ਮਾਨਸਿਕ ਪ੍ਰੇਸ਼ਾਨੀ ਕਾਰਨ ਪੀਤੀ ਕੀਟਨਾਸ਼ਕ ਦਵਾਈ, ਮੌਤ

11/13/2018 6:35:36 AM

ਭੀਖੀ, (ਸੰਦੀਪ)- ਨੇਡ਼ਲੇ ਪਿੰਡ ਧਲੇਵਾਂ ਵਿਖੇ ਇਕ ਨੌਜਵਾਨ ਵੱਲੋਂ ਕੀਟਨਾਸ਼ਕ ਦਵਾਈ ਪੀ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਏ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਜਾਣਕਾਰੀ ਮੁਤਾਬਕ ਗੱਗੀ ਸਿੰਘ (28) ਪੁੱਤਰ ਪਾਲ ਸਿੰਘ ਵਾਸੀ ਧਲੇਵਾਂ ਮਾਨਸਿਕ ਤੌਰ ’ਤੇ ਪ੍ਰੇਸ਼ਾਨ ਰਹਿੰਦਾ ਸੀ, ਜਿਸ  ਕਾਰਨ ਉਸਨੇ ਕੀਟਨਾਸ਼ਕ ਦਵਾਈ  ਪੀ ਲਈ। ਨਾਜ਼ੁਕ ਹਾਲਤ ’ਚ ਉਸਨੂੰ ਭੀਖੀ ਦੇ ਇਕ ਨਿੱਜੀ ਹਸਪਤਾਲ ਵਿਚ ਲਿਆਂਦਾ ਗਿਆ ਜਿੱਥੋਂ ਉਸਨੂੰ  ਮਾਨਸਾ ਲਿਜਾਇਆ ਗਿਆ ਪਰ ਰਸਤੇ ’ਚ ਹੀ ਉਸਦੀ ਮੌਤ ਹੋ ਗਈ।  ਮ੍ਰਿਤਕ ਭੀਖੀ ਵਿਖੇ ਚਾਹ ਦੀ ਰੇਹਡ਼ੀ ਲਾਉਂਦਾ ਸੀ ਅਤੇ ਉਹ ਆਪਣੇ ਪਿੱਛੇ ਪਤਨੀ ਅਤੇ 2 ਬੱਚੇ ਛੱਡ ਗਿਆ ਹੈ। 


Related News