ਅਮਰਨਾਥ ਯਾਤਰਾ ''ਤੇ ਜਾਣ ਵਾਲੇ ਸ਼ਰਧਾਲੂਆਂ ਲਈ ਅਹਿਮ ਖ਼ਬਰ, ਸੁਰੱਖਿਆ ਨੂੰ ਲੈ ਕੇ...
Wednesday, Jul 01, 2026 - 02:12 PM (IST)
ਫਿਰੋਜ਼ਪੁਰ (ਵੈੱਬ ਡੈਸਕ, ਸੋਨੂੰ ਚੋਪੜਾ) : ਬਾਬਾ ਬਰਫ਼ਾਨੀ ਅਮਰਨਾਥ ਯਾਤਰਾ 3 ਜੁਲਾਈ ਤੋਂ ਸ਼ੁਰੂ ਹੋ ਰਹੀ ਹੈ। ਲੱਖਾਂ ਸ਼ਰਧਾਲੂ ਹਰ ਸਾਲ ਬਾਬਾ ਬਰਫ਼ਾਨੀ ਦੇ ਦਰਸ਼ਨਾਂ ਲਈ ਜਾਂਦੇ ਹਨ। ਇਸ ਵਾਰ ਵੀ ਅਮਰਨਾਥ ਯਾਤਰਾ 'ਤੇ ਜਾਣ ਵਾਲੇ ਸ਼ਰਧਾਲੂਆਂ ਦੀ ਸੁਰੱਖਿਆ ਲਈ ਖ਼ਾਸ ਇੰਤਜ਼ਾਮ ਕੀਤੇ ਗਏ ਹਨ। ਇਸ ਦੇ ਮੱਦੇਨਜ਼ਰ ਅੱਜ ਸਪੈਸ਼ਲ ਡੀ. ਜੀ. ਪੀ. ਲਾਅ ਐਂਡ ਆਰਡਰ ਪੰਜਾਬ ਦੀ ਅਗਵਾਈ 'ਚ ਅਮਰਨਾਥ ਯਾਤਰਾ ਲਈ ਸੁਰੱਖਿਆ ਪ੍ਰਬੰਧਾਂ ਦੀ ਸਮੀਖਿਆ ਅਤੇ ਮਜ਼ਬੂਤੀ ਲਈ ਇੱਕ ਉੱਚ-ਪੱਧਰੀ ਅੰਤਰ-ਰਾਜੀ ਮੀਟਿੰਗ ਕੀਤੀ ਗਈ। ਇਸ ਮੀਟਿੰਗ 'ਚ ਆਪਰੇਸ਼ਨਲ ਤਿਆਰੀਆਂ, ਖ਼ੁਫ਼ੀਆ ਜਾਣਕਾਰੀ ਸਾਂਝੀ ਕਰਨ, ਵੱਖ-ਵੱਖ ਏਜੰਸੀਆਂ ਵਿਚਕਾਰ ਕੋ-ਆਰਡੀਨੇਸ਼ਨ ਅਤੇ ਸਾਰੇ ਸ਼ਰਧਾਲੂਆਂ ਦੀ ਸੁਰੱਖਿਆ ਯਕੀਨੀ ਬਣਾਉਣ ’ਤੇ ਖ਼ਾਸ ਧਿਆਨ ਦਿੱਤਾ ਗਿਆ। 3 ਜੁਲਾਈ ਤੋਂ 28 ਅਗਸਤ ਤੱਕ ਅਮਰਨਾਥ ਜੀ ਦੀ ਪਵਿੱਤਰ ਯਾਤਰਾ ਲਈ ਹਜ਼ਾਰਾਂ ਸ਼ਰਧਾਲੂ ਪਠਾਨਕੋਟ ਰਾਹੀਂ ਗੁਜ਼ਰਨਗੇ, ਜੋ ਕਿ ਪਵਿੱਤਰਅਮਰਨਾਥ ਯਾਤਰਾ ਲਈ ਇੱਕ ਮੁੱਖ ਆਵਾਜਾਈ ਜ਼ਿਲ੍ਹਾ ਹੈ। ਸ਼ਰਧਾਲੂਆਂ ਦੀ ਸੁਰੱਖਿਆ ਯਕੀਨੀ ਬਣਾਉਣ ਲਈ ਪੰਜਾਬ ਪੁਲਸ ਵੱਲੋਂ 5 ਸੁਰੱਖਿਆ ਸੈਕਟਰਾਂ 'ਚ 65 ਕਿਲੋਮੀਟਰ ਯਾਤਰਾ ਰੂਟਾਂ ਨੂੰ ਕਵਰ ਕਰਦਿਆਂ ਬਹੁ-ਪੱਧਰੀ ਸੁਰੱਖਿਆ ਯੋਜਨਾ ਲਾਗੂ ਕੀਤੀ ਗਈ ਹੈ।
ਮਾਧੋਪੁਰ ਵਿਖੇ ਕਮਾਂਡ ਅਤੇ ਕੰਟਰੋਲ ਸੈਂਟਰ
24x7 ਨਿਗਰਾਨੀ, ਨਾਕੇ ਅਤੇ ਰੂਟ ਡੋਮੀਨੇਸ਼ਨ
ਸੀ. ਸੀ. ਟੀ. ਵੀ. ਨਿਗਰਾਨੀ, ਡਰੋਨ ਨਿਗਰਾਨੀ ਅਤੇ ERV ਗਸ਼ਤ
ਭਾਰਤੀ ਫ਼ੌਜ, BSF, CAPF, ਹਿਮਾਚਲ ਪ੍ਰਦੇਸ਼ ਪੁਲਸ ਅਤੇ ਜੰਮੂ-ਕਸ਼ਮੀਰ ਪੁਲਸ ਨਾਲ ਸਾਂਝਾ ਆਪਰੇਸ਼ਨ
ਪੁਲਸ QRTs, ਆਰਮੀ QRTs, SOG ਅਤੇ ਬੰਬ ਨਿਰੋਧਕ ਟੀਮਾਂ
ਐਂਟੀ-ਸਾਬੋਟਾਜ਼ ਚੈਕਿੰਗ ਅਤੇ ਦੋ-ਲਾਈਨ ਬਾਰਡਰ ਸੁਰੱਖਿਆ
ਸੁਰੱਖਿਅਤ ਅਤੇ ਸ਼ਾਂਤੀਪੂਰਨ ਯਾਤਰਾ ਨੂੰ ਯਕੀਨੀ ਬਣਾਉਣ ਲਈ 800 ਤੋਂ ਵੱਧ ਪੁਲਸ ਕਰਮਚਾਰੀ ਅਤੇ ਰਿਸਪਾਂਸ ਟੀਮਾਂ ਤਾਇਨਾਤ ਕੀਤੀਆਂ ਗਈਆਂ ਹਨ। ਸ਼ਰਧਾਲੂਆਂ ਨੂੰ ਚੌਕਸ ਰਹਿਣ, ਅਧਿਕਾਰਤ ਰੂਟਾਂ ਦੀ ਪਾਲਣਾ ਕਰਨ ਅਤੇ ਸੁਰੱਖਿਆ ਬਲਾਂ ਨਾਲ ਸਹਿਯੋਗ ਕਰਨ ਦੀ ਅਪੀਲ ਕੀਤੀ ਗਈ ਹੈ।
