ਬਾਸਕਟਬਾਲ ਗਰਾਊਂਡ ਬਣਾਉਣ ਲਈ ਪਿੰਡ ਜੋਗਾ ਦੇ ਮੋਹਤਬਰ ਵਿਅਕਤੀਆਂ ਨੇ ਦਿੱਤਾ ਚੇਅਰਮੈਨ ਮਿੱਤਲ ਨੂੰ ਮੰਗ ਪੱਤਰ

10/28/2020 11:25:32 AM

ਮਾਨਸਾ(ਮਿੱਤਲ): ਮਾਨਸਾ ਹਲਕੇ ਦੇ ਕਸਬਾ ਜੋਗਾ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਵਿਖੇ ਕਾਫੀ ਲੰਮੇ ਸਮੇਂ ਤੋਂ ਬਾਸਕਟਬਾਲ ਗੇਮ ਚੱਲ ਰਹੀ ਹੈ। ਇਸ ਪਿੰਡ ਅਤੇ ਆਲੇ-ਦੁਆਲੇ ਦੇ ਖਿਡਾਰੀ ਅਤੇ ਖਿਡਾਰਨਾਂ ਨੇ ਨੈਸ਼ਨਲ ਅਤੇ ਅੰਤਰ-ਰਾਸ਼ਟਰੀ ਪੱਧਰ 'ਤੇ ਖੇਡਾਂ 'ਚ ਭਾਗ ਲੈ ਕੇ ਮਾਨਸਾ ਜ਼ਿਲ੍ਹੇ ਦਾ ਨਾਮ ਰੋਸ਼ਨ ਕੀਤਾ ਹੈ। ਪਿੰਡ 'ਚ 40ਤੋਂ 50 ਸਾਲ ਪੁਰਾਣੇ ਗਰਾਉਂਡ ਦੀ ਹਾਲਤ ਬਹੁਤ ਹੀ ਖਸਤਾ ਹੈ ਅਤੇ ਖਿਡਾਰੀਆਂ ਲਈ ਕੋਈ ਵੀ ਸੁਵਿਧਾ ਨਹੀਂ ਹੈ।

ਇਹ ਵੀ ਪੜ੍ਹੋ : ਘਰ 'ਚ ਇੰਝ ਬਣਾਓ ਸ਼ੂਗਰ-ਫ੍ਰੀ ਕਾਜੂ ਕਤਲੀ

ਇਸ ਨੂੰ ਲੈ ਕੇ ਅੱਜ ਪਿੰਡ ਜੋਗਾ ਦੇ ਮੋਹਤਬਰ ਕੋਂਸਲਰ ਗੁਰਚਰਨ ਸਿੰਘ, ਕੁਲਵਿੰਦਰ ਸਿੰਘ ਕਿੰਦੀ, ਆਤਮਾ ਸਿੰਘ ਸਾਬਕਾ ਪੰਚ, ਜਗਦੀਪ ਸਿੰਘ ਜੋਗਾ ਆਦਿਆਂ ਦੇ ਇਕ ਵਫਦ ਨੇ ਅੱਜ ਜ਼ਿਲ੍ਹਾ ਯੋਜਨਾ ਬੋਰਡ ਮਾਨਸਾ ਦੇ ਚੇਅਰਮੈਨ ਸ਼੍ਰੀ ਪ੍ਰੇਮ ਮਿੱਤਲ ਨੂੰ ਇਕ ਮੰਗ ਪੱਤਰ ਦਿੱਤਾ। ਸ਼੍ਰੀ ਪ੍ਰੇਮ ਮਿੱਤਲ ਨੇ ਦੱਸਿਆ ਕਿ ਪਿੰਡ ਜੋਗਾ ਵਾਸੀਆਂ ਦੀ ਮੰਗ 'ਤੇ ਉਨ੍ਹਾਂ ਵੱਲੋਂ ਗਰਾਉਂਡ ਨੂੰ ਸੁੰਦਰ ਬਣਾਉਣ ਅਤੇ ਫਲੱਡ ਲਾਇਟਾਂ ਲਗਾਉਣ ਲਈ ਪੰਜਾਬ ਸਰਕਾਰ ਦੇ ਸਿੱਖਿਆ ਵਿਭਾਗ ਡਿਪਟੀ ਕਮਿਸ਼ਨਰ ਮਾਨਸਾ ਨੂੰ ਪੱਤਰ ਲਿਖਿਆ ਹੈ ਤਾਂ ਜੋ ਜੋਗਾ ਦੇ ਖਿਡਾਰੀਆਂ ਨੂੰ ਇਕ ਵਧੀਆ ਬਾਸਕਟਬਾਲ ਗਰਾਉਂਡ ਤਿਆਰ ਕਰਕੇ ਦਿੱਤੀ ਜਾ ਸਕੇ। ਇਸ ਮੌਕੇ ਜਗਤ ਰਾਮ, ਅਗਰਵਾਲ ਸਭਾ ਪੰਜਾਬ ਦੇ ਮੀਤ ਪ੍ਰਧਾਨ ਅਸ਼ੋਕ ਕੁਮਾਰ, ਪ੍ਰਸ਼ੋਤਮ ਜਿੰਦਲ ਤੋਂ ਇਲਾਵਾ ਹੋਰ ਵੀ ਮੌਜੂਦ ਸਨ। 


Aarti dhillon

Content Editor

Related News