ਫੋਕੀ ਟੌਹਰ ਲਈ ਫਰਜ਼ੀ ਵੀ.ਆਈ.ਪੀ. ਬਣ ਕੇ ਘੁੰਮ ਰਿਹਾ ਵਿਅਕਤੀ ਬੱਤੀ ਵਾਲੀਆਂ ਗੱਡੀਆਂ ਸਣੇ ਪੁਲਸ ਵੱਲੋਂ ਕਾਬੂ
Saturday, Dec 09, 2023 - 01:09 AM (IST)

ਖਰੜ (ਰਣਬੀਰ, ਅਮਰਦੀਪ)- ਪੁਲਸ ਵਲੋਂ ਗ਼ਲਤ ਅਨਸਰਾਂ ਖਿਲਾਫ਼ ਚਲਾਈ ਖਾਸ ਮੁਹਿੰਮ ਤਹਿਤ ਸੀ.ਆਈ.ਏ. ਸਟਾਫ਼ ਵਲੋਂ ਜਾਅਲੀ ਵੀ.ਆਈ.ਪੀ. ਬਣ ਕੇ ਘੁੰਮ ਰਹੇ ਵਿਅਕਤੀ ਨੂੰ ਉਸ ਦੇ ਲਾਮ-ਲਸ਼ਕਰ ਸਣੇ ਕਾਬੂ ਕੀਤਾ ਗਿਆ ਹੈ। ਉਸ ਦੇ ਖਿਲਾਫ ਥਾਣਾ ਸਿਟੀ ਵਿਚ ਮਾਮਲਾ ਦਰਜ ਕਰ ਕੇ ਲੋੜੀਂਦੀ ਕਾਰਵਾਈ ਅਮਲ ’ਚ ਲਿਆਂਦੀ ਗਈ ਹੈ।
ਸੀ.ਆਈ.ਏ. ਇੰਚਾਰਜ ਸ਼ਿਵ ਕੁਮਾਰ ਨੇ ਦੱਸਿਆ ਕਿ ਉੱਚ ਅਧਿਕਾਰੀਆਂ ਵਲੋਂ ਜਾਰੀ ਹਦਾਇਤਾਂ ਦੀ ਪਾਲਣਾ ਕਰਦਿਆਂ ਪੁਲਸ ਵਲੋਂ ਗ਼ਲਤ ਕਿਸਮ ਦੇ ਵਿਅਕਤੀਆਂ ’ਤੇ ਨਜ਼ਰ ਰੱਖਣ ਲਈ ਖਰੜ ਏਰੀਆ ’ਚ ਨਾਕਾਬੰਦੀ ਕੀਤੀ ਗਈ ਸੀ। ਇਸ ਦੌਰਾਨ ਪੁਲਸ ਪਾਰਟੀ ਵਲੋਂ ਫਰਜ਼ੀ ਵੀ.ਆਈ.ਪੀ. ਬਣੇ ਵਿਅਕਤੀ ਨੂੰ ਫਾਰਚੂਨਰ ਗੱਡੀ, ਪਾਇਲਟ ਜਿਪਸੀ, ਜਿਸ ’ਤੇ ਬਿਨਾਂ ਇਜਾਜ਼ਤ ਹੂਟਰ ਅਤੇ ਲਾਲ-ਨੀਲੀ ਪੀ.ਸੀ.ਆਰ. ਬੱਤੀ ਲਾਈ ਹੋਈ ਸੀ, ਸਣੇ ਕਾਬੂ ਕਰ ਲਿਆ ਗਿਆ। ਕਾਬੂ ਕੀਤੇ ਵਿਅਕਤੀ ਦੀ ਪਛਾਣ ਗੁਰਪ੍ਰੀਤ ਸਿੰਘ ਵਾਸੀ ਧੂਰੀ ਸੰਗਰੂਰ ਵਜੋਂ ਹੋਈ ਹੈ, ਜੋ ਫਿਲਹਾਲ ਓਰਾ ਐਵਨਿਊ ਮੋਰਿੰਡਾ ਰੋਡ ਖਰੜ ਦੇ ਇਕ ਫਲੈਟ ਵਿਚ ਰਹਿ ਰਿਹਾ ਹੈ।
ਇਹ ਵੀ ਪੜ੍ਹੋ- 6 ਮਹੀਨੇ ਦੇ ਮਾਸੂਮ ਨਾਲ ਵਾਪਰਿਆ ਦਰਦਨਾਕ ਹਾਦਸਾ, ਨਹੀਂ ਸੋਚਿਆ ਸੀ ਕਿ ਇੰਝ ਆਵੇਗੀ ਮੌਤ
ਉਸ ਵਲੋਂ ਈ.ਜੈੱਡ.ਆਈ. ਨਾਂ ’ਤੇ ਖਰੜ ਦੀ ਨਿਊ ਸੰਨੀ ਐਨਕਲੇਵ ਅੰਦਰ ਇਕ ਮੈਰਿਜ ਬਿਊਰੋ ਦਾ ਦਫ਼ਤਰ ਚਲਾਉਣ ਸਬੰਧੀ ਦੱਸਿਆ ਗਿਆ ਹੈ। ਅਧਿਕਾਰੀ ਨੇ ਦੱਸਿਆ ਕਿ ਉਹ ਮੋਹਾਲੀ ਸਾਈਡ ਤੋਂ ਫਾਰਚੂਨਰ ਗੱਡੀ ਨੰਬਰ ਐੱਚ.ਆਰ.70ਡੀ-0864 ’ਤੇ ਆਇਆ ਸੀ, ਜਦੋਂ ਕਿ ਉਸ ਦੀ ਗੱਡੀ ਅੱਗੇ ਇਕ ਪਾਇਲਟ ਜਿਪਸੀ ਨੰਬਰ ਸੀ.ਐੱਚ.01ਸੀ.ਆਰ.-6836 ਡਰਾਈਵਰ ਚਲਾ ਰਿਹਾ ਸੀ, ਜਿਸ ਵਿਚ 4 ਵਿਅਕਤੀ ਸਕਿਓਰਿਟੀ ਡਰੈੱਸ ਕੋਡ ਵਿਚ ਹਨ, ਜਿਨ੍ਹਾਂ ਦੀ ਵਰਦੀ ਸਪੈਸ਼ਲ ਪ੍ਰੋਟੈਕਸ਼ਨ ਗਰੁੱਪ ਨਾਲ ਮਿਲਦੀ-ਜੁਲਦੀ ਸੀ ਤੇ ਉਹ ਲੋਕਾਂ ਦੇ ਵ੍ਹੀਕਲ ਸਾਈਡ ’ਤੇ ਕਰਵਾਉਂਦੇ ਹੋਏ ਮੋਹਾਲੀ ਤੋਂ ਖਰੜ ਵੱਲ ਆਏ।
ਇਹ ਵੀ ਪੜ੍ਹੋ- ਪਾਣੀ ਪੀਂਦੇ ਵਿਅਕਤੀ ਨਾਲ ਵਾਪਰ ਗਈ ਅਣਹੋਣੀ, ਦਰਦਨਾਕ ਤਰੀਕੇ ਨਾਲ ਹੋਈ ਮੌਤ
ਨਾਕਾਬੰਦੀ ਦੌਰਾਨ ਜਦੋਂ ਫਾਰਚੂਨਰ ਗੱਡੀ ਵਿਚ ਬੈਠਾ ਹੋਏ ਉਕਤ ਵਿਅਕਤੀ ਦੀ ਚੈਕਿੰਗ ਕੀਤੀ ਤਾਂ ਉਹ ਫਰਜ਼ੀ ਵੀ.ਆਈ.ਪੀ. ਨਿਕਲਿਆ। ਪੁਲਸ ਨੇ ਜਿਪਸੀ ਦੇ ਡਰਾਈਵਰ ਰਵਿੰਦਰ ਸਿੰਘ ਵਾਸੀ ਖਰੜ ਨੂੰ ਵੀ ਨਾਮਜ਼ਦ ਕੀਤਾ ਹੈ। ਉਨ੍ਹਾਂ ਖਿਲਾਫ ਬਣਦੀ ਕਾਰਵਾਈ ਅਮਲ ’ਚ ਲਿਆਉਣ ਪਿੱਛੋਂ ਮੌਕੇ ’ਤੇ ਹੀ ਜ਼ਮਾਨਤ ’ਤੇ ਰਿਹਾਅ ਕਰ ਦਿੱਤਾ ਗਿਆ।
ਇਹ ਵੀ ਪੜ੍ਹੋ- ਡੱਬ 'ਚ 2-2 ਪਿਸਤੌਲ ਟੰਗ ਕੇ ਘੁੰਮਣ ਵਾਲਾ ਨੌਜਵਾਨ ਪੁਲਸ ਨੇ ਕੀਤਾ ਕਾਬੂ, ਵੇਚਣ ਲਈ ਆਇਆ ਸੀ ਜਲੰਧਰ
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8