ਮੋਟਰਸਾਈਕਲ ਦੀ ਲਪੇਟ ’ਚ ਆਉਣ ਕਾਰਣ ਬਜ਼ੁਰਗ ਔਰਤ ਦੀ ਮੌਤ

12/17/2019 7:38:11 PM

ਬਲਾਚੌਰ,(ਬੈਂਸ)- ਬੀਤੇ ਦਿਨ ਇੱਥੋਂ 5 ਕਿਲੋਮੀਟਰ ਦੀ ਦੂਰੀ ’ਤੇ ਸਥਿਤ ਪਿੰਡ ਫਿਰਨੀ ਮਜਾਰਾ ਵਿਖੇ ਬਾਅਦ ਦੁਪਹਿਰ ਇਕ ਮੋਟਰਸਾਈਕਲ ਚਾਲਕ ਵਲੋਂ ਗਲਤ ਸਾਈਡ ’ਤੇ ਜਾ ਕੇ ਇਕ ਬਜ਼ੁਰਗ ਔਰਤ ਨੂੰ ਟੱਕਰ ਮਾਰਨ ਅਤੇ ਘਟਨਾ ਪਿਛੋਂ ਔਰਤ ਦੇ ਮਾਰੇ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਜਾਣਕਾਰੀ ਅਨੁਸਾਰ ਤਫਤੀਸ਼ੀ ਅਫਸਰ ਏ.ਐੱਸ.ਆਈ. ਪਵਨ ਕੁਮਾਰ ਅਨੁਸਾਰ ਮੋਟਰਸਾਈਕਲ ’ਤੇ ਸਵਾਰ ਰਾਮਾ ਸੁੰਦਰ ਪੁੱਤਰ ਨੇਮ ਹਾਲ ਵਾਸੀ ਪਿੰਡ ਮਜਾਰਾ ਖੇਤਰ ਜੋ ਫਿਰਨੀ ਮਜਾਰਾ ਪਿੰਡ ’ਚੋਂ ਗੁਜ਼ਰ ਰਿਹਾ ਸੀ। ਉਸਨੇ ਗਲਤ ਦਿਸ਼ਾ ’ਚ ਜਾ ਕੇ ਮੋਟਰਸਾਈਕਲ ਸਡ਼ਕ ਕਿਨਾਰੇ ਜਾ ਰਹੀ ਔਰਤ ’ਚ ਮਾਰਿਆ ਜੋ ਗੰਭੀਰ ਰੂਪ ’ਚ ਜ਼ਖਮੀ ਹੋ ਗਈ। ਔਰਤ ਨੂੰ ਤੁਰੰਤ ਸਰਕਾਰੀ ਹਸਪਤਾਲ ’ਚ ਇਲਾਜ ਲਈ ਲਿਆਂਦਾ ਗਿਆ ਪਰ ਡਾਕਟਰਾਂ ਨੇ ਉਸ ਔਰਤ ਨੂੰ ਮ੍ਰਿਤਕ ਐਲਾਨ ਕੀਤਾ। ਔਰਤ ਦੀ ਪਛਾਣ ਕ੍ਰਿਸ਼ਨਾ ਦੇਵੀ (80) ਪਤਨੀ ਮਹਿੰਦਰ ਸਿੰਘ ਵਾਸੀ ਪਿੰਡ ਫਿਰਨੀ ਮਜਾਰਾ ਵਜੋਂ ਹੋਈ। ਸਦਰ ਪੁਲਸ ਨੇ ਸੀ.ਆਰ.ਪੀ.ਸੀ. ਦੀ ਧਾਰਾ 174 ਅਧੀਨ ਕਾਰਵਾਈ ਅਮਲ ’ਚ ਲਿਆਕੇ ਮ੍ਰਿਤਕਾ ਦਾ ਪੋਸਟਮਾਰਮ ਕਰਵਾਕੇ ਲਾਸ਼ ਵਾਰਿਸਾਂ ਦੇ ਹਵਾਲੇ ਕਰ ਦਿੱਤੀ ਹੈ।


Bharat Thapa

Content Editor

Related News