ਮਹਿੰਗੀਆਂ ਬਿਜਲੀ ਦਰਾਂ ਨੂੰ ਲੈ ਕੇ ‘ਆਪ’ ਨੇ ਵੱਖ-ਵੱਖ ਪਿੰਡਾਂ ’ਚ ਸਾੜੇ ਬਿਜਲੀ ਦੇ ਬਿੱਲ

Tuesday, Apr 20, 2021 - 01:09 PM (IST)

ਮਹਿੰਗੀਆਂ ਬਿਜਲੀ ਦਰਾਂ ਨੂੰ ਲੈ ਕੇ ‘ਆਪ’ ਨੇ ਵੱਖ-ਵੱਖ ਪਿੰਡਾਂ ’ਚ ਸਾੜੇ ਬਿਜਲੀ ਦੇ ਬਿੱਲ

ਜ਼ੀਰਾ (ਅਕਾਲੀਆਂਵਾਲਾ)-ਆਮ ਆਦਮੀ ਪਾਰਟੀ ਦੇ ਪੰਜਾਬ ਪ੍ਰਧਾਨ ਭਗਵੰਤ ਸਿੰਘ ਮਾਨ, ਜਰਨੈਲ ਸਿੰਘ ਪੰਜਾਬ ਇੰਚਾਰਜ, ਯੂਥ ਪ੍ਰਧਾਨ ਪੰਜਾਬ ਮੀਤ ਹੇਅਰ ਦੇ ਦਿਸ਼ਾ-ਨਿਰਦੇਸ਼ਾਂ ਹੇਠ ਪੰਜਾਬ ’ਚ ਮਹਿੰਗੀਆਂ ਬਿਜਲੀ ਦੀਆਂ ਦਰਾਂ ਨੂੰ ਲੈ ਕੇ ਕੀਤੇ ਜਾ ਰਹੇ ਰੋਸ ਪ੍ਰਦਰਸ਼ਨ ਦੇ ਸਿਲਸਿਲੇ ਅਧੀਨ ‘ਆਪ’ ਯੂਥ ਵਿੰਗ ਦੇ ਸੰਯੁਕਤ ਸਕੱਤਰ ਸ਼ਮਿੰਦਰ ਸਿੰਘ ਜ਼ੀਰਾ ਨੇ ਹਲਕੇ ਦੇ ਪਿੰਡ ਛੱਜਾਂਵਾਲੀ, ਪੀਹੇਵਾਲੀ, ਛੂਛਕ ਆਦਿ ’ਚ ਬਿਜਲੀ ਦੇ ਬਿੱਲ ਸਾੜੇ ਅਤੇ ਸਰਕਾਰ ਖ਼ਿਲਾਫ਼ ਰੋਸ ਪ੍ਰਦਰਸ਼ਨ ਕੀਤਾ। ਉਨ੍ਹਾਂ ਆਖਿਆ ਕਿ ਜਿੰਨਾ ਚਿਰ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਦਿੱਲੀ ਦੀ ਤਰਜ਼ ’ਤੇ ਪੰਜਾਬ ਵਾਸੀਆਂ ਨੂੰ ਬਿਜਲੀ ਦੀਆਂ ਸਹੂਲਤਾਂ ਨਹੀਂ ਦਿੰਦੀ, ਓਨਾ ਚਿਰ ਆਮ ਆਦਮੀ ਪਾਰਟੀ ਪ੍ਰਦਰਸ਼ਨ ਜਾਰੀ ਰੱਖੇਗੀ ਤੇ ਇਸੇ ਤਰ੍ਹਾਂ ਰੋਸ ਮੁਜ਼ਾਹਰੇ ਕੀਤੇ ਜਾਣਗੇ।

PunjabKesari

ਇਸ ਮੌਕੇ ਉਨ੍ਹਾਂ ਨਾਲ ਸੁਖਦੇਵ ਸਿੰਘ ਸਰਕਲ ਇੰਚਾਰਜ, ਪ੍ਰਿਤਪਾਲ ਸਿੰਘ ਧੰਜਲ ਬਲਾਕ ਪ੍ਰਧਾਨ, ਲਵਪ੍ਰੀਤ ਸਿੰਘ ਪੱਧਰੀ, ਹਰਵਿੰਦਰ ਸਿੰਘ ਪੀਹੇ ਵਾਲੀ, ਦਰਬਾਰਾ ਸਿੰਘ ਸ਼ੂਸ਼ਕ, ਕੁਲਵੰਤ ਸਿੰਘ ਸ਼ੂਸ਼ਕ, ਕੁਲਵੰਤ ਸਿੰਘ ਤਲਵੰਡੀ ਮੰਗੇ ਖਾਂ, ਪ੍ਰੀਤਮ ਸਿੰਘ ਤਲਵੰਡੀ ਮੰਗੇ ਖਾਂ, ਸਰਦੂਲ ਸਿੰਘ ਲੌਂਗੋਦੇਵਾ, ਗੁਰਸੇਵਕ ਸਿੰਘ ਪ੍ਰਧਾਨ ਸ਼ਾਹ ਵਾਲਾ, ਕਰਨ ਸੰਧੂ, ਸੁਨੀਲ ਗਰੋਵਰ, ਸੁਨੀਲ ਪਟੇਲ, ਤਾਰਾ ਸਿੰਘ ਮਹੀਆਂਵਾਲਾ, ਬਲਵਿੰਦਰ ਸਿੰਘ ਔਲਖ ਬਰਨਾਲਾ ਤੋਂ ਇਲਾਵਾ ਪਾਰਟੀ ਦੇ ਕਈ ਆਗੂ ਹਾਜ਼ਰ ਸਨ। 


author

Manoj

Content Editor

Related News