ਟਰੱਕ ਹੇਠਾਂ ਆਉਣ ਕਾਰਣ 2 ਦੀ ਮੌਤ
Saturday, Apr 10, 2021 - 11:12 AM (IST)

ਜ਼ੀਰਾ (ਗੁਰਮੇਲ, ਗੁਲਾਟੀ): ਜ਼ੀਰਾ ਦੇ ਪਿੰਡ ਧੰਨਾ ਸ਼ਹੀਦ ਵਿਖੇ ਟਰੱਕ ਅਤੇ ਮੋਟਰਸਾਈਕਲ ਵਿਚਕਾਰ ਹੋਏ ਹਾਦਸੇ ਦੌਰਾਨ ਮੋਟਰਸਾਈਕਲ ਸਵਾਰ ਦੋ ਵਿਅਕਤੀਆਂ ਦੀ ਮੌਤ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ, ਜਦਕਿ ਟਰੱਕ ਚਾਲਕ ਟਰੱਕ ਭਜਾ ਕੇ ਫਰਾਰ ਹੋ ਗਿਆ।ਇਸ ਸਬੰਧੀ ਏ. ਐੱਸ. ਆਈ. ਗੁਰਮੀਤ ਸਿੰਘ ਨੇ ਦੱਸਿਆ ਕਿ ਮ੍ਰਿਤਕਾਂ ਦੀ ਪਛਾਣ ਅਮਨਦੀਪ ਸਿੰਘ ਪੁੱਤਰ ਹਰਦੀਪ ਸਿੰਘ ਅਤੇ ਅਵਿਨਾਸ਼ ਪੁੱਤਰ ਰਣਜੀਤ ਸਿੰਘ ਵਾਸੀ ਢਿੱਲੋਂ ਬਸਤੀ ਤਲਵੰਡੀ ਭਾਈ ਦੇ ਰੂਪ ਵਿਚ ਹੋਈ ਹੈ।
ਇਹ ਵੀ ਪੜ੍ਹੋ: ਲੱਖਾ ਸਿਧਾਣਾ ਦੀ ਨੌਜਵਾਨਾਂ ਨੂੰ ਵੰਗਾਰ, ਆਉਣ ਵਾਲੀਆਂ ਨਸਲਾਂ ਲਈ ਮੋਰਚੇ 'ਚ ਹੋਵੋ ਸ਼ਾਮਲ
ਜੋ ਕਿ ਮੋਟਰਸਾਈਕਲ ’ਤੇ ਸਵਾਰ ਹੋ ਕੇ ਖੋਸਾ ਦਲ ਸਿੰਘ ਵੱਲੋਂ ਤਲਵੰਡੀ ਭਾਈ ਵੱਲ ਜਾ ਰਹੇ ਸੀ ਤਾਂ ਪਿੰਡ ਧੰਨਾ ਸ਼ਹੀਦ ਦੇ ਕੋਲ ਪਿੱਛੇ ਆਏ ਟਰੱਕ ਨੇ ਇਨ੍ਹਾਂ ਦੋਵਾਂ ਨੂੰ ਕੁਚਲ ਦਿੱਤਾ ਤੇ ਟਰੱਕ ਚਾਲਕ ਹਾਦਸਾ ਕਰ ਕੇ ਫਰਾਰ ਹੋ ਗਿਆ। ਉਨ੍ਹਾਂ ਦੱਸਿਆ ਕਿ ਪੁਲਸ ਵੱਲੋਂ ਲਾਸ਼ਾਂ ਕਬਜ਼ੇ ਵਿਚ ਲੈ ਕੇ ਅਤੇ ਰਣਜੀਤ ਸਿੰਘ ਦੇ ਬਿਆਨਾਂ ’ਤੇ ਮੁਕੱਦਮਾ ਦਰਜ ਕਰ ਕੇ, ਟਰੱਕ ਚਾਲਕ ਦੀ ਤਲਾਸ਼ ਸ਼ੁਰੂ ਕਰ ਦਿੱਤੀ ਹੈ।
ਇਹ ਵੀ ਪੜ੍ਹੋ: 14 ਸਾਲ ਬਾਅਦ ਵਿਦੇਸ਼ੋਂ ਪਰਤਿਆ ਸਖ਼ਸ਼, ਹੁਣ ਟਰੈਕਟਰ-ਟਰਾਲੀ ਨੂੰ ਇੰਝ ਬਣਾਇਆ ਰੁਜ਼ਗਾਰ ਦਾ ਸਾਧਨ (ਵੀਡੀਓ)