ਬਜ਼ੁਰਗ ਅਧਿਆਪਕ ਦੇ ਕਾਤਲ ਨੂੰ ਸੰਗਰੂਰ ਪੁਲਸ ਨੇ ਕੁਝ ਹੀ ਘੰਟਿਆਂ ''ਚ ਕੀਤਾ ਗ੍ਰਿਫ਼ਤਾਰ

04/06/2022 11:09:46 PM

ਸੰਗਰੂਰ (ਵਿਜੇ ਕੁਮਾਰ ਸਿੰਗਲਾ)- ਮਨਦੀਪ ਸਿੰਘ ਸਿੱਧੂ ਆਈ.ਪੀ.ਐੱਸ. ਸੀਨੀਅਰ ਕਪਤਾਨ ਪੁਲਸ ਸੰਗਰੂਰ ਵੱਲੋਂ ਦਿੱਤੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸਮਾਜ ਵਿਰੋਧੀ ਅਨਸਰਾਂ ਖਿਲਾਫ ਚਲਾਈ ਗਈ ਮੁਹਿੰਮ ਤਹਿਤ ਹੰਸ ਰਾਜ ਪੀ.ਪੀ.ਐੱਸ. ਉਪ ਕਪਤਾਨ ਪੁਲਸ (ਆਰ) ਸਬ ਡਵੀਜ਼ਨ ਸੰਗਰੂਰ ਵੱਲੋਂ ਪ੍ਰੈੱਸ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ 5 ਮਾਰਚ 22 ਦੀ ਬੀਤੀ ਰਾਤ ਸੱਜਣ ਸਿੰਘ ਪੁੱਤਰ ਦਲੀਪ ਸਿੰਘ ਸੇਵਾਮੁਕਤ ਮਾਸਟਰ ਸਰਕਾਰੀ ਪ੍ਰਾਇਮਰੀ ਸਕੂਲ ਚੰਗਾਲ ਵਾਸੀ ਪ੍ਰੀਤ ਨਗਰ ਹਰੇੜੀ ਰੋਡ ਸੰਗਰੂਰ ਦੇ ਨੌਕਰ ਸਿਕੰਦਰ ਸਿੰਘ ਪੁੱਤਰ ਪ੍ਰਕਾਸ਼ ਚੰਦ ਵਾਸੀ ਅਜੀਤ ਨਗਰ ਸੰਗਰੂਰ ਵੱਲੋਂ ਮਕਾਨ ਦੀ ਕੰਧ ਟੱਪ ਕੇ ਅੰਦਰ ਆ ਕੇ ਸੱਜਣ ਸਿੰਘ ਉਕਤ ਦੇ ਸਿਰ ਵਿਚ ਲੋਹੇ ਦੀ ਕੁਹਾੜੀ ਮਾਰ ਕੇ ਸੱਟਾਂ ਮਾਰੀਆਂ।

ਇਹ ਵੀ ਪੜ੍ਹੋ : ਹੁਣ ਸ਼ਨੀਵਾਰ ਤੇ ਐਤਵਾਰ ਨੂੰ ਵੀ ਖੁੱਲ੍ਹੇ ਰਹਿਣਗੇ ਸੇਵਾ ਕੇਂਦਰ : ਡਿਪਟੀ ਕਮਿਸ਼ਨਰ

ਸਿਕੰਦਰ ਸਿੰਘ ਮੌਕੇ ਤੋਂ ਫਰਾਰ ਹੋ ਗਿਆ ਸੀ ਅਤੇ ਸੱਟਾਂ ਲੱਗਣ ਕਾਰਨ ਸੱਜਣ ਸਿੰਘ ਦੀ ਰਾਜਿੰਦਰਾ ਹਸਪਤਾਲ ਪਟਿਆਲਾ ਪਹੁੰਚਣ ਤੋਂ ਪਹਿਲਾਂ ਹੀ ਮੌਤ ਹੋ ਗਈ ਸੀ ਜਿਸ ਦੇ ਸਬੰਧ ਵਿੱਚ ਸੱਜਣ ਸਿੰਘ ਦੇ ਲੜਕੇ ਚਰਨਪਾਲ ਸਿੰਘ ਦੇ ਬਿਆਨ ਪਰ ਮੁਕੱਦਮਾ ਨੰਬਰ 40 ਮਿਤੀ 6/4)2022 ਅ/ਧ 302 ਥਾਣਾ ਸਿਟੀ-1 ਸੰਗਰੂਰ ਦਰਜ ਕੀਤਾ ਗਿਆ ਸੀ। ਡੀ.ਐੱਸ.ਪੀ. ਹੰਸ ਰਾਜ ਨੇ ਦੱਸਿਆ ਕਿ ਇਸ ਕਤਲ ਦੀ ਵਜ੍ਹਾ ਰੰਜਿਸ਼ ਇਹ ਸਾਹਮਣੇ ਆਈ ਹੈ ਕਿ ਸੱਜਣ ਸਿੰਘ ਦੇ ਘਰ ਸਿਕੰਦਰ ਸਿੰਘ ਤੋਂ ਇਲਾਵਾ ਇਕ ਔਰਤ ਅਮਰਜੀਤ ਕੌਰ ਉਰਫ ਬੇਬੀ ਪਤਨੀ ਬਲਵੀਰ ਸਿੰਘ ਵਾਸੀ ਘੁਮਾਰ ਬਸਤੀ ਸੰਗਰੂਰ ਖਾਣਾ ਬਣਾਉਣ ਲਈ ਰੱਖੀ ਹੋਈ ਸੀ। ਸਿਕੰਦਰ ਸਿੰਘ ਉਕਤ ਔਰਤ 'ਤੇ ਮਾੜੀ ਨਿਗਾਹ ਰੱਖਦਾ ਸੀ ਪਰ ਸੱਜਣ ਸਿੰਘ ਉਸ ਨੂੰ ਰੋਕਦਾ ਸੀ। ਉਨ੍ਹਾਂ ਦੱਸਿਆ ਕਿ ਉਕਤ ਮੁਕੱਦਮੇ ਦੀ ਤਫਤੀਸ਼ ਤੇਜ਼ ਰਫ਼ਤਾਰੀ ਨਾਲ ਚਾਲੂ ਰੱਖਦੇ ਹੋਏ ਦੋਸ਼ੀ ਸਿਕੰਦਰ ਸਿੰਘ ਨੂੰ ਅੱਜ ਗ੍ਰਿਫ਼ਤਾਰ ਕੀਤਾ ਜਾ ਚੁੱਕਾ ਹੈ।

ਇਹ ਵੀ ਪੜ੍ਹੋ : ਬੇਰੁਜ਼ਗਾਰ ETT ਟੈੱਟ ਪਾਸ ਅਧਿਆਪਕ ਕਰਨਗੇ ਮੁੱਖ ਮੰਤਰੀ ਦੇ ਘਰ ਦਾ ਘਿਰਾਓ : ਦੀਪਕ ਕੰਬੋਜ

ਜਿਸ ਪਾਸੋਂ ਪੁੱਛਗਿੱਛ ਕੀਤੀ ਜਾ ਰਹੀ ਹੈ। ਪੁੱਛਗਿੱਛ ਦੌਰਾਨ ਹੋਰ ਵੀ ਖੁਲਾਸੇ ਹੋਣ ਦੀ ਸੰਭਾਵਨਾ ਹੈ। ਐੱਸ.ਐੱਸ.ਪੀ. ਸੰਗਰੂਰ ਮਨਦੀਪ ਸਿੰਘ ਸਿੱਧੂ ਨੇ ਗੱਲਬਾਤ ਕਰਦਿਆਂ ਕਿਹਾ ਕਿ ਭਵਿੱਖ 'ਚ ਵੀ ਜੇਕਰ ਕੋਈ ਸ਼ਰਾਰਤੀ ਜਾਂ ਸਮਾਜ ਵਿਰੋਧੀ ਅਨਸਰ ਕਿਸੇ ਵੀ ਤਰ੍ਹਾਂ ਦੀ ਵਾਰਦਾਤ ਨੂੰ ਅੰਜਾਮ ਦੇਣ ਦੀ ਕੋਸ਼ਿਸ਼ ਕਰਦਾ ਹੈ ਤਾਂ ਉਸ ਨੂੰ ਬਖਸ਼ਿਆ ਨਹੀਂ ਜਾਵੇਗਾ ਅਤੇ ਉਸ ਦੇ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ। ਦੋਸ਼ੀ ਸਿਕੰਦਰ ਸਿੰਘ ਨੂੰ ਉਕਤ ਮੁਕੱਦਮੇ 'ਚ ਬਿਨਾਂ ਦੇਰੀ ਕੀਤਿਆਂ ਸੰਗਰੂਰ ਪੁਲਸ ਵੱਲੋਂ ਗ੍ਰਿਫ਼ਤਾਰ ਕਰਨ ਲਈ ਜ਼ਿਲ੍ਹਾ ਪੁਲਸ ਮੁਖੀ ਮਨਦੀਪ ਸਿੰਘ ਸਿੱਧੂ ਦੀ ਸੰਗਰੂਰ ਸ਼ਹਿਰ ਦੇ ਲੋਕਾਂ ਵੱਲੋਂ ਭਾਰੀ ਪ੍ਰਸ਼ੰਸਾ ਕੀਤੀ ਜਾ ਰਹੀ ਹੈ। ਆਮ ਪਬਲਿਕ ਦਾ ਕਹਿਣਾ ਹੈ ਕਿ ਮਨਦੀਪ ਸਿੰਘ ਸਿੱਧੂ ਵੱਲੋਂ ਜ਼ਿਲ੍ਹਾ ਸੰਗਰੂਰ ਅੰਦਰ ਸਮਾਜ ਵਿਰੋਧੀ ਅਨਸਰਾਂ ਖ਼ਿਲਾਫ਼ ਕੁਝ ਦਿਨਾਂ ਅੰਦਰ ਹੀ ਸ਼ਿਕੰਜਾ ਕੱਸਿਆ ਹੋਇਆ ਹੈ।

ਇਹ ਵੀ ਪੜ੍ਹੋ : ਅਬੂਧਾਬੀ ਜੂਨ ਤੋਂ ਸਿੰਗਲ ਯੂਜ਼ ਪਲਾਸਟਿਕ 'ਤੇ ਲਾਏਗਾ ਪਾਬੰਦੀ

ਨੋਟ - ਇਸ ਖਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ


Karan Kumar

Content Editor

Related News