ਰੱਦੀ-ਟੂ-ਐਜੂਕੇਸ਼ਨ ਸੈਂਟਰ ਦੇ ਬੱਚਿਆਂ ਦਾ ਨਤੀਜਾ ਰਿਹਾ ਸ਼ਾਨਦਾਰ

04/25/2018 2:59:42 PM

ਸ੍ਰੀ ਮੁਕਤਸਰ ਸਾਹਿਬ (ਦਰਦੀ) - ਸਥਾਨਕ ਮਲੋਟ ਰੋਡ, ਕਿਰਤ ਨਗਰ ਵਿਖੇ ਚੱਲ ਰਹੇ 'ਰੱਦੀ ਟੂ ਐਜੂਕੇਸ਼ਨ' ਸੁਸਾਇਟੀ ਦੇ ਸੈਂਟਰ ਵਿਖੇ ਮੁਫ਼ਤ ਟਿਊਸ਼ਨ ਪੜ੍ਹਦੇ 12ਵੀਂ ਜਮਾਤ ਦੇ ਵਿਦਿਆਰਥੀਆਂ ਦਾ ਨਤੀਜਾ ਸ਼ਾਨਦਾਰ ਰਿਹਾ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸਰਬਜੀਤ ਸਿੰਘ ਨੇ ਕਿਹਾ ਕਿ ਘਰਾਂ 'ਚੋਂ ਰੱਦੀ ਇਕੱਠੀ ਕਰਕੇ ਚਲਾਏ ਜਾ ਰਹੇ ਇਸ ਸੈਂਟਰ 'ਚ ਕਰੀਬ 90 ਗ਼ਰੀਬ ਬੱਚੇ ਮੁਫ਼ਤ ਵਿੱਦਿਆ ਅਤੇ ਟਿਊਸ਼ਨ ਦਾ ਲਾਭ ਲੈ ਰਹੇ ਹਨ। 
ਇਸ ਦੇ ਨਾਲ ਹੀ ਸਰਬਜੀਤ ਸਿੰਘ ਨੇ ਕਿਹਾ ਸੈਂਟਰ 'ਚ ਟਿਊਸ਼ਨ ਪੜ੍ਹਦੇ ਵਿਦਿਆਰਥੀ ਮੁਹੰਮਦ ਜਾਵੇਦ ਨੇ 80 ਫੀਸਦੀ, ਹਿਮਾਂਸ਼ੂ 79 ਫੀਸਦੀ, ਪ੍ਰੇਮ ਕੁਮਾਰ 77 ਫੀਸਦੀ, ਮਲਕੀਤ ਸਿੰਘ 77 ਫੀਸਦੀ ਅਤੇ ਜਸਪ੍ਰੀਤ ਸਿੰਘ ਨੇ 75 ਫੀਸਦੀ ਬਾਰਵੀਂ ਜਮਾਤ ਦੀ ਪ੍ਰੀਖਿਆ ਵਿੱਚੋਂ ਅੰਕ ਹਾਸਲ ਕਰਕੇ 'ਰੱਦੀ ਟੂ ਐਜੂਕੇਸ਼ਨ' ਸੁਸਾਇਟੀ ਦੇ ਸੈਂਟਰ ਅਤੇ ਮਾਪਿਆਂ ਦਾ ਮਾਣ ਵਧਾਇਆ ਹੈ।


Related News