ਬਹੁਤ ਸਾਰੀਆਂ ਦਾ ਰਸਤਾ ਬਦਲਿਆ ਗਿਆ ਹੈ।ਟ੍ਰੇਨ ਨੰਬਰ 05211-12 ਦਰਭੰਗਾ-ਅੰਮ੍ਰਿਤਸਰ ਐਕਸਪ੍ਰੈੱਸ 20 ਅਤੇ 22 ਜਨਵਰੀ ਨੂੰ ਰੱਦ ਕੀਤੀ ਜਾਏਗੀ।02715-16 ਨਾਂਦੇੜ-ਅੰਮ੍ਰਿਤਸਰ ਐਕਸਪ੍ਰੈੱਸ 22 ਜਨਵਰੀ ਨੂੰ ਚੰਡੀਗੜ੍ਹ ਤੋਂ ਚੱਲੇਗੀ ਅਤੇ ਅੰਸ਼ਕ ਤੌਰ ’ਤੇ ਚੰਡੀਗੜ੍ਹ-ਅੰਮ੍ਰਿਤਸਰ-ਚੰਡੀਗੜ੍ਹ ਵਿਚਕਾਰ ਰੱਦ ਕੀਤੀ ਜਾਏਗੀ। 08237 ਕੋਰਬਾ-ਅੰਮ੍ਰਿਤਸਰ ਐਕਸਪ੍ਰੈੱਸ 20 ਨੂੰ ਅੰਬਾਲਾ ਵਿਖੇ ਆਪਣੀ ਯਾਤਰਾ ਦੀ ਸਮਾਪਤੀ ਕਰੇਗੀ।

ਰੇਲ ਗੱਡੀਆਂ ਦਾ ਡਾਇਵਰਸ਼ਨ, ਰੇਲ ਨੰਬਰ 02903-04 ਮੁੰਬਈ ਸੈਂਟਰਲ-ਅੰਮ੍ਰਿਤਸਰ ਐਕਸਪ੍ਰੈੱਸ , 02925-26 ਬਾਂਦਰਾ ਟਰਮਿਨਸ, 04649/04673 ਜੈਨਗਰ-ਅੰਮ੍ਰਿਤਸਰ ਐਕਸਪ੍ਰੈੱਸ ,04650/04674 ਅੰਮ੍ਰਿਤਸਰ- ਜੈਨਗਰ ਐਕਸਪ੍ਰੈੱਸ, 04652 ਅੰਮ੍ਰਿਤਸਰ-ਜੈਨਗਰ ਐਕਸਪ੍ਰੈੱਸ, 02054-53 ਅੰਮ੍ਰਿਤਸਰ-ਹਰਿਦੁਆਰ ਐਕਸਪ੍ਰੈੱਸ ਸਪੈਸ਼ਲ ਬਿਆਸ ਤਰਨਤਾਰਨ-ਅੰਮਿਤ੍ਰਸਰ ਦੇ ਰਸਤੇ ਚਲਾਏ ਜਾਣ ਦੇ ਆਦੇਸ਼ ਦਿੱਤੇ ਗਏ ਹਨ।

ਉਸੇ ਸਮੇਂ, ਰੇਲ ਨੰਬਰ 08310 ਜੰਮੂ-ਸੰਬਲਪੁਰ ਐਕਸਪ੍ਰੈੱਸ ਸਪੈਸ਼ਲ ਜੇ.ਸੀ.ਓ. ਪਠਾਨਕੋਟ ਕੈਂਟ-ਜਲੰਧਰ ਕੈਂਟ ਰਾਹੀਂ ਚਲਾਈ ਜਾਵੇਗੀ। 03005-06 ਹਾਵੜਾ-ਅੰਮ੍ਰਿਤਸਰ ਐਕਸਪ੍ਰੈੱਸ ਸਪੈਸ਼ਲ, 02317 ਕੋਲਕਾਤਾ-ਅੰਮ੍ਰਿਤਸਰ ਐਕਸਪ੍ਰੈੱਸ , 02407 ਨਿਜਾਲਪਾਈਗੁਰੀ-ਅੰਮ੍ਰਿਤਸਰ ਐਕਸਪ੍ਰੈੱਸ ਅਤੇ ਟ੍ਰੇਨ ਨੰਬਰ 04654 ਅੰਮ੍ਰਿਤਸਰ-ਨਵੀਂ ਜਲਪਾਈਗੁੜੀ ਐਕਸਪ੍ਰੈੱਸ ਨੂੰ ਅੰਮ੍ਰਿਤਸਰ-ਤਰਨਤਾਰਨ-ਬਿਆਸ ਦੁਆਰਾ ਚਲਾਇਆ ਜਾਵੇਗਾ।


author

Shyna

Content Editor

Related News