100 ਰੁਪਏ ਪੈਂਡਿੰਗ ਬਿੱਲ ''ਤੇ ਵੀ ਕੱਟਿਆ ਜਾਵੇਗਾ ਬਿਜਲੀ ਕੁਨੈਕਸ਼ਨ

Friday, Dec 20, 2019 - 01:33 AM (IST)

100 ਰੁਪਏ ਪੈਂਡਿੰਗ ਬਿੱਲ ''ਤੇ ਵੀ ਕੱਟਿਆ ਜਾਵੇਗਾ ਬਿਜਲੀ ਕੁਨੈਕਸ਼ਨ

ਬਾਰਨ, (ਇੰਦਰ)— ਮੌਜੂਦਾ ਸਮੇਂ 'ਚ ਆਰਥਿਕ ਸੰਕਟ ਨਾਲ ਜੂਝ ਰਹੇ ਪਾਵਰਕਾਮ ਨੇ ਇਸ ਸਥਿਤੀ 'ਚੋਂ ਬਾਹਰ ਨਿਕਲਣ ਲਈ ਸਰਕਾਰੀ ਵਿਭਾਗ ਤੋਂ ਬਕਾਏ ਕਢਵਾਉਣ ਲਈ ਕਮਰ ਕੱਸ ਲਈ ਹੈ। ਪਾਵਰਕਾਮ ਨੇ ਉਨ੍ਹਾਂ ਡਿਫਾਲਟਰ ਵਿਭਾਗਾਂ ਤੇ ਘਰੇਲੂ ਖਪਤਕਾਰਾਂ ਦੀ ਸੂਚੀ ਤਿਆਰ ਕਰ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਜੋ ਬਿੱਲ ਦੀ ਅਦਾਇਗੀ ਨਹੀਂ ਕਰਦਾ ਉਸ ਦਾ ਕੁਨੈਕਸ਼ਨ ਕੱਟ ਦਿੱਤਾ ਜਾਂਦਾ ਹੈ। ਖਪਤਕਾਰ ਪਹਿਲਾਂ ਕਈ-ਕਈ ਮਹੀਨੇ ਦੇ ਬਿੱਲਾਂ ਦਾ ਭੁਗਤਾਨ ਨਹੀਂ ਕਰਦੇ ਸਨ। ਹੁਣ 2 ਮਹੀਨਿਆਂ ਦੇ ਬਿੱਲ ਦੀ ਅਦਾਇਗੀ ਨਾ ਹੋਣ 'ਤੇ ਮੁਲਾਜ਼ਮ ਘਰ ਪਹੁੰਚ ਜਾਂਦੇ ਹਨ। ਪਹਿਲਾਂ ਹਜ਼ਾਰਾਂ ਰੁਪਏ ਦੇ ਬਿੱਲਾਂ ਦਾ ਭੁਗਤਾਨ ਨਾ ਕਰਨ 'ਤੇ ਵੀ ਕਈ-ਕਈ ਮਹੀਨੇ ਕੁਨੈਕਸ਼ਨ ਨਹੀਂ ਸੀ ਕੱਟਿਆ ਜਾਂਦਾ। ਹੁਣ 100 ਤੋਂ ਵੱਧ ਬਿੱਲ 'ਤੇ ਵੀ ਕੁਨੈਕਸ਼ਨ ਕੱਟਿਆ ਜਾ ਸਕਦਾ ਹੈ। ਜੇਕਰ ਕੋਈ ਖਪਤਕਾਰ 100 ਰੁਪਏ ਦੇ ਬਿੱਲ ਦੀ ਅਦਾਇਗੀ ਨਹੀਂ ਕਰਦਾ ਤਾਂ ਉਸ ਤੋਂ ਆਰ. ਸੀ. ਓ. ਤਹਿਤ 142 ਰੁਪਏ ਹੋਰ ਲਏ ਜਾਣਗੇ।
ਸਬ-ਡਵੀਜ਼ਨ ਰੀਠਖੇੜੀ ਦੇ ਐੱਸ. ਡੀ. ਓ. ਰਵੇਲ ਸਿੰਘ ਨੇ ਦੱਸਿਆ ਕਿ ਸਰਕਾਰੀ ਵਿਭਾਗਾਂ ਨੂੰ ਬਿੱਲਾਂ ਦਾ ਭੁਗਤਾਨ ਕਰਨ ਲਈ ਕਿਹਾ ਗਿਆ ਹੈ। ਜੇਕਰ ਦਫ਼ਤਰ ਵੱਲੋਂ ਜਲਦ ਭੁਗਤਾਨ ਨਹੀਂ ਕੀਤਾ ਜਾਂਦਾ ਤਾਂ ਉੱਚ ਅਧਿਕਾਰੀਆਂ ਦੇ ਹੁਕਮਾਂ ਮੁਤਾਬਕ ਕੁਨੈਕਸ਼ਨ ਕੱਟਣ ਦੀ ਕਾਰਵਾਈ ਸ਼ੁਰੂ ਕੀਤੀ ਜਾਵੇਗੀ।


author

KamalJeet Singh

Content Editor

Related News