ਦੋਪਹੀਆ ਵਾਹਨ ''ਤੇ ਡਬਲ ਸਵਾਰੀ ਦੇ ਚਲਾਨ 300 ਤੋਂ ਪਾਰ

05/20/2020 12:50:29 AM

ਲੁਧਿਆਣਾ, (ਸੰਨੀ)— ਕੋਰੋਨਾ ਵਾਇਰਸ ਨੂੰ ਫੈਲਣ ਤੋਂ ਰੋਕਣ ਲਈ ਦੋਪਹੀਆ ਵਾਹਨ 'ਤੇ ਡਬਲ ਸਵਾਰੀ ਬੈਠਣ 'ਤੇ ਟ੍ਰੈਫਿਕ ਪੁਲਸ ਵੱਲੋਂ ਅਜਿਹੇ ਚਾਲਕਾਂ ਦੇ ਚਲਾਨ ਕੀਤੇ ਜਾ ਰਹੇ ਹਨ। ਟ੍ਰੈਫਿਕ ਪੁਲਸ ਵੱਲੋਂ ਹੁਣ ਤਕ ਅਜਿਹੇ 300 ਦੇ ਕਰੀਬ ਚਾਲਕਾਂ ਦੇ ਚਲਾਨ ਕੀਤੇ ਜਾ ਚੁੱਕੇ ਹਨ। ਇਸ ਦੇ ਨਾਲ ਹੀ ਚਾਰ-ਪਹੀਆ ਵਾਹਨ 'ਚ ਚਾਲਕ ਸਮੇਤ ਸਿਰਫ ਕੁੱਲ 3 ਵਿਅਕਤੀਆਂ ਨੂੰ ਹੀ ਬੈਠਣ ਦੀ ਇਜਾਜ਼ਤ ਹੈ ਅਤੇ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਦੇ ਚਲਾਨ ਕੀਤੇ ਜਾ ਰਹੇ ਹਨ। ਇਸ ਸਬੰਧੀ ਏ. ਸੀ. ਪੀ. ਟ੍ਰੈਫਿਕ ਗੁਰਦੇਵ ਸਿੰਘ ਦਾ ਕਹਿਣਾ ਹੈ ਕਿ ਕੋਵਿਡ-19 ਨਾਲ ਜੰਗ ਅਜੇ ਖਤਮ ਨਹੀਂ ਹੋਈ। ਇਹ ਜੰਗ ਪੁਲਸ-ਪ੍ਰਸ਼ਾਸਨ ਅਤੇ ਜਨਤਾ ਸਾਰਿਆਂ ਨੇ ਮਿਲ ਕੇ ਲੜਨੀ ਹੈ। ਇਸ ਲਈ ਦੋਪਹੀਆ ਵਾਹਨ 'ਤੇ ਸਿਰਫ ਇਕ ਅਤੇ ਚਾਰ-ਪਹੀਆ ਵਾਹਨ 'ਚ ਸਿਰਫ 3 ਲੋਕ ਹੀ ਸਫਰ ਕਰਨ।


KamalJeet Singh

Content Editor

Related News