ਕੈਂਸਰ ਪੀੜਤਾਂ ਲਈ ਵਾਰਦਾਨ ਸਿੱਧ ਹੋਇਆ ਫਰੀਦਕੋਟ ਦਾ ਮੈਡੀਕਲ ਕਾਲਜ

08/01/2019 4:17:17 PM

ਫਰੀਦਕੋਟ (ਜਗਤਾਰ) - ਫਰੀਦਕੋਟ ਦਾ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਦਾ ਕੈਂਸਰ ਵਿਭਾਗ ਕੈਂਸਰ ਪੀੜਤ ਮਰੀਜ਼ਾਂ ਲਈ ਵਰਦਾਨ ਸਿੱਧ ਹੋ ਰਿਹਾ ਹੈ। ਹਸਪਤਾਲ ਦੀਆਂ ਕੈਂਸਰ ਲੇਟੈਸਟ ਤਕਨੀਕ ਦੀਆਂ ਮਸ਼ੀਨਾਂ ਅਤੇ ਮਿਹਨਤੀ ਡਾਕਟਰਾਂ ਦੀ ਟੀਮ ਕੈਂਸਰ ਪੀੜਤ ਮਰੀਜ਼ਾਂ ਨੂੰ ਰਾਹਤ ਦੇ ਰਹੀਆਂ ਹਨ। ਦੱਸ ਦੇਈਏ ਕਿ ਕੁਝ ਸਾਲ ਪਹਿਲਾਂ ਪੰਜਾਬ ਦੇ ਕੈਂਸਰ ਮਰੀਜ਼ ਆਪਣਾ ਇਲਾਜ ਕਰਵਾਉਣ ਲਈ ਰਾਜਸਥਾਨ  ਦੇ ਸ਼ਹਿਰ ਬੀਕਾਨੇਰ ਜਾਂਦੇ ਸਨ। ਇਸ ਦੇ ਲਈ ਬਠਿੰਡਾ ਤੋਂ ਬੀਕਾਨੇਰ ਤੱਕ ਇਕ ਰੇਲ ਗੱਡੀ ਹੀ ਚੱਲਦੀ ਸੀ, ਜਿਸ ਨੂੰ ਲੋਕ ਕੈਂਸਰ ਟ੍ਰੇਨ ਦੇ ਨਾਂ ਨਾਲ ਜਾਣਨ ਲੱਗੇ ਸਨ। ਫਰੀਦਕੋਟ ਦੇ ਮੈਡੀਕਲ ਹਸਪਤਾਲ ਦੀਆਂ ਸਹੂਲਤਾਂ ਕਾਰਨ ਰਾਜਸਥਾਨ ਜਾਣ ਵਾਲੇ ਕੈਂਸਰ ਮਰੀਜ਼ਾਂ ਨੇ ਆਪਣਾ ਰੁਖ਼ ਫਰੀਦਕੋਟ ਵੱਲ ਕਰ ਲਿਆ ਹੈ। ਹਸਪਤਾਲ 'ਚ ਕੈਂਸਰ ਪੀੜਤ ਮਰੀਜ਼ ਵੱਡੀ ਗਿਣਤੀ 'ਚ ਆਪਣਾ ਇਲਾਜ ਕਰਵਾਉਣ ਲਈ ਇਥੇ ਆ ਰਹੇ ਹਨ। ਇਸ ਹਸਪਤਾਲ 'ਚ ਕੁਝ ਮਸ਼ੀਨਾਂ ਅਜਿਹੀਆਂ ਵੀ ਆ ਗਈਆਂ ਹਨ, ਜੋ ਪੰਜਾਬ ਦੇ ਕਿਸੇ ਵੀ ਸਰਕਾਰੀ ਹਸਪਤਾਲ 'ਚ ਨਹੀਂ ਹਨ ਅਤੇ ਇਨ੍ਹਾਂ ਮਸ਼ੀਨਾਂ ਨਾਲ ਮਰੀਜ਼ਾਂ ਦਾ ਇਲਾਜ ਕਰਨਾ ਹੋਰ ਵੀ ਆਸਾਨ ਹੋ ਗਿਆ ਹੈ।

ਇਸ ਮੌਕੇ ਕੈਂਸਰ ਪੀੜਤ ਗੁਰਦੇਵ ਸਿੰਘ ਅਤੇ ਅਮਿਤ ਨਾਰੰਗ ਨੇ ਕਿਹਾ ਕਿ ਇਸ ਹਸਪਤਾਲ ਦੇ ਡਾਕਟਰ ਤੇ ਸਟਾਫ ਬਹੁਤ ਮਿਹਨਤੀ ਹਨ, ਜੋ ਇਲਾਜ ਦੌਰਾਨ ਉਨ੍ਹਾਂ ਦੀ ਚੰਗੀ ਤਰ੍ਹਾਂ ਨਾਲ ਦੇਖ-ਭਾਲ ਕਰ ਰਹੇ ਹਨ। ਕੈਂਸਰ ਦਾ ਇਲਾਜ ਕਰਵਾਉਣ ਲਈ ਉਨ੍ਹਾਂ ਨੂੰ ਸਰਕਾਰ ਵਲੋਂ ਡੇਢ ਲੱਖ ਰੁਪਏ ਦੀ ਸਹੂਲਤ ਦਿੱਤੀ ਗਈ ਹੈ। ਡਾ. ਪਰਦੀਪ ਗਰਗ ਨੇ ਦੱਸਿਆ ਕਿ ਪੂਰੇ ਪੰਜਾਬ ਅਤੇ ਪੰਜਾਬ ਦੇ ਬਾਹਰਲੇ ਇਲਾਕਿਆਂ ਦੇ ਲੋਕ ਇਥੇ ਆ ਕੇ ਆਪਣਾ ਇਲਾਜ ਕਰਵਾ ਰਹੇ ਹਨ, ਕਿਉਂਕਿ ਇੱਥੇ ਹਰ ਤਰ੍ਹਾਂ ਦੀਆਂ ਸਹੂਲਤਾਂ ਉਪਲੱਬਧ ਹਨ।


rajwinder kaur

Content Editor

Related News