ਦਿਨ-ਦਿਹਾੜੇ ਚੋਰ ਦੀ ਵੱਡੀ ਵਾਰਦਾਤ, ਇਕ ਕੱਪੜੇ ਦੀ ਦੁਕਾਨ ’ਚੋਂ ਹਜ਼ਾਰਾਂ ਰੁਪਏ ਦਾ ਮਾਲ ਲੈ ਕੇ ਫਰਾਰ
Friday, Jun 26, 2026 - 06:28 PM (IST)
ਅਬੋਹਰ (ਸੁਨੀਲ)–ਸ਼ਹਿਰ ’ਚ ਚੋਰਾਂ ਅਤੇ ਲੁਟੇਰਿਆਂ ਦੇ ਹੌਸਲੇ ਲਗਾਤਾਰ ਵੱਧ ਰਹੇ ਹਨ। ਭੀੜ-ਭਾੜ ਵਾਲੇ ਬੱਸ ਅੱਡੇ ਦੇ ਪਿੱਛੇ ਸਥਿਤ ਗਲੀ ਨੰਬਰ 13 ’ਚ ਇਕ ਕੱਪੜੇ ਦੀ ਦੁਕਾਨ ’ਚੋਂ ਮੋਟਰਸਾਈਕਲ ’ਤੇ ਸਵਾਰ ਦੋ ਨੌਜਵਾਨਾਂ ਨੇ ਹਜ਼ਾਰਾਂ ਰੁਪਏ ਦੇ ਸੂਟ ਚੋਰੀ ਕਰ ਲਏ। ਇਸ ਘਟਨਾ ਤੋਂ ਬਾਅਦ ਵਪਾਰੀਆਂ ਨੇ ਪੁਲਸ ਪ੍ਰਸ਼ਾਸਨ ਪ੍ਰਤੀ ਸਖਤ ਗੁੱਸਾ ਪ੍ਰਗਟ ਕੀਤਾ। ਜਾਣਕਾਰੀ ਅਨੁਸਾਰ ਪਵਨ ਕਲੈਕਸ਼ਨ ਦੇ ਮਾਲਕ 65 ਸਾਲਾ ਇੰਦਰਾਜ਼ ਸਵੇਰੇ 9 ਵਜੇ ਆਪਣੀ ਦੁਕਾਨ ਖੋਲ੍ਹੀ ਹੀ ਸੀ ਕਿ ਮੋਟਰਸਾਈਕਲ ’ਤੇ ਸਵਾਰ ਦੋ ਨੌਜਵਾਨ ਆਏ। ਉਨ੍ਹਾਂ ਨੌਜਵਾਨਾਂ ਨੇ ਦੁਕਾਨਦਾਰ ਨੂੰ ਕੱਪੜੇ ਦਾ ਸਵਾ ਮੀਟਰ ਦਾ ਟੁਕੜਾ ਦਿਖਾਉਣ ਲਈ ਕਿਹਾ। ਜਿਵੇਂ ਹੀ ਦੁਕਾਨਦਾਰ ਕੱਪੜਾ ਚੁੱਕਣ ਲਈ ਅੰਦਰ ਮੁੜਿਆ, ਉਨ੍ਹਾਂ ਵਿਚੋਂ ਇਕ ਨੌਜਵਾਨ ਦੁਕਾਨ ਦੇ ਬਾਹਰ ਰੱਖੇ 15 ਤੋਂ 20 ਸੂਟ ਚੁੱਕ ਕੇ ਲੈ ਗਿਆ ਅਤੇ ਆਪਣੇ ਸਾਥੀ ਨਾਲ ਮੋਟਰਸਾਈਕਲ ’ਤੇ ਮੌਕੇ ਤੋਂ ਭੱਜ ਗਿਆ। ਦੁਕਾਨਦਾਰ ਨੇ ਤੁਰੰਤ ਰੌਲਾ ਪਾਇਆ, ਜਿਸ ਨਾਲ ਨੇੜਲੇ ਦੁਕਾਨਦਾਰ ਇਕੱਠੇ ਹੋ ਗਏ ਪਰ ਉਦੋਂ ਤੱਕ ਉਹ ਨੌਜਵਾਨ ਗਾਇਬ ਹੋ ਗਏ ਸਨ। ਚੋਰੀ ਹੋਏ ਸੂਟਾਂ ਦੀ ਕੀਮਤ ਲੱਗਭਗ 10,000 ਤੋਂ 15,000 ਰੁਪਏ ਦੱਸੀ ਜਾ ਰਹੀ ਹੈ।
ਇਹ ਵੀ ਪੜ੍ਹੋ- ਪੰਜਾਬ ਪੁਲਸ 'ਚ ਫੇਰਬਦਲ, 7 SHO ਸਮੇਤ 10 ਅਧਿਕਾਰੀਆਂ ਦੇ ਤਬਾਦਲੇ
ਇਸ ਘਟਨਾ ਤੋਂ ਬਾਅਦ ਵਪਾਰੀਆਂ ਨੇ ਆਪਣੀ ਨਾਰਾਜ਼ਗੀ ਜ਼ਾਹਰ ਕਰਦੇ ਹੋਏ ਕਿਹਾ ਕਿ ਸ਼ਹਿਰ ’ਚ ਅਪਰਾਧੀਆਂ ਦੇ ਦਿਲੋਂ ਪੁਲਸ ਦਾ ਡਰ ਖਤਮ ਹੁੰਦਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਭੀੜ-ਭਾੜ ਵਾਲੇ ਇਲਾਕੇ ’ਚ ਦਿਨ-ਦਿਹਾੜੇ ਅਜਿਹੀਆਂ ਘਟਨਾਵਾਂ ਕਾਨੂੰਨ ਵਿਵਸਥਾ ’ਤੇ ਸਵਾਲ ਖੜ੍ਹੇ ਕਰਦੀਆਂ ਹਨ।
ਇਹ ਵੀ ਪੜ੍ਹੋ- ਪੰਜਾਬ 'ਚ ਨਹੀਂ ਰੁਕ ਰਿਹਾ ਫਿਰੌਤੀਆਂ ਦਾ ਸਿਲਸਿਲਾ, ਇਕ ਹੋਰ ਘਰ 'ਤੇ ਚੱਲੀਆਂ ਤਾਬੜਤੋੜ ਗੋਲੀਆਂ
ਦੁਕਾਨਦਾਰਾਂ ਨੇ ਸ਼ਹਿਰ ’ਚ ਸਥਿਤੀ ਜੰਗਲ ਰਾਜ ਵਰਗੀ ਹੋਣ ਦਾ ਦਾਅਵਾ ਕਰਦੇ ਹੋਏ ਸੀਨੀਅਰ ਪੁਲਸ ਅਧਿਕਾਰੀਆਂ ਤੋਂ ਅਪਰਾਧੀਆਂ ਵਿਰੁੱਧ ਸਖਤ ਕਾਰਵਾਈ ਦੀ ਮੰਗ ਕੀਤੀ। ਜਾਣਕਾਰੀ ਮਿਲਣ ’ਤੇ ਸਿਟੀ ਪੁਲਸ ਸਟੇਸ਼ਨ ਨੰਬਰ 1 ਦੀ ਪੁਲਸ ਮੌਕੇ ’ਤੇ ਪਹੁੰਚੀ ਅਤੇ ਨੇੜਲੇ ਸੀ. ਸੀ. ਟੀ. ਵੀ. ਕੈਮਰਿਆਂ ਦੀ ਫੁਟੇਜ ਦੀ ਸਮੀਖਿਆ ਕਰਨੀ ਸ਼ੁਰੂ ਕਰ ਦਿੱਤੀ। ਪੁਲਸ ਨੇ ਨੌਜਵਾਨਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ।
ਇਹ ਵੀ ਪੜ੍ਹੋ- ਪੰਜਾਬ 'ਚ ਵੱਡਾ ਸੜਕ ਹਾਦਸਾ, ਕਾਰ ਤੇ ਮੋਟਰਸਾਈਕਲ ਦੀ ਟੱਕਰ ’ਚ 2 ਨੌਜਵਾਨਾਂ ਦੀ ਮੌਤ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
Whatsapp Channel: https://whatsapp.com/channel/0029Va94hsaHAdNVur4L170e
