ਕਰੰਟ ਲੱਗਣ ਕਾਰਨ ਨੌਜਵਾਨ ਝੁਲਸਿਆ
Tuesday, Dec 25, 2018 - 04:27 AM (IST)
ਜੈਤੋ, (ਜਿੰਦਲ)- ਅੱਜ ਦੁਪਹਿਰ ਸਮੇਂ ਪਿੰਡ ਰੋਡ਼ੀਕਪੂਰਾ ਵਿਖੇ ਠੇਕੇਦਾਰੀ ਵਜੋਂ ਕੰਮ ਕਰਦਾ ਨੌਜਵਾਨ ਪ੍ਰਵੀਨ ਪੁੱਤਰ ਪ੍ਰਕਾਸ਼ ਸਿੰਘ ਵਾਸੀ ਰੋਡ਼ੀਕਪੂਰਾ ਟਰਾਂਸਫ਼ਾਰਮਰ ਵਾਲੇ ਖੰਭੇ ਉੱਪਰ ਚਡ਼੍ਹ ਕੇ ਫ਼ਿਊਜ਼ ਲਾ ਰਿਹਾ ਸੀ ਅਤੇ ਫ਼ਿਊਜ਼ ਲਾਉਣ ਤੋਂ ਪਹਿਲਾਂ ਉਸ ਨੇ ਮੇਨ ਸਵਿੱਚ ਬੰਦ ਕਰ ਦਿੱਤਾ ਸੀ ਪਰ ਉਸ ਦੀ ਤਾਰ ਜੁਡ਼ੀ ਰਹਿ ਜਾਣ ਕਾਰਨ ਉਸ ਵਿਚ ਕਰੰਟ ਸੀ। ਫ਼ਿਊਜ਼ ਲਾਉਂਦੇ ਸਮੇਂ ਉਸ ਨੂੰ ਕਰੰਟ ਲੱਗਣ ਕਾਰਨ ਉਹ ਬੁਰੀ ਤਰ੍ਹਾਂ ਝੁਲਸ ਗਿਆ। ਇਸ ਬਾਰੇ ਸੂਚਨਾ ਮਿਲਦੇ ਹੀ ਨੌਜਵਾਨ ਵੈੱਲਫੇਅਰ ਸੋਸਾਇਟੀ ਦੇ ਪ੍ਰਧਾਨ ਵਿਸ਼ਾਲ ਗੋਇਲ ਸਾਥੀਅਾਂ ਸਮੇਤ ਐਂਬੂਲੈਂਸ ਲੈ ਕੇ ਮੌਕੇ ’ਤੇ ਪਹੁੰਚੇ। ਉਨ੍ਹਾਂ ਨੇ ਝੁਲਸੇ ਨੌਜਵਾਨ ਨੂੰ ਪਹਿਲਾਂ ਜੈਤੋ ਦੇ ਸਿਵਲ ਹਸਪਤਾਲ ਲਿਅਾਂਦਾ ਪਰ ਹਾਲਤ ਗੰਭੀਰ ਹੋਣ ਕਾਰਨ ਬਾਅਦ ’ਚ ਉਸ ਨੂੰ ਫਰੀਦਕੋਟ ਦੇ ਮੈਡੀਕਲ ਹਸਪਤਾਲ ਲਿਜਾਇਆ ਗਿਆ।
