ਸਿਹਤ ਵਿਭਾਗ ਦਾ ਵਰਕਰ ਨਿਕਲਿਆ ਕੋਰੋਨਾ ਪਾਜ਼ੇਟਿਵ

07/05/2020 6:01:28 PM

ਪਾਤੜਾਂ (ਅਡਵਾਨੀ): ਸਿਹਤ ਵਿਭਾਗ ਸ਼ੁਤਰਾਣਾ ਦੇ ਅੰਦਰ ਆਉਂਦੇ ਪਿੰਡ ਤੇਈਪੁਰ ਡਿਸਪੈਂਸਰੀ 'ਚ ਸੇਵਾ ਨਿਭਾਅ ਰਿਹਾ ਇਕ ਹੈਲਪਰ ਕੋਰੋਨਾ ਪਾਜ਼ੇਟਿਵ ਆ ਗਿਆ ਹੈ।  ਉਸ ਨੂੰ ਲੈ ਕੇ ਇਲਾਕੇ ਅੰਦਰ ਡਰ ਦਾ ਮਾਹੌਲ ਬਣਿਆ ਹੋਇਆ ਹੈ।ਇਕੱਠੀ ਕੀਤੀ ਜਾਣਕਾਰੀ ਅਨੁਸਾਰ ਸ਼ੁਤਰਾਣਾ ਦੇ ਸਰਕਾਰੀ ਹਸਪਤਾਲ ਦੇ ਐੱਸ.ਐੱਮ.ਓ. ਦਰਸ਼ਨ ਸਿੰਘ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਪਿੰਡ ਤੇਈਪੁਰ ਦੀ ਡਿਸਪੈਂਸਰੀ 'ਚ ਕੋਰੋਨਾ ਕਾਲ ਦੇ ਚੱਲਦਿਆਂ ਇਕ ਨੌਜਵਾਨ ਲੜਕਾ ਪਿੰਡ ਅਰਨੇਟੂ ਦਾ ਹੈਲਪਰ ਵਜੋਂ ਸੇਵਾ ਨਿਭਾ ਰਹੇ ਸੀ ਉਸ ਦੀ ਜਦੋਂ ਕੋਰੋਨਾ ਬਿਮਾਰੀ ਦਾ ਸੈਪਲਿੰਗ ਕੀਤੀ ਤਾਂ ਉਹ ਕੋਰੋਨਾ ਪਾਜ਼ੇਟਿਵ ਆ ਗਿਆ ਹੈ। ਉਸ ਨਾਲ ਸੰਪਰਕ 'ਚ ਆਉਣ ਵਾਲੇ ਲੋਕਾਂ ਦੀ ਸੈਂਪਲ ਲਏ ਜਾਣਗੇ।


Shyna

Content Editor

Related News