ਕਰਜ਼ੇ ਤੋਂ ਪਰੇਸ਼ਾਨ ਇਕ ਕਿਸਾਨ ਤੇ ਮਜ਼ਦੂਰ ਵਲੋਂ ਤਾਲਾਬੰਦੀ ’ਚ ਕੰਮ ਨਾ ਮਿਲਣ ਦੇ ਚੱਲਦੇ ਕੀਤੀ ਖ਼ੁਦਕੁਸ਼ੀ
Tuesday, May 18, 2021 - 11:20 AM (IST)

ਸੰਗਰੂਰ (ਹਨੀ ਕੋਹਲੀ): ਕਰਜ਼ੇ ਤੋਂ ਪਰੇਸ਼ਾਨ ਇਕ ਕਿਸਾਨ ਵਲੋਂ ਅਤੇ ਇਕ ਮਜ਼ਦੂਰ ਵਲੋਂ ਖ਼ੁਦਕੁਸ਼ੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਮੁਤਾਬਕ ਕਿਸਾਨ ਵਲੋਂ ਕਰਜ਼ੇ ਤੋਂ ਪਰੇਸ਼ਾਨ ਹੋ ਕੇ ਖ਼ੁਦਕੁਸ਼ੀ ਕੀਤੀ ਗਈ ਅਤੇ ਮਜ਼ਦੂਰ ਵਲੋਂ ਤਾਲਾਬੰਦੀ ’ਚ ਕੰਮ ਨਾਲ ਮਿਲਣ ਦੇ ਕਰਕੇ ਖ਼ੁਦਕੁਸ਼ੀ ਕੀਤੀ ਗਈ ਹੈ। ਉੱਥੇ ਪਿੰਡ ਨੀਲੋਵਾਲ ਦੇ ਰਹਿਣ ਵਾਲੇ ਮਜ਼ਦੂਰ ਅਵਤਾਰ ਸਿੰਘ ਨੇ ਦਰੱਖਤ ਨਾਲ ਫੰਦਾ ਲਗਾ ਕੇ ਖ਼ੁਦਕੁਸ਼ੀ ਕੀਤੀ ਹੈ।