ਰੇਲਗੱਡੀ ਹੇਠਾਂ ਆਉਣ ਨਾਲ ਵਿਅਕਤੀ ਦੀ ਮੌਤ

03/23/2020 8:22:02 PM

ਬਰੇਟਾ, (ਸਿੰਗਲਾ)- ਰੇਲਵੇ ਸਟੇਸ਼ਨ ਕਾਹਨਗਡ਼੍ਹ ਨੇਡ਼ੇ ਇਕ ਵਿਅਕਤੀ ਦੀ ਰੇਲਗੱਡੀ ਹੇਠਾਂ ਆਉਣ ਨਾਲ ਮੌਤ ਹੋ ਜਾਣ ਦਾ ਸਮਾਚਾਰ ਹੈ। ਰੇਲਵੇ ਚੌਕੀ ਬਰੇਟਾ ਦੇ ਤਫਤੀਸ਼ੀ ਅਫਸਰ ਨਿਰਮਲ ਸਿੰਘ ਤੋਂ ਮਿਲੀ ਜਾਣਕਾਰੀ ਅਨੁਸਾਰ ਗੁਰਪ੍ਰੀਤ ਸਿੰਘ (32) ਪਿੰਡ ਕਾਲੇਕੇ ਜ਼ਿਲਾ ਬਰਨਾਲਾ ਜੋ ਪਿੰਡ ਕਾਹਨਗਡ਼੍ਹ ਸਹੁਰੇ ਘਰ ਆਇਆ ਹੋਇਆ ਸੀ ਅਤੇ ਦਿਮਾਗੀ ਤੌਰ ’ਤੇ ਪ੍ਰੇਸ਼ਾਨ ਸੀ, ਜਿਸ ਨੇ ਅੱਜ ਸਵੇਰ ਸਮੇਂ ਕਾਹਨਗਡ਼੍ਹ ਦੇ ਨੇਡ਼ੇ ਮਾਲ ਗੱਡੀ ਥੱਲੇ ਆ ਕੇ ਜੀਵਨ ਲੀਲਾ ਸਮਾਪਤ ਕਰ ਲਈ। ਪੁਲਸ ਨੇ ਮ੍ਰਿਤਕ ਦੇ ਪਿਤਾ ਹਰਦੇਵ ਸਿੰਘ ਦੇ ਬਿਆਨਾਂ ’ਤੇ 174 ਦੀ ਕਾਰਵਾਈ ਕਰਦੇ ਹੋਏ ਲਾਸ਼ ਪਰਿਵਾਰ ਨੂੰ ਸੌਂਪ ਦਿੱਤੀ ਹੈ। ਮ੍ਰਿਤਕ ਆਪਣੇ ਪਿੱਛੇ ਮਾਤਾ, ਪਿਤਾ ਅਤੇ ਪਤਨੀ ਤੋਂ ਇਲਾਵਾ ਇਕ 2 ਸਾਲਾ ਛੋਟਾ ਬੱਚਾ ਛੱਡ ਗਿਆ ਹੈ।


Bharat Thapa

Content Editor

Related News