ਤੇਜ਼ ਰਫਤਾਰ ਕਾਰ ਦੀ ਲਪੇਟ ''ਚ ਆਉਣ ਕਾਰਨ ਨੌਜਵਾਨ ਦੀ ਮੌਤ

06/17/2019 7:15:27 PM

ਸੰਗਰੂਰ, (ਵਿਵੇਕ ਸਿੰਧਵਾਨੀ,ਰਵੀ)— 2 ਮੋਟਰਸਾਈਕਲਾਂ ਨੂੰ ਟੱਕਰ ਮਾਰਨ 'ਤੇ ਇਕ ਵਿਅਕਤੀ ਦੀ ਮੌਤ ਅਤੇ 2 ਵਿਅਕਤੀਆਂ ਦੇ ਜ਼ਖਮੀ ਹੋਣ ਕਾਰਨ ਤੇਜ਼ ਰਫਤਾਰ ਕਾਰ ਚਾਲਕ ਵਿਰੁੱਧ ਥਾਣਾ ਸਿਟੀ 1 ਸੰਗਰੂਰ ਵਿਖੇ ਕੇਸ ਦਰਜ ਕੀਤਾ ਗਿਆ ਹੈ। ਸਹਾਇਕ ਥਾਣੇਦਾਰ ਨਰਿੰਦਰ ਸਿੰਘ ਨੇ ਦੱਸਿਆ ਕਿ ਮੁਦੱਈ ਅਜੀਤ ਸਿੰਘ ਵਾਸੀ ਸੰਗਰੂਰ ਨੇ ਪੁਲਸ ਨੂੰ ਬਿਆਨ ਦਰਜ ਕਰਵਾਏ ਕਿ ਲੰਘੀ 15 ਜੂਨ ਨੂੰ ਮੁਦੱਈ ਅਤੇ ਮੋਨੂੰ ਵਾਸੀ ਸੰਗਰੂਰ ਬਾਜ਼ਾਰ ਤੋਂ ਵਾਪਸ ਆਪਣੇ ਘਰ ਮੋਟਰਸਾਈਕਲ 'ਤੇ ਆ ਰਹੇ ਸੀ ਜਦੋਂ ਉਹ ਬਰਨਾਲਾ ਰੋਡ ਬ੍ਰਿਜ ਤੋਂ ਪੁਲਸ ਲਾਈਨ ਸੰਗਰੂਰ ਵਾਲੀ ਸਾਈਡ ਉਤਰ ਰਹੇ ਸਨ ਤਾਂ ਉਨ੍ਹਾਂ ਦੇ ਅੱਗੇ ਇਕ ਮੋਟਰਸਾਈਕਲ 'ਤੇ ਲਖਵੀਰ ਸਿੰਘ ਵੀ ਉਸੇ ਸਾਈਡ ਉਤਰ ਰਿਹਾ ਸੀ ਤਾਂ ਇੰਨੇ 'ਚ ਪਿੱਛੋਂ ਆਉਂਦੀ ਇਕ ਤੇਜ਼ ਰਫਤਾਰ ਕਾਰ ਦੇ ਚਾਲਕ ਜਗਦੇਵ ਸਿੰਘ ਵਾਸੀ ਪਟਿਆਲਾ ਨੇ ਲਾਪ੍ਰਵਾਹੀ ਨਾਲ ਉਕਤ ਦੋਵਾਂ ਮੋਟਰਸਾਈਕਲਾਂ ਨੂੰ ਟੱਕਰ ਮਾਰ ਦਿੱਤੀ, ਜਿਸ ਕਾਰਣ ਮੁਦੱਈ, ਮੋਨੂੰ ਅਤੇ ਲਖਵੀਰ ਸਿੰਘ ਗੰਭੀਰ ਜ਼ਖਮੀ ਹੋ ਗਏ, ਜਿਨ੍ਹਾਂ ਨੂੰ ਹਸਪਤਾਲ ਵਿਖੇ ਦਾਖਲ ਕਰਵਾਇਆ ਗਿਆ ਅਤੇ ਲਖਵੀਰ ਸਿੰਘ ਉਕਤ ਦੀ ਮੌਤ ਹੋ ਗਈ। ਪੁਲਸ ਨੇ ਮੁਦੱਈ ਦੇ ਬਿਆਨਾਂ ਦੀ ਪੜਤਾਲ ਕਰਦਿਆਂ ਕਾਰ ਚਾਲਕ ਜਗਦੇਵ ਸਿੰਘ ਉਕਤ ਨੂੰ ਗ੍ਰਿਫਤਾਰ ਕਰ ਕੇ ਅਗਲੀ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।


KamalJeet Singh

Content Editor

Related News