ਗੱਡੀ ਖੜ੍ਹੀ ਕਰਨ ਨੂੰ ਲੈ ਕੇ ਹੋਇਆ ਵਿਵਾਦ, ਮਹਿਲਾ ’ਤੇ ਬੇਸਬਾਲ ਨਾਲ ਕੀਤਾ ਹਮਲਾ
Sunday, May 31, 2026 - 02:52 PM (IST)
ਫਿਰੋਜ਼ਪੁਰ (ਪਰਮਜੀਤ ਸੋਢੀ)- ਫਿਰੋਜ਼ਪੁਰ ਕੈਂਟ ਦੇ ਬਾਜ਼ਾਰ ਨੰਬਰ 7 ਵਿਚ ਗੱਡੀ ਖੜ੍ਹੀ ਕਰਨ ਦੇ ਵਿਵਾਦ ਨੂੰ ਲੈ ਕੇ ਇਕ ਮਹਿਲਾ ਅਤੇ ਉਸ ਦੀ ਲੜਕੀ ਨਾਲ ਬਦਸਲੂਕੀ ਕਰਨ, ਬੇਸਬਾਲ ਨਾਲ ਹਮਲਾ ਦੀ ਕੋਸ਼ਿਸ਼ ਅਤੇ ਮੋਬਾਇਲ ਫ਼ੋਨ ਖੋਹਣ ਦੇ ’ਚ ਥਾਣਾ ਕੈਂਟ ਫਿਰੋਜ਼ਪੁਰ ਪੁਲਸ ਨੇ ਇਕ ਨੌਜਵਾਨ ਖ਼ਿਲਾਫ਼ 304, 333, 79 ਬੀ. ਐੱਨ. ਐੱਸ. ਤਹਿਤ ਮਾਮਲਾ ਦਰਜ ਕੀਤਾ ਹੈ।
ਪੁਲਸ ਨੂੰ ਦਿੱਤੇ ਬਿਆਨਾਂ ਵਿਚ ਪੂਜਾ ਰਾਣੀ ਪਤਨੀ ਯੋਗੇਸ਼ ਕੁਮਾਰ ਵਾਸੀ ਮਕਾਨ ਨੰਬਰ 10, ਬਾਜ਼ਾਰ ਨੰਬਰ 7, ਫਿਰੋਜ਼ਪੁਰ ਕੈਂਟ ਨੇ ਦੱਸਿਆ ਕਿ ਬੀਤੀ 27 ਮਈ 2026 ਨੂੰ ਸ਼ਾਮ ਕਰੀਬ 4.30 ਤੋਂ 6.30 ਵਜੇ ਦੇ ਦਰਮਿਆਨ ਉਹ ਆਪਣੇ ਘਰ ਮੌਜੂਦ ਸੀ। ਉਨ੍ਹਾਂ ਦੇ ਘਰ ਦੇ ਬਿਲਕੁਲ ਸਾਹਮਣੇ ਗਲੀ ਦੇ ਮੋੜ (ਚੌਂਕ) ’ਤੇ ਲਾਡੀ ਪਤਨੀ ਗੁਰਮਿੰਦਰ ਸਿੰਘ ਵਾਸੀ ਬਾਜ਼ਾਰ ਨੰਬਰ 7 ਦਾ ਇਕ ਸ਼ੋਅਰੂਮ ਬਣ ਰਿਹਾ ਹੈ। ਪੂਜਾ ਰਾਣੀ ਨੇ ਦੱਸਿਆ ਕਿ ਲਾਡੀ ਨੇ ਉਸ ਨੂੰ ਬੁਲਾਇਆ ਅਤੇ ਸ਼ੋਅਰੂਮ ਦੇ ਸਾਹਮਣੇ ਸੜਕ ’ਤੇ ਗੱਡੀ ਨਾ ਖੜ੍ਹੀ ਕਰਨ ਲਈ ਆਖਿਆ। ਜਦੋਂ ਇਸ ਗੱਲ ਦਾ ਵਿਰੋਧ ਕੀਤਾ ਗਿਆ ਤਾਂ ਲਾਡੀ ਨੇ ਉਸ ਨੂੰ ਧਮਕੀ ਦਿੱਤੀ ਕਿ ਜੇਕਰ ਦੋਬਾਰਾ ਇਥੇ ਕਾਰ ਖੜ੍ਹੀ ਕੀਤੀ ਤਾਂ ਉਹ ਉਸ ਦੀ ਗੱਡੀ ਦੇ ਤਾਰ ਤੋੜ ਦੇਵੇਗੀ।
ਇਹ ਵੀ ਪੜ੍ਹੋ: ਪੰਜਾਬ: ਪੈਦਲ ਜਾ ਰਹੀਆਂ 3 ਔਰਤਾਂ ਨੂੰ ਵਾਹਨ ਨੇ ਦਰੜਿਆ, ਗਰਭਵਤੀ ਮਹਿਲਾ ਦੀ ਦਰਦਨਾਕ ਮੌਤ
ਇਸ ਤਕਰਾਰ ਤੋਂ ਬਾਅਦ ਉਹ ਬਾਜ਼ਾਰ ਵਿਚ ਕੁਝ ਸਾਮਾਨ ਲੈਣ ਲਈ ਚਲੀ ਗਈ। ਪੂਜਾ ਰਾਣੀ ਨੇ ਦੱਸਿਆ ਕਿ ਉਸ ਦੇ ਬਾਜ਼ਾਰ ਜਾਣ ਤੋਂ ਕੁਝ ਸਮੇਂ ਬਾਅਦ ਲਾਡੀ ਦਾ ਲੜਕਾ ਮਨਕਰਨ ਸਿੰਘ ਹੱਥ ਵਿਚ ਬੇਸਬਾਲ ਲੈ ਕੇ ਉਸ ਦੇ ਘਰ ਆਇਆ ਤੇ ਉਸ ਦੀ ਲੜਕੀ ਘਰ ਵਿਚ ਇਕੱਲੀ ਸੀ। ਪੂਜਾ ਰਾਣੀ ਨੇ ਦੱਸਿਆ ਕਿ ਨੌਜਵਾਨ ਨੇ ਉਸ ਦੀ ਲੜਕੀ ਦੇ ਸਾਹਮਣੇ ਹੀ ਉਸ ਬਾਰੇ ਅਤੇ ਉਸ ਦੀ ਮਾਂ ਬਾਰੇ ਘਟੀਆ ਅਤੇ ਗਲਤ ਸ਼ਬਦਾਵਲੀ ਦੀ ਵਰਤੋਂ ਕਰਨੀ ਸ਼ੁਰੂ ਕਰ ਦਿੱਤੀ। ਉਸ ਦੀ ਲੜਕੀ ਨੇ ਫ਼ੋਨ ਕਰਕੇ ਉਸ ਨੂੰ ਇਸ ਦੀ ਸੂਚਨਾ ਦਿੱਤੀ, ਜਿਸ ’ਤੇ ਉਹ ਜਲਦਬਾਜ਼ੀ ਵਿਚ ਵਾਪਸ ਘਰ ਪਹੁੰਚੀ। ਜਿਵੇਂ ਹੀ ਉਹ ਘਰ ਆਈ ਤਾਂ ਉਸ ਨੂੰ ਦੇਖਦਿਆਂ ਹੀ ਮਨਕਰਨ ਸਿੰਘ ਨੇ ਉਸ ਉੱਪਰ ਬੇਸਬਾਲ ਨਾਲ ਹਮਲਾ ਕਰਨ ਦੀ ਕੋਸ਼ਿਸ਼ ਕੀਤੀ। ਇਸ ਦੌਰਾਨ ਆਸ-ਪਾਸ ਇਕੱਠੀ ਹੋਈ ਪਬਲਿਕ ਨੇ ਮਨਕਰਨ ਸਿੰਘ ਨੂੰ ਅਜਿਹਾ ਕਰਨ ਤੋਂ ਰੋਕਿਆ।
ਇਹ ਵੀ ਪੜ੍ਹੋ: ਪੰਜਾਬ 'ਚ 1 ਜੂਨ ਲਈ ਹੋਇਆ ਵੱਡਾ ਐਲਾਨ! ਖੜ੍ਹੀ ਹੋਵੇਗੀ ਵੱਡੀ ਮੁਸੀਬਤ, 55 ਐਂਟਰੀ-ਐਗਜ਼ਿਟ ਪੁਆਇੰਟਾਂ 'ਤੇ ਰਹੇਗਾ...
ਪੂਜਾ ਰਾਣੀ ਨੇ ਦੱਸਿਆ ਕਿ ਜਦੋਂ ਉਹ ਇਸ ਘਟਨਾ ਦੀ ਮੋਬਾਇਲ ’ਤੇ ਵੀਡੀਓ ਬਣਾ ਰਹੀ ਸੀ ਤਾਂ ਮਨਕਰਨ ਸਿੰਘ ਨੇ ਝਪਟਾ ਮਾਰ ਕੇ ਉਸ ਦੇ ਹੱਥੋਂ ਮੋਬਾਇਲ ਫ਼ੋਨ ਖੋਹ ਲਿਆ, ਜੋਕਿ ਅਜੇ ਵੀ ਮੁਲਜ਼ਮ ਦੇ ਕਬਜ਼ੇ ਵਿਚ ਹੀ ਹੈ। ਇਸ ਮਾਮਲੇ ਦੀ ਜਾਂਚ ਕਰ ਰਹੇ ਏ. ਐੱਸ. ਆਈ. ਸਲਵਿੰਦਰ ਸਿੰਘ ਨੇ ਦੱਸਿਆ ਕਿ ਪੁਲਸ ਨੇ ਸ਼ਿਕਾਇਤਕਰਤਾ ਦੇ ਬਿਆਨਾਂ ਦੇ ਆਧਾਰ ’ਤੇ ਮਨਕਰਨ ਸਿੰਘ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਗਿਆ ਹੈ।
ਇਹ ਵੀ ਪੜ੍ਹੋ: Big Breaking: ਜਲੰਧਰ ਦੇ RTI ਐਕਟੀਵਿਸਟ ਸਿਮਰਨਜੀਤ ਸਿੰਘ ਨੂੰ ਮਾਰੀਆਂ ਗੋਲ਼ੀਆਂ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
