1 ਅਗਸਤ ਤੋਂ ਮੌਜੂਦਾ ਵੋਟਰਾਂ ਦੇ ਆਧਾਰ ਨੰਬਰ ਇਕੱਠੇ ਕਰਨ ਦਾ ਪ੍ਰੋਗਰਾਮ ਹੋਵੇਗਾ ਸ਼ੁਰੂ

07/16/2022 1:03:07 PM

ਚੰਡੀਗੜ੍ਹ (ਰਮਨਜੀਤ)-  ਭਾਰਤੀ ਚੋਣ ਕਮਿਸ਼ਨ (ਈ.ਸੀ.ਆਈ.) ਵੱਲੋਂ ਇਕ ਨਵਾਂ ਫ਼ਾਰਮ-6ਬੀ, ਜੋ 1 ਅਗਸਤ 2022 ਤੋਂ ਲਾਗੂ ਹੋਵੇਗਾ। ਪੇਸ਼ ਕਰ ਕੇ ਵੋਟਰਾਂ ਨੂੰ ਆਪਣੇ ਆਧਾਰ ਕਾਰਡ ਦੇ ਵੇਰਵੇ ਦੇਣ ਲਈ ਕਈ ਬਦਲ ਦਿੱਤੇ ਹਨ।
ਨੋਟੀਫ਼ਿਕੇਸ਼ਨ ਅਨੁਸਾਰ ਉਹ ਵਿਅਕਤੀ ਜਿਸਦਾ ਨਾਮ ਵੋਟਰ ਸੂਚੀ ’ਚ ਸ਼ਾਮਲ ਹੈ ਉਹ 1 ਅਪ੍ਰੈਲ 2023 ਜਾਂ ਇਸ ਤੋਂ ਪਹਿਲਾਂ ਆਪਣਾ ਆਧਾਰ ਨੰਬਰ ਦੇ ਸਕਦਾ ਹੈ। ਇਸ ਲਈ ਕਮਿਸ਼ਨ ਨੇ ਮੌਜੂਦਾ ਵੋਟਰਾਂ ਦੇ ਆਧਾਰ ਨੰਬਰ ਦੇ ਵੇਰਵੇ ਸਮਾਂਬੱਧ ਢੰਗ ਨਾਲ ਇਕੱਠਾ ਕਰਨਾ ਇਕ ਪ੍ਰੋਗਰਾਮ ਸ਼ੁਰੂ ਕਰਨ ਦਾ ਫ਼ੈਸਲਾ ਕੀਤਾ ਹੈ।

ਇਹ ਵੀ ਪੜ੍ਹੋ : PM ਮੋਦੀ ਦੀ ਅਗਵਾਈ ਹੇਠ ਭਾਰਤੀ ਅਰਥਵਿਵਸਥਾ ਸਭ ਤੋਂ ਵਧੀਆ : ਕੇਵਲ ਢਿੱਲੋਂ

ਪੰਜਾਬ ਦੇ ਮੁੱਖ ਚੋਣ ਅਫ਼ਸਰ (ਸੀ.ਈ.ਓ.) ਡਾ. ਐੱਸ. ਕਰੁਣਾ ਰਾਜੂ ਨੇ ਦੱਸਿਆ ਕਿ ਮੌਜੂਦਾ ਵੋਟਰਾਂ ਤੋਂ ਆਧਾਰ ਨੰਬਰ ਦੇ ਵੇਰਵੇ ਇਕੱਠਾ ਕਰਨ ਦਾ ਮਕਸਦ ਵੋਟਰ ਸੂਚੀ ’ਚ ਦਰਜ ਇੰਦਰਾਜਾਂ ਦੀ ਪੁਸ਼ਟੀ ਕਰਨ ਦੇ ਨਾਲ-ਨਾਲ ਇਕ ਵਿਅਕਤੀ ਵੱਲੋਂ ਇਕ ਤੋਂ ਵੱਧ ਹਲਕੇ ’ਚ ਜਾਂ ਇਕੋ ਹਲਕੇ ’ਚ ਆਪਣਾ ਨਾਮ ਦੇਣ ਵਾਲੇ ਵੋਟਰਾਂ ਦੀ ਪਛਾਣ ਕਰਨਾ ਹੈ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਵੋਟਰਾਂ ਵੱਲੋਂ ਆਧਾਰ ਨੰਬਰ ਦੇਣਾ ਸਵੈਇੱਛਤ ਹੈ ਅਤੇ ਜੇਕਰ ਵੋਟਰ ਕੋਲ ਆਧਾਰ ਨੰਬਰ ਨਹੀਂ ਹੈ, ਤਾਂ ਉਹ ਫ਼ਾਰਮ 6ਬੀ ’ਚ ਦਰਸਾਏ ਗਏ 11 ਬਦਲਵੇਂ ਦਸਤਾਵੇਜਾਂ ’ਚੋਂ ਕਿਸੇ ਵੀ ਦਸਤਾਵੇਜ਼ ਦੀ ਇਕ ਕਾਪੀ ਜਮ੍ਹਾਂ ਕਰਵਾ ਸਕਦਾ ਹੈ।

ਇਹ ਵੀ ਪੜ੍ਹੋ : ਫ਼ਿਰੋਜ਼ਪੁਰ ਸਿਵਲ ਹਸਪਤਾਲ ’ਚ ਇਲਾਜ ਲਈ ਦਾਖ਼ਲ ਕੈਦੀ ਹੋਇਆ ਫ਼ਰਾਰ, ਪੁਲਸ ਮੁਲਾਜ਼ਮਾਂ ਖ਼ਿਲਾਫ਼ ਸਖ਼ਤ ਕਾਰਵਾਈ

ਜੇਕਰ ਮੌਜੂਦਾ ਵੋਟਰ ਆਧਾਰ ਵੇਰਵਿਆਂ ਨੂੰ ਪੇਸ਼ ਨਹੀਂ ਕਰ ਪਾਉਂਦਾ ਤਾਂ ਈ.ਆਰ.ਓ. ਵੋਟਰ ਸੂਚੀ ’ਚ ਕੋਈ ਵੀ ਐਂਟਰੀ ਨਹੀਂ ਹਟਾਏਗਾ ਅਤੇ ਆਧਾਰ ਜਮ੍ਹਾਂ ਨਾ ਕਰਨ ਦੀ ਸੂਰਤ ’ਚ ਕਿਸੇ ਵੀ ਨਵੇਂ ਵੋਟਰ ਨੂੰ ਐਂਟਰੀ ਕਰਨ ਤੋਂ ਇਨਕਾਰ ਨਹੀਂ ਕਰੇਗਾ।

ਆਧਾਰ ਨੰਬਰਾਂ ਦੇ ਵੇਰਵੇ ਇਕੱਤਰ ਕਰਨ ਸਬੰਧੀ 1 ਅਗਸਤ, 2022 ਨੂੰ ਸੁਰੂ ਕੀਤੇ ਜਾਣ ਵਾਲੇ ਪ੍ਰੋਗਰਾਮ ਬਾਰੇ ਹੋਰ ਵੇਰਵੇ ਦਿੰਦਿਆਂ ਸੀ.ਈ.ਓ. ਨੇ ਕਿਹਾ ਕਿ ਈ.ਆਰ.ਓਜ ਵੱਲੋਂ ਸੂਬੇ ਦੇ ਸਾਰੇ ਵਿਧਾਨ ਸਭਾ ਹਲਕਿਆਂ ਵਿਚ ਬੂਥ ਪੱਧਰ ’ਤੇ ਵਿਸ਼ੇਸ਼ ਕੈਂਪ ਲਗਾਏ ਜਾਣਗੇ। ਪਹਿਲਾ ਕੈਂਪ 4 ਸਤੰਬਰ, 2022 ਨੂੰ ਸੂਬੇ ਦੇ ਸਾਰੇ ਵਿਧਾਨ ਸਭਾ ਹਲਕਿਆਂ ਵਿਚ ਲਗਾਇਆ ਜਾਵੇਗਾ। ਇਸ ਤੋਂ ਇਲਾਵਾ ਡੀ.ਈ.ਓਜ ਆਧਾਰ ਵੇਰਵਿਆਂ ਨੂੰ ਇਕੱਤਰ ਕਰਨ ਲਈ ਹੋਰ ਵੱਖ-ਵੱਖ ਕੈਂਪਾਂ ਦਾ ਆਯੋਜਨ ਕਰਨਗੇ।


Anuradha

Content Editor

Related News