ਕਰਜ਼ੇ ਤੋਂ ਪ੍ਰੇਸ਼ਾਨ ਇਕ ਹੋਰ ਕਿਸਾਨ ਨੇ ਕੀਤੀ ਖੁਦਕੁਸ਼ੀ

Thursday, Apr 18, 2019 - 09:07 PM (IST)

ਕਰਜ਼ੇ ਤੋਂ ਪ੍ਰੇਸ਼ਾਨ ਇਕ ਹੋਰ ਕਿਸਾਨ ਨੇ ਕੀਤੀ ਖੁਦਕੁਸ਼ੀ

ਅਹਿਮਦਗੜ੍ਹ (ਪੁਰੀ, ਇਰਫਾਨ)- ਲਾਗਲੇ ਪਿੰਡ ਮਹੌਲੀ ਕਲਾਂ ਦੇ ਵਸਨੀਕ ਕਿਸਾਨ ਕਰਜ਼ੇ ਤੋਂ ਪ੍ਰੇਸ਼ਾਨ ਗੋਰਾ ਸਿੰਘ (52) ਪੁੱਤਰ ਮਾਘ ਸਿੰਘ ਨੇ ਜ਼ਹਿਰੀਲੀ ਚੀਜ਼ ਪੀ ਕੇ ਖੁਦਕੁਸ਼ੀ ਕਰ ਲਈ। ਮ੍ਰਿਤਕ ਕਿਸਾਨ ਦੀ ਦੇਹ ਕੱਲ ਛਪਾਰ ਚੌਂਕੀ ਦੇ ਪਿੰਡ ਲਤਾਲਾ ਨੇੜਿਓ ਇਕ ਖੇਤ ਚੋਂ ਮਿਲੀ। ਛਪਾਰ ਚੌਂਕੀ ਵਿਖੇ ਮ੍ਰਿਤਕ ਦੇ ਲੜਕੇ ਸਰਬਜੀਤ ਸਿੰਘ ਵਲੋਂ ਦਰਜ ਕਰਵਾਈ ਰਿਪੋਰਟ ਅਨੁਸਾਰ ਗੋਰਾ ਸਿੰਘ ਕਰਜ਼ੇ ਕਾਰਨ ਪ੍ਰੇਸ਼ਾਨ ਰਹਿੰਦਾ ਸੀ, ਜੋ 16 ਅਪ੍ਰੈਲ ਨੂੰ ਘਰੋਂ ਗਿਆ ਪਰ ਵਾਪਸ ਨਹੀਂ ਆਇਆ। ਦੂਸਰੇ ਦਿਨ ਲਤਾਲਾ ਪਿੰਡ ਨੇੜਿਓ ਕਿਸੇ ਖੇਤ 'ਚ ਮੋਟਰ ਤੇ ਗੋਰਾ ਸਿੰਘ ਦੀ ਲਾਸ਼ ਦੇਖੀ ਗਈ।


author

KamalJeet Singh

Content Editor

Related News