ਦਿੱਲੀ ਮੋਰਚੇ ਵਿੱਚ ਸ਼ਾਮਲ ਹੋਣ ਲਈ ਵੱਖ-ਵੱਖ ਪਿੰਡਾਂ ਦੇ ਕਿਸਾਨਾਂ ਨੇ ਕੀਤੀ ਮੀਟਿੰਗ

06/12/2021 5:59:36 PM

ਗੁਰੂਹਰਸਹਾਏ (ਸੁਨੀਲ ਆਵਲਾ): ਬੀ.ਕੇ.ਯੂ. ਡਕੌਂਦਾ ਦੇ ਪੰਜਾਬ ਕਮੇਟੀ ਮੈਂਬਰ ਹਰਨੇਕ ਸਿੰਘ ਮਹਿਮਾ ਅਤੇ ਜ਼ਿਲ੍ਹਾ ਪ੍ਰਧਾਨ ਦਰਸ਼ਨ ਸਿੰਘ ਵਲੋਂ ਬਲਾਕ ਗੁਰੂਹਰਸਹਾਏ ਦੇ ਵੱਖ-ਵੱਖ ਪਿੰਡਾਂ ਨਾਲ ਮੀਟਿੰਗਾਂ ਕੀਤੀਆਂ ਗਈਆਂ।ਇਸ ਮੌਕੇ ਜਾਣਕਾਰੀ ਦਿੰਦੇ ਹੋਏ ਭਾਕਿਯੂ ਡਕੌਂਦਾ ਦੇ ਪ੍ਰੈੱਸ ਸਕੱਤਰ ਪ੍ਰਗਟ ਸਿੱਧੂ ਛੋਟਾ ਜੰਡ ਵਾਲਾ ਨੇ ਦੱਸਿਆ ਕਿ ਅੱਜ ਪੰਜਾਬ ਕਮੇਟੀ ਮੈਂਬਰ ਹਰਨੇਕ ਸਿੰਘ ਮਹਿਮਾ ਨੇ ਬਲਾਕ ਗੁਰੂਹਰਸਹਾਏ ਦੇ ਵੱਖ-ਵੱਖ ਪਿੰਡਾ ਪਿੰਡ ਛੋਟਾ ਜੰਡ ਵਾਲਾ,ਰੱਤੇਵਾਲਾ, ਸਰੂਪੇ ਵਾਲਾ,ਗਹਿਰੀ,ਜੰਡ ਵਾਲਾ,ਬਸਤੀ ਡੇਰਾ,ਗਰੂਹਰਸਹਾਏ ਇਕਾਈ 1ਅਤੇ 2 ਆਦਿ ਪਿੰਡਾਂ ਦੇ ਕਿਸਾਨ ਆਗੂਆਂ ਨਾਲ ਪਿੰਡ-ਪਿੰਡ ਵਿੱਚ ਜਾ ਕੇ ਮੀਟਿੰਗਾਂ ਕੀਤੀਆ ਗਈਆਂ।ਇਸ ਮੀਟਿੰਗਾਂ ਵਿੱਚ ਬੀ.ਕੇ.ਯੂ. ਡਕੌਂਦਾ ਦੇ ਪੰਜਾਬ ਕਮੇਟੀ ਮੈਂਬਰ ਹਰਨੇਕ ਸਿੰਘ ਮਹਿਮਾ ਨੇ ਕਿਹਾ ਕਿ ਕਿਸਾਨਾਂ ਨੂੰ ਦਿੱਲੀ ਮੋਰਚੇ ’ਚ ਪਹਿਲਾਂ ਨਾਲੋਂ ਵੱਧ ਗਿਣਤੀ ਵਿੱਚ ਸ਼ਮੂਲੀਅਤ ਕਰਨ ਲਈ ਕਿਹਾ।ਕਿਸਾਨੀ ਅੰਦੋਲਨ ਜਿੱਤ ਦੇ ਪੜਾਅ ਤੇ ਪਹੁੰਚ ਗਿਆ ਹੈ।

ਇਸ ਲਈ ਸਾਨੂੰ ਡੱਟੇ ਰਹਿਣ ਦੀ ਲੋੜ ਹੈ।ਹੁਣ ਝੋਨੇ ਦਾ ਸੀਜ਼ਨ ਸ਼ੁਰੂ ਹੋ ਗਿਆ ਹੈ। ਝੋਨੇ ਦਾ ਬਿਜਾਈ ਤੇ ਲਵਾਈ 10-12 ਦਿਨ ਵਿੱਚ ਖ਼ਤਮ ਹੋ ਜਾਵੇਗੀ ਸੋ ਉਨਾਂ ਟਾਈਮ ਜਿੱਥੇ ਪਹਿਲਾਂ ਇੱਕ ਪਿੰਡ ਵਿੱਚੋ 10 ਕਿਸਾਨ ਧਰਨੇ ਵਿੱਚ ਜਾਂਦੇ ਹਨ, ਹੁਣ 10-12 ਦਿਨਾਂ ਲਈ ਘੱਟੋ-ਘੱਟ 8 ਕਿਸਾਨ ਧਰਨੇ ਵਿੱਚ ਸ਼ਮੂਲੀਅਤ ਕਰਨ ਅਤੇ ਬਾਅਦ ਵਿੱਚ ਪਹਿਲਾਂ ਦੀ ਤਰ੍ਹਾਂ ਦਿੱਲੀ ਧਰਨੇ ਵਿੱਚ ਕਾਫਲੇ ਬਣ ਕੇ ਦਿੱਲੀ ਮੋਰਚੇ ਲਈ ਰਵਾਨਾ ਹੋਈਏ।ਹਰਨੇਕ ਸਿੰਘ ਮਹਿਮਾ ਨੇ ਵੱਖ-ਵੱਖ ਪਿੰਡਾਂ ਦੀਆਂ ਪਿੰਡ ਇਕਾਈ ਕਮੇਟੀਆਂ ਨਾਲ ਵੀ ਵਿਚਾਰ ਵਟਾਂਦਰੇ ਕੀਤੇ ਗਏ।ਇਸ ਮੌਕੇ ਤੇ ਭਾਕਿਯੂ ਡਕੌਂਦਾ ਦੇ ਜਿਲ੍ਹਾ ਖਜ਼ਾਨਚੀ ਜੰਗੀਰ ਸਿੰਘ,ਬਲਾਕ ਪ੍ਰਧਾਨ ਅਸੋਕ ਕੁਮਾਰ ਜੰਡ ਵਾਲਾ,ਰਾਜਵਿੰਦਰ ਸਿੰਘ,ਖਜ਼ਾਨਚੀ ਗੁਰਪ੍ਰੀਤ ਸਿੰਘ,ਬਲਕਾਰ ਸਿੰਘ,ਦਵਿੰਦਰ ਸਿੰਘ,ਸੰਦੀਪ ਸਿੰਘ,ਹਰਪਾਲ ਚੰਦਅਤੇ ਬਲਕਾਰ ਸਿੰਘ ਆਦਿ ਕਿਸਾਨ ਹਾਜ਼ਰ ਸਨ।


Shyna

Content Editor

Related News