ਟਰੱਕ ਦੀ ਲਪੇਟ ''ਚ ਆਉਣ ਨਾਲ ਔਰਤ ਦੀ ਮੌਤ

Monday, Aug 26, 2019 - 01:51 AM (IST)

ਟਰੱਕ ਦੀ ਲਪੇਟ ''ਚ ਆਉਣ ਨਾਲ ਔਰਤ ਦੀ ਮੌਤ

ਖੰਨਾ, (ਜ.ਬ.)— ਸ਼ਹਿਰ ਦੇ ਜੀ. ਟੀ. ਰੋਡ 'ਤੇ ਲਿਬੜਾ ਨੇੜੇ ਟਰੱਕ ਦੀ ਟੱਕਰ ਨਾਲ ਮੋਟਰਸਾਈਕਲ ਸਵਾਰ ਔਰਤ ਦੀ ਮੌਤ ਹੋ ਗਈ, ਜਦਕਿ ਇਸ ਹਾਦਸੇ 'ਚ ਉਸ ਦਾ ਭਤੀਜਾ ਅਤੇ ਮਾਸੂਮ ਬੱਚਾ ਵਾਲ-ਵਾਲ ਬਚ ਗਏ। ਪ੍ਰਾਪਤ ਜਾਣਕਾਰੀ ਅਨੁਸਾਰ ਰੇਨੂ (40) ਪਤਨੀ ਪਰਮਿੰਦਰ ਸਿੰਘ ਵਾਸੀ ਬਰਵਾਲਾ (ਲੁਧਿਆਣਾ) ਮੋਟਰਸਾਈਕਲ 'ਤੇ ਆਪਣੇ ਭਤੀਜੇ ਰਣਵੀਰ ਸਿੰਘ (30) ਨਾਲ ਰੇਕੀ ਸੈਂਟਰ ਖੰਨਾ ਆਈ ਸੀ। ਉਸ ਦਾ ਪੰਜ ਸਾਲ ਦਾ ਪੁੱਤਰ ਮਨਵੀਰ ਸਿੰਘ ਵੀ ਨਾਲ ਸੀ। ਵਾਪਸੀ 'ਤੇ ਪਿੰਡ ਲਿਬੜਾ ਨੇੜੇ ਤੇਜ਼ ਰਫਤਾਰ ਟਰੱਕ ਨੇ ਮੋਟਰਸਾਈਕਲ ਨੂੰ ਟੱਕਰ ਮਾਰ ਦਿੱਤੀ।
ਟੱਕਰ ਤੋਂ ਬਾਅਦ ਤਿੰਨੋਂ ਸੜਕ 'ਤੇ ਡਿੱਗ ਗਏ। ਟਰੱਕ ਔਰਤ ਦੇ ਉਪਰੋਂ ਨਿਕਲ ਗਿਆ ਅਤੇ ਉਸ ਨੂੰ ਬੁਰੀ ਤਰ੍ਹਾਂ ਕੁਚਲ ਦਿੱਤਾ, ਜਦਕਿ ਰਣਵੀਰ ਅਤੇ ਮਨਵੀਰ ਵਾਲ-ਵਾਲ ਬਚ ਗਏ। ਲਾਸ਼ ਨੂੰ ਸਿਵਲ ਹਸਪਤਾਲ ਪਹੁੰਚਾਇਆ ਗਿਆ। ਪੁਲਸ ਨੇ ਅਣਪਛਾਤੇ ਟਰੱਕ ਚਾਲਕ ਖਿਲਾਫ ਮਾਮਲਾ ਦਰਜ ਕਰ ਕੇ ਪੋਸਟਮਾਰਟਮ ਉਪਰੰਤ ਲਾਸ਼ ਵਾਰਸਾਂ ਹਵਾਲੇ ਕਰ ਦਿੱਤੀ ਸੀ।


author

KamalJeet Singh

Content Editor

Related News