ਹੋਟਲ ਦੀ ਲਿਫਟ ’ਚ ਫਸਣ ਕਾਰਨ ਕਰਮਚਾਰੀ ਦੀ ਮੌਤ

Thursday, Feb 16, 2023 - 04:43 AM (IST)

ਹੋਟਲ ਦੀ ਲਿਫਟ ’ਚ ਫਸਣ ਕਾਰਨ ਕਰਮਚਾਰੀ ਦੀ ਮੌਤ

ਚੰਡੀਗੜ੍ਹ (ਸੁਸ਼ੀਲ) : ਸੈਕਟਰ-17 ਸਥਿਤ ਹਯਾਤ ਸੈਂਟਰਿਕ ਹੋਟਲ 'ਚ ਸ਼ੀਸ਼ੇ ਦੀ ਸਫਾਈ ਕਰਨ ਵਾਲਾ ਕਰਮਚਾਰੀ ਲਿਫਟ ਵਿੱਚ ਫਸ ਗਿਆ। ਸਟਾਫ ਨੇ ਉਸ ਨੂੰ ਤੁਰੰਤ ਸੈਕਟਰ-8 ਸਥਿਤ ਅਪੋਲੋ ਕਲੀਨਿਕ 'ਚ ਦਾਖਲ ਕਰਵਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਉਸ ਦੀ ਪਛਾਣ ਗੁਰਮੀਤ ਸਿੰਘ ਵਜੋਂ ਹੋਈ ਹੈ। ਸੈਕਟਰ-17 ਥਾਣਾ ਪੁਲਸ ਨੇ ਹਯਾਤ ਸੈਂਟਰਿਕ ਦੇ ਸੁਰੱਖਿਆ ਪ੍ਰਬੰਧਕ ਅਨਿਲ ਕੁਮਾਰ ਪਠਾਨੀਆ ਦੀ ਸ਼ਿਕਾਇਤ ’ਤੇ ਅਣਪਛਾਤੇ ਵਿਅਕਤੀ ਖ਼ਿਲਾਫ਼ ਲਾਪ੍ਰਵਾਹੀ ਅਤੇ ਕਤਲ ਦੀ ਕੋਸ਼ਿਸ਼ ਦੀਆਂ ਧਾਰਾਵਾਂ ਤਹਿਤ ਮਾਮਲਾ ਦਰਜ ਕਰ ਲਿਆ ਹੈ।

ਇਹ ਵੀ ਪੜ੍ਹੋ : ਸਕੂਲ ਵੈਨ ਵੱਲੋਂ ਟੱਕਰ ਮਾਰਨ 'ਤੇ ਨੌਜਵਾਨ ਦੀ ਹੋਈ ਮੌਤ, ਦੇਖਿਆ ਨਹੀਂ ਜਾਂਦਾ ਮਾਂ ਦਾ ਦਰਦ (ਵੀਡੀਓ)

ਹੋਟਲ ਦੇ ਸੁਰੱਖਿਆ ਪ੍ਰਬੰਧਕ ਅਨਿਲ ਕੁਮਾਰ ਪਠਾਨੀਆ ਨੇ ਪੁਲਸ ਨੂੰ ਦਿੱਤੀ ਸ਼ਿਕਾਇਤ ਵਿੱਚ ਦੱਸਿਆ ਕਿ 14 ਫਰਵਰੀ ਨੂੰ ਆਊਟਸੋਰਸ ਵੈਂਡਰ-ਜੈਟ ਫੈਸੀਲਿਟੀਜ਼ ਮੈਨੇਜਮੈਂਟ ਦਾ ਕਰਮਚਾਰੀ ਗੁਰਮੀਤ ਸਿੰਘ ਖਿੜਕੀਆਂ ਦੇ ਸ਼ੀਸ਼ੇ ਸਾਫ਼ ਕਰ ਰਿਹਾ ਸੀ, ਜੋ ਗਰਾਊਂਡ ਫਲੋਰ ’ਤੇ ਜਾਣ ਲਈ ਲਿਫਟ ਵਿੱਚ ਜਾਣ ਲੱਗਾ ਤਾਂ ਲਿਫਟ ਅਚਾਨਕ ਰਸਤੇ 'ਚ ਫਸ ਗਈ। ਗੁਰਮੀਤ ਦੇ ਚੀਕਣ ਦੀ ਆਵਾਜ਼ ਸੁਣ ਕੇ ਲਿਫਟ 'ਚੋਂ ਉਸ ਨੂੰ ਕੱਢ ਕੇ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ।

ਨੋਟ:- ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿੱਚ ਜ਼ਰੂਰ ਸਾਂਝੇ ਕਰੋ।


author

Mukesh

Content Editor

Related News