ਡਿਪਟੀ ਕਮਿਸ਼ਨਰ ਤੇ ਐੱਸ.ਐੱਸ.ਪੀ. ਵੱਲੋਂ ਸਭ ਧਿਰਾਂ ਨੂੰ ਸਾਂਤੀ ਬਣਾਈ ਰੱਖਣ ਦੀ ਕੀਤੀ ਗਈ ਅਪੀਲ

08/07/2019 6:39:19 PM

ਮਾਨਸਾ (ਮਿੱਤਲ): ਜ਼ਿਲਾ ਪੀਸ ਕਮੇਟੀ ਦੀ ਬੈਠਕ 'ਚ ਡਿਪਟੀ ਕਮਿਸ਼ਨਰ ਸ੍ਰੀਮਤੀ ਅਪਨੀਤ ਰਿਆਤ ਦੀ ਪ੍ਰਧਾਨਗੀ ਹੇਠ ਹੋਈ ਜਿਸ 'ਚ ਸਭ ਧਿਰਾਂ ਨੇ ਜ਼ਿਲੇ    'ਚ ਅਮਨ ਸਾਂਤੀ ਤੇ ਭਾਈਚਾਰਕ ਸਾਂਝ ਬਣਾਏ ਰੱਖਣ ਦਾ ਸਕੰਲਪ ਲਿਆ। ਇਸ ਮੌਕੇ ਜ਼ਿਲੇ ਦੇ ਐੱਸ.ਐੱਸ.ਪੀ. ਸ੍ਰੀ ਨਰਿੰਦਰ ਭਾਰਗਵ ਵੀ ਮੌਜੂਦ ਸਨ। ਇਸ ਮੌਕੇ ਡਿਪਟੀ ਕਮਿਸ਼ਨਰ ਨੇ ਸਾਰੀਆਂ ਸਿਆਸੀ ਪਾਰਟੀਆਂ ਅਤੇ ਭਾਈਚਾਰਿਆਂ ਦੇ ਆਗੂਆਂ ਨੂੰ ਅਪੀਲ ਕੀਤੀ ਕਿ ਉਹ ਕਸ਼ਮੀਰ ਸਬੰਧੀ ਤਾਜ਼ਾ ਸਥਿਤੀ ਅਤੇ ਪੰਜਾਬ ਦੇ ਗੁਆਂਢ 'ਚ ਪਾਕਿਸਤਾਨ ਵਰਗੇ ਮੁਲਕ ਦੇ ਹੋਣ ਦੇ ਮੱਦੇਨਜ਼ਰ ਆਪਸੀ ਸਦਭਾਵਨਾ ਬਣਾਈ ਰੱਖਣ ਅਤੇ ਕੋਈ ਵੀ ਧਿਰ ਇਸ ਸਬੰਧੀ ਜਸ਼ਨ ਮਨਾਉਣ ਜਾਂ ਵਿਰੋਧ ਪ੍ਰਗਟ ਕਰਨ ਤੋਂ ਗੁਰੇਜ ਕਰੇ। ਉਨਾਂ ਕਿਹਾ ਕਿ ਜ਼ਿਲਾ ਪ੍ਰਸਾਸ਼ਨ ਅਤੇ ਪੁਲਸ ਪੂਰੀ ਤਰਾਂ ਨਾਲ ਮੁਸਤੈਦ ਹੈ।

ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਸੂਬੇ 'ਚ ਅਮਨ ਸਾਂਤੀ ਬਣਾਈ ਰੱਖਣ ਲਈ ਸਖ਼ਤ ਨਿਰਦੇਸ਼ ਦਿੱਤੇ ਗਏ ਹਨ ਅਤੇ ਕਿਸੇ ਨੂੰ ਵੀ ਅਮਨ ਕਾਨੂੰਨ ਭੰਗ ਕਰਨ ਦੀ ਆਗਿਆ ਨਹੀਂ ਦਿੱਤੀ ਜਾਵੇਗੀ। ਡਿਪਟੀ ਕਮਿਸ਼ਨਰ ਨੇ ਕਿਹਾ ਕਿ ਸਾਂਤੀ ਬਣਾਈ ਰੱਖਣਾ ਹੀ ਸਾਡੀ ਸਭ ਤੋਂ ਵੱਡੀ ਤਰਜੀਹ ਹੋਣੀ ਚਾਹੀਦੀ ਹੈ। ਉਨਾਂ ਕਿਹਾ ਕਿ ਜੰਮੂ ਕਸ਼ਮੀਰ ਤੋਂ ਮੁੜ ਰਹੇ ਯਾਤਰੀਆਂ ਨੂੰ ਸੁਰੱਖਿਅਤ ਲਾਂਘਾ ਦਿੱਤਾ ਜਾਵੇ ਅਤੇ ਜੇਕਰ ਕੋਈ ਕਸ਼ਮੀਰੀ ਵਿਦਿਆਰਥੀ ਸਾਡੇ ਜ਼ਿਲੇ 'ਚ ਹੋਵੇਗਾ ਤਾਂ ਉਸ ਨੂੰ ਵੀ ਸੁਰੱਖਿਆ ਦਿੱਤੀ ਜਾਵੇਗੀ।   ਇਸ ਮੌਕੇ ਐੱਸ.ਐੱਸ.ਪੀ. ਸ੍ਰੀ ਨਰਿੰਦਰ ਭਾਰਗਵ ਨੇ ਕਿਹਾ ਕਿ ਪੁਲਿਸ ਪ੍ਰਸਾਸ਼ਨ ਪੂਰੀ ਤਰਾਂ ਚੌਕਸ ਹੈ। ਉਨਾਂ ਨੇ ਕਿਹਾ ਕਿ ਸਾਰੇ ਲੋਕ ਅਮਨ ਸਾਂਤੀ ਬਣਾਈ ਰੱਖਣ ਲਈ ਸਹਿਯੋਗ ਕਰਨ ਅਤੇ ਜੇਕਰ ਕਿਸੇ ਨੂੰ ਕੋਈ ਸ਼ੱਕੀ ਵਿਅਕਤੀ ਜਾਂ ਸ਼ੱਕੀ ਵਸਤੂ ਕਿਤੇ ਵਿਖਾਈ ਦੇਵੇ ਤਾਂ ਤੁਰੰਤ ਪੁਲਸ ਸੂਚਿਤ ਕੀਤਾ ਜਾਵੇ। ਬੈਠਕ 'ਚ ਹੋਰਨਾਂ ਤੋਂ ਇਲਾਵਾ ਐੱਸ.ਪੀ.(ਐਚ) ਸ੍ਰੀ ਮੇਜਰ ਸਿੰਘ, ਜ਼ਿਲਾ ਕਾਂਗਰਸ ਪ੍ਰਧਾਨ ਡਾ. ਮੰਜੂ ਬਾਂਸਲ, ਸ੍ਰੀ ਜਸਪਾਲ ਸਿੰਘ ਦਾਤੇਵਾਸ (ਆਮ ਆਦਮੀ ਪਾਰਟੀ), ਸ੍ਰੀ ਕ੍ਰਿਸ਼ਨ ਚੌਹਾਨ (ਕਮਿਊਨਿਸਟ ਪਾਰਟੀ), ਸ੍ਰੀ ਕੁਲਦੀਪ ਸਿੰਘ (ਬੀ.ਐਸ.ਪੀ), ਸੈਕਟਰੀ ਜ਼ਿਲਾ ਬਾਰ ਐਸੋਸ਼ੀਏਸ਼ਨ ਮਾਨਸਾ ਸ੍ਰੀ ਗੁਰਦਾਸ ਸਿੰਘ ਮਾਨ, ਪ੍ਰਧਾਨ ਆੜਤੀਆ ਐਸੋਸ਼ੀਏਸ਼ਨ ਸ੍ਰੀ ਮੁਨੀਸ਼ ਬੱਬੀ ਦਾਨੇਵਾਲੀਆ, ਪ੍ਰਧਾਨ ਕਰਿਆਨਾ ਐਸੋਸ਼ੀਏਸ਼ਨ ਸ੍ਰੀ ਸੁਰੇਸ਼ ਨੰਦਗੜ•ੀਆ, ਪ੍ਰਧਾਨ ਬਾਰ ਐਸੋਸ਼ੀਏਸ਼ਨ ਸ੍ਰੀ ਗੁਰਪ੍ਰੀਤ ਸਿੰਘ ਸਿੱਧੂ, ਸ੍ਰੀ ਰੁਲਦੂ ਸਿੰਘ (ਪੰਜਾਬ ਕਿਸਾਨ ਯੂਨੀਅਨ), ਮੁਸਲਿਮ ਭਾਈਚਾਰਾ ਹੰਸਰਾਜ ਮੋਫ਼ਰੀਆ, ਮੋਨੂ ਦਾਨੇਵਾਲੀਆ (ਗਊਸ਼ਾਲਾ ਮਾਨਸਾ), ਰਮੇਸ਼ ਕੁਮਾਰ ਮਹੇਸ਼ੀ, ਅਸ਼ੋਕ ਲਾਲੀ, ਅਰੁਣ ਕੁਮਾਰ ਮੌਜੂਦ ਸਨ।


Karan Kumar

Content Editor

Related News