ਕਰਜ਼ੇ ਤੋਂ ਪ੍ਰੇਸ਼ਾਨ ਇਕ ਹੋਰ ਕਿਸਾਨ ਨੇ ਜ਼ਹਿਰ ਖਾ ਕੀਤੀ ਖ਼ੁਦਕੁਸ਼ੀ

Saturday, May 14, 2022 - 05:30 PM (IST)

ਕਰਜ਼ੇ ਤੋਂ ਪ੍ਰੇਸ਼ਾਨ ਇਕ ਹੋਰ ਕਿਸਾਨ ਨੇ ਜ਼ਹਿਰ ਖਾ ਕੀਤੀ ਖ਼ੁਦਕੁਸ਼ੀ

ਭਗਤਾ ਭਾਈ (ਢਿੱਲੋਂ) : ਨੇੜਲੇ ਪਿੰਡ ਸਲਾਬਤਪੁਰਾ ਦੇ ਇੱਕ ਕਿਸਾਨ ਵਲੋਂ ਆਰਥਿਕ ਤੰਗੀ ਤੋਂ ਤੰਗ ਆ ਕੇ ਆਪਣੀ ਜੀਵਨ ਲੀਲਾ ਸਮਾਪਤ ਕੀਤੇ ਜਾਣ ਦਾ ਸਮਾਚਾਰ ਮਿਲਿਆ ਹੈ। ਜਾਣਕਾਰੀ ਦਿੰਦਿਆਂ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਜ਼ਿਲ੍ਹਾ ਕਿਸਾਨ ਆਗੂ ਬਸੰਤ ਸਿੰਘ ਕੋਠਾ ਗੁਰੂ ਨੇ ਦੱਸਿਆ ਕਿ ਪਿੰਡ ਸਲਾਬਤਪੁਰਾ ਵਿਖੇ ਕਰਜ਼ੇ ਦਾ ਸਤਾਇਆ ਇਕ ਕਿਸਾਨ ਖੁਦਖੁਸ਼ੀ ਕਰ ਗਿਆ ਹੈ । ਜ਼ਿਕਰਯੋਗ ਹੈ ਕਿ ਗੁਰਮੇਲ ਸਿੰਘ ਪੁੱਤਰ ਤੇਜਾ ਸਿੰਘ ਉਮਰ 54 ਸਾਲ ਵਾਸੀ ਸਲਾਬਤਪੁਰਾ ਜੋ ਸਾਢੇ 3 ਏਕੜ ਦੀ ਖੇਤੀ ਕਰਦਾ ਸੀ ਜਿਸ ਦੇ ਸਿਰ ਆੜ੍ਹਤੀਏ ਦੇ ਕਰਜ਼ੇ ਸਮੇਤ ਲੱਖਾਂ ਰੁਪਏ ਦਾ ਕਰਜ਼ਾ ਸਿਰ ਸੀ।

ਇਹ ਵੀ ਪੜ੍ਹੋ : ਬਠਿੰਡਾ ਦੇ ਥਰਮਲ ਪਲਾਂਟ ’ਚ ਧਮਾਕਾ ਹੋਣ ਨਾਲ 2 ਯੂਨਿਟ ਹੋਏ ਬੰਦ, ਡੂੰਘਾ ਹੋ ਸਕਦੈ ਬਿਜਲੀ ਸੰਕਟ

ਇਸ ਕਰਜ਼ੇ ਦੇ ਮੱਕੜ ਜਾਲ ਤੋਂ ਮੁਕਤੀ ਪਾਉਣ ਲਈ ਗੁਰਮੇਲ ਸਿੰਘ ਕਿਸਾਨੀ ਸੰਘਰਸ਼ਾਂ ’ਚ ਆਪਣਾ ਯੋਗਦਾਨ ਪਾਉਂਦਾ ਰਿਹਾ ਅਤੇ ਅੰਤ ਕਰਜ਼ੇ ਤੋਂ ਪ੍ਰੇਸ਼ਾਨ ਹੋ ਕੇ ਜ਼ਹਿਰੀਲੀ ਚੀਜ਼ ਨਿਗਲ ਕੇ ਉਸ ਨੇ ਖੁਦਖਸ਼ੀ ਕਰ ਲਈ ਗਈ । ਇਸ ਮੌਕੇ ਇਕੱਤਰ ਹੋਏ ਪਿੰਡ ਵਾਸੀਆਂ ਤੇ ਕਿਸਾਨ ਆਗੂਆਂ ਨੇ ਮੰਗ ਕੀਤੀ ਕਿ ਕਿਸਾਨ ਮਜ਼ਦੂਰ ਖੁਦਕਸ਼ੀਆਂ ਰੋਕਣ ਲਈ , ਕਿਸਾਨੀ ਨੂੰ ਕਰਜ਼ੇ ਦੀ ਚੁੰਗਲ ’ਚੋਂ ਬਾਹਰ ਕੱਢਣ ਲਈ ‘ਆਪ’ ਸਰਕਾਰ ਫੌਰੀ ਕਦਮ ਚੁੱਕਦਿਆਂ ਠੋਸ ਲੋਕ ਪੱਖੀ ਖੇਤੀ ਤੇ ਕਰਜ਼ ਨੀਤੀ ਬਣਾਵੇ। ਮ੍ਰਿਤਕ ਕਿਸਾਨ ਦੇ ਪਰਿਵਾਰ ਨੂੰ 5 ਲੱਖ ਦੀ ਮੁਆਵਜਾ ਰਾਸ਼ੀ ਦਿੱਤੀ ਜਾਵੇ ਤੇ ਉਸ ਦਾ ਸਾਰਾ ਕਰਜ਼ਾ ਖਤਮ ਕੀਤਾ ਜਾਵੇ।

ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ


author

Meenakshi

News Editor

Related News