ਟਰੈਵਲ ਫਰਮ ਦਾ ਲਾਈਸੈਂਸ ਰੱਦ

Friday, Sep 18, 2026 - 06:27 PM (IST)

ਟਰੈਵਲ ਫਰਮ ਦਾ ਲਾਈਸੈਂਸ ਰੱਦ

ਮੋਹਾਲੀ (ਰਣਬੀਰ) : ਪੰਜਾਬ ਟਰੈਵਲ ਪ੍ਰੋਫੈਸ਼ਨਲ ਰੈਗੂਲੇਸ਼ਨ ਐਕਟ ਤਹਿਤ ਵਧੀਕ ਜ਼ਿਲ੍ਹਾ ਮੈਜਿਸਟ੍ਰੇਟ ਗੀਤਿਕਾ ਸਿੰਘ ਵੱਲੋਂ ਫੇਜ਼-10 ਸਥਿਤ ਵੀ.ਐੱਮ.ਓ. ਕੰਸਲਟੈਂਟਸ ਦਾ ਟਰੈਵਲ ਏਜੰਸੀ ਲਾਈਸੈਂਸ ਤੁਰੰਤ ਪ੍ਰਭਾਵ ਤੋਂ ਰੱਦ ਕਰ ਦਿੱਤਾ ਗਿਆ ਹੈ। ਜਾਣਕਾਰੀ ਅਨੁਸਾਰ ਫਰਮ ਦੇ ਮਾਲਕ ਸਾਜਨ ਸਿੰਘ ਨੂੰ ਟਰੈਵਲ ਏਜੰਸੀ ਦੇ ਕੰਮ ਲਈ ਲਾਈਸੈਂਸ ਨੰਬਰ 657/ਆਈ.ਸੀ. 7 ਮਾਰਚ 2024 ਨੂੰ ਜਾਰੀ ਕੀਤਾ ਗਿਆ ਸੀ, ਜਿਸ ਦੀ ਮਿਆਦ 6 ਮਾਰਚ 2029 ਤੱਕ ਸੀ। ਫਰਮ ਖਿਲਾਫ ਨੇਪਾਲ ਵਾਸੀ ਦੀਪਕ ਬਯਾਲਕੋਟੀ ਵੱਲੋਂ 28 ਜੂਨ 2025 ਨੂੰ ਈ-ਮੇਲ ਰਾਹੀਂ ਸ਼ਿਕਾਇਤ ਕੀਤੀ ਗਈ ਸੀ, ਜਿਸ ਨੂੰ ਪੜਤਾਲ ਲਈ ਐੱਸ.ਡੀ.ਐੱਮ. ਮੋਹਾਲੀ ਨੂੰ ਭੇਜਿਆ ਗਿਆ ਸੀ।

ਇਸ ਦੌਰਾਨ ਲਾਈਸੈਂਸੀ ਨੇ 24 ਦਸੰਬਰ 2025 ਨੂੰ ਨਿੱਜੀ ਕਾਰਨਾਂ ਦਾ ਹਵਾਲਾ ਦਿੰਦਿਆਂ ਲਾਈਸੈਂਸ ਸਰੰਡਰ ਕਰਨ ਲਈ ਦਰਖਾਸਤ ਦਿੱਤੀ ਅਤੇ ਆਪਣੇ ਖਿਲਾਫ ਕਿਸੇ ਸ਼ਿਕਾਇਤ ਜਾਂ ਮਾਮਲੇ ਤੋਂ ਇਨਕਾਰ ਕੀਤਾ ਸੀ ਜਦਕਿ ਦਫ਼ਤਰੀ ਰਿਕਾਰਡ ’ਚ ਸ਼ਿਕਾਇਤ ਪਹਿਲਾਂ ਹੀ ਲੰਬਿਤ ਸੀ। ਇਸ ਸਬੰਧੀ 4 ਫਰਵਰੀ ਨੂੰ ਲਾਈਸੈਂਸੀ ਨੂੰ ਨੋਟਿਸ ਜਾਰੀ ਕਰਕੇ ਸਪਸ਼ਟੀਕਰਨ ਤੇ ਦਸਤਾਵੇਜ਼ ਮੰਗੇ ਗਏ, ਪਰ ਕੋਈ ਜਵਾਬ ਨਹੀਂ ਦਿੱਤਾ ਗਿਆ। ਇਸ ਦੇ ਮੱਦੇਨਜ਼ਰ ਲਾਈਸੈਂਸ ਦੀਆਂ ਸ਼ਰਤਾਂ ਅਤੇ ਐਕਟ/ਰੂਲਜ਼ ਦੀ ਪਾਲਣਾ ਨਾ ਕਰਨ ਕਾਰਨ ਐਕਟ ਦੀ ਧਾਰਾ 6(1)(ਈ) ਤਹਿਤ ਲਾਈਸੈਂਸ ਰੱਦ ਕੀਤਾ ਗਿਆ ਹੈ। ਭਵਿੱਖ ’ਚ ਫਰਮ ਖ਼ਿਲਾਫ਼ ਮਿਲਣ ਵਾਲੀ ਕਿਸੇ ਵੀ ਸ਼ਿਕਾਇਤ ਦੀ ਭਰਪਾਈ ਲਈ ਫਰਮ ਦੇ ਮਾਲਕ ਜ਼ਿੰਮੇਵਾਰ ਹੋਣਗੇ।


author

Gurminder Singh

Content Editor

Related News