ਬਿਨਾਂ ਲਾਇਸੈਂਸ ਦੇ ਚੱਲ ਰਿਹਾ ਗੈਰ-ਕਾਨੂੰਨੀ ਨਸ਼ਾ ਪੁਨਰਵਾਸ ਕੇਂਦਰ ਕੀਤਾ ਸੀਲ : ਡੀ. ਸੀ.

06/15/2022 9:46:40 PM

ਬਠਿੰਡਾ (ਵਰਮਾ) : ਜ਼ਿਲ੍ਹਾ ਪੱਧਰੀ ਕਮੇਟੀ ਵੱਲੋਂ ਛਾਪੇਮਾਰੀ ਦੌਰਾਨ ਪਿੰਡ ਕਟਾਰ ਸਿੰਘ ਵਾਲਾ ਵਿਖੇ ਬਿਨਾਂ ਲਾਇਸੈਂਸ ਦੇ ਚੱਲ ਰਿਹਾ ਪ੍ਰਾਈਵੇਟ ਤੇ ਗੈਰ-ਕਾਨੂੰਨੀ ਨਸ਼ਾ ਪੁਨਰਵਾਸ ਕੇਂਦਰ ਸੀਲ ਕਰ ਦਿੱਤਾ ਗਿਆ ਹੈ। ਇਹ ਜਾਣਕਾਰੀ ਡਿਪਟੀ ਕਮਿਸ਼ਨਰ ਸ਼ੌਕਤ ਅਹਿਮਦ ਪਰੇ ਨੇ ਦਿੱਤੀ। ਡੀ.ਸੀ. ਨੇ ਦੱਸਿਆ ਕਿ ਇਹ ਕਾਰਵਾਈ ਇਕ ਗੁੰਮਨਾਮ ਸ਼ਿਕਾਇਤ ਦੇ ਆਧਾਰ 'ਤੇ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਇਸ ਪ੍ਰਾਈਵੇਟ ਅਤੇ ਗੈਰ-ਕਾਨੂੰਨੀ ਨਸ਼ਾ ਪੁਨਰਵਾਸ ਕੇਂਦਰ 'ਚ ਕਰੀਬ 41 ਲੋਕ ਪਾਏ ਗਏ, ਜਿਨ੍ਹਾਂ 'ਚ 31 ਮਰੀਜ਼ ਸਨ, ਜਿਨ੍ਹਾਂ ਨੂੰ ਨਸ਼ਾ ਛੁਡਾਊ ਕੇਂਦਰ ਵਿੱਚ ਐਂਬੂਲੈਂਸਾਂ ਰਾਹੀਂ ਦਾਖ਼ਲ ਕਰਨ ਹਿੱਤ ਭੇਜ ਦਿੱਤਾ ਗਿਆ ਹੈ ਅਤੇ ਇਸ ਗੈਰ-ਕਾਨੂੰਨੀ ਨਸ਼ਾ ਪੁਨਰਵਾਸ ਕੇਂਦਰ ਨਾਲ ਸਬੰਧਿਤ 8 ਸਟਾਫ਼ ਮੈਂਬਰਾਂ ਨੂੰ ਪੁਲਸ ਹਿਰਾਸਤ ਵਿੱਚ ਲੈ ਕੇ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ। ਇਹ ਨਸ਼ਾ ਪੁਨਰਵਾਸ ਕੇਂਦਰ ਬਿਨਾਂ ਕਿਸੇ ਲਾਇਸੈਂਸ ਦੇ ਪਿਛਲੇ 3 ਮਹੀਨਿਆਂ ਦੇ ਵੱਧ ਸਮੇਂ ਤੋਂ ਚੱਲ ਰਿਹਾ ਸੀ।

ਖ਼ਬਰ ਇਹ ਵੀ : ਮੂਸੇਵਾਲਾ ਕੇਸ 'ਚ ਵੱਡਾ ਖੁਲਾਸਾ, ਉਥੇ ਹੀ ਦਿੱਲੀ ਏਅਰਪੋਰਟ ਲਈ ਸਰਕਾਰੀ ਬੱਸਾਂ ਨੂੰ ਮਿਲੀ ਹਰੀ ਝੰਡੀ, ਪੜ੍ਹੋ TOP 10

ਇਸ ਚੈਕਿੰਗ ਦੌਰਾਨ ਜ਼ਿਲ੍ਹਾ ਪੱਧਰੀ ਟੀਮ 'ਚ ਐੱਸ.ਡੀ.ਐੱਮ. ਬਠਿੰਡਾ ਮੈਡਮ ਇਨਯਾਤ, ਜ਼ਿਲ੍ਹਾ ਮੈਡੀਕਲ ਕਮਿਸ਼ਨਰ ਡਾ. ਰਮਨ ਸਿੰਗਲਾ, ਡਾ. ਅਰੁਣ ਬਾਂਸਲ, ਸਮਾਜਿਕ ਸੁਰੱਖਿਆ ਅਫ਼ਸਰ ਨਵੀਨ ਗਡਵਾਲ, ਨਸ਼ਾ ਛੁਡਾਊ ਕੇਂਦਰ ਅਤੇ ਪੁਨਰਵਾਸ ਕੇਂਦਰ (ਦੋਵਾਂ ਕੇਂਦਰਾਂ) ਦੇ ਮੈਨੇਜਰ ਰੂਪ ਸਿੰਘ ਮਾਨ ਤੇ ਸਕੱਤਰ ਰੈੱਡ ਕਰਾਸ ਦਰਸ਼ਨ ਕੁਮਾਰ ਤੋਂ ਇਲਾਵਾ ਪੁਲਸ ਦੇ ਅਧਿਕਾਰੀ ਵੀ ਹਾਜ਼ਰ ਸਨ।

ਇਹ ਵੀ ਪੜ੍ਹੋ : ਤਿਰੰਗੇ ’ਚ ਪਰਤੇ ਗੁਰਪ੍ਰੀਤ ਸਿੰਘ ਦਾ ਸੈਨਿਕ ਸਨਮਾਨ ਨਾਲ ਹੋਇਆ ਅੰਤਿਮ ਸੰਸਕਾਰ

ਨੋਟ - ਇਸ ਖ਼ਬਰ ਸਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ


Mukesh

Content Editor

Related News