ਭਰਾ ਵਲੋਂ ਕਰੋੜਾਂ ਰੁਪਏ ਨਾ ਮਿਲਣ ’ਤੇ ਕੱਪੜਾ ਵਪਾਰੀ ਨੇ ਕੀਤੀ ਖ਼ੁਦਕੁਸ਼ੀ, ਲਿਖਿਆ ਸੁਸਾਇਡ ਨੋਟ
Tuesday, Sep 21, 2021 - 06:10 PM (IST)
ਬੁਢਲਾਡਾ (ਬਾਂਸਲ): ਕੱਪੜਾ ਵਪਾਰੀ ਵੱਲੋਂ ਆਪਣੇ ਵੱਡੇ ਭਰਾ ਕੱਪੜਾ ਵਪਾਰੀ ਤੋਂ ਆਪਣੀ ਕਰੋੜਾਂ ਰੁਪਏ ਦੀ ਰਾਸ਼ੀ ਮੰਗਣ ਸਮੇਂ ਉਸ ਦੇ ਭਰਾ ਵੱਲੋਂ ਮਾੜਾ ਚੰਗਾ ਬੋਲਣ ਅਤੇ ਗਲਤ ਵਿਵਹਾਰ ਕਰਨ ਤੋਂ ਤੰਗ ਆ ਕੇ ਜ਼ਹਿਰੀਲੀ ਚੀਜ਼ ਖਾ ਕੇ ਖ਼ੁਦਕੁਸ਼ੀ ਕਰਨ ਦਾ ਸਮਾਚਾਰ ਮਿਲਿਆ ਹੈ। ਇੱਕਤਰ ਕੀਤੀ ਜਾਣਕਾਰੀ ਅਨੁਸਾਰ ਮ੍ਰਿਤਕ ਸੰਜੇ ਕੁਮਾਰ (46) ਦੀ ਪਤਨੀ ਊਸ਼ਾ ਰਾਣੀ ਨੇ ਪੁਲਸ ਨੂੰ ਦਿੱਤੇ ਬਿਆਨ ਅਨੁਸਾਰ ਦੱਸਿਆ ਕਿ ਉਸ ਦੇ ਪਤੀ ਦਾ ਜੈਨ ਕਲਾਥ ਹਾਊਸ ਨੇੜੇ ਰੇਲਵੇ ਸਟੇਸ਼ਨ ਬੁਢਲਾਡਾ ਵਿਖੇ ਹੈ ਨੇ ਆਪਣੇ ਵੱਡੇ ਭਰਾ ਯਾਦਵਿੰਦਰ ਸ਼ਰਮਾ (ਰਾਜੂ) ਤੋਂ 2 ਕਰੋੜ 35 ਲੱਖ ਰੁਪਏ ਲੈਣੇ ਸਨ ਜੋ ਅਕਸਰ ਹੀ ਇਨ੍ਹਾਂ ਤੋਂ ਮੰਗਦਾ ਸੀ। ਪਰ ਇਹ ਪੈਸੇ ਦੇਣ ਦੀ ਬਜਾਏ ਮਾੜਾ ਚੰਗਾ ਬੋਲਦੇ ਅਤੇ ਇਨ੍ਹਾਂ ਦੀ ਮਦਦ ਜੇਠ ਦਾ ਦੋਸਤ ਰਿੰਕੂ ਰਾਮਪੁਰਾ ਕਰਦਾ ਸੀ, ਜਿਸ ਕਾਰਨ ਮੇਰਾ ਪਤੀ ਅਕਸਰ ਪਰੇਸ਼ਾਨ ਰਹਿੰਦਾ ਸੀ।
ਇਹ ਵੀ ਪੜ੍ਹੋ : ਮੁੱਖ ਮੰਤਰੀ ਦੇ ਅਸਤੀਫ਼ੇ ਤੋਂ ਬਾਅਦ ਦਾਦੂਵਾਲ ਦਾ ਵੱਡਾ ਬਿਆਨ, ‘ਬਾਦਲਾਂ ਦੀ ਯਾਰੀ ਕੈਪਟਨ ਨੂੰ ਲੈ ਡੁੱਬੀ’
ਬੀਤੀ ਸ਼ਾਮ ਮੇਰਾ ਪਤੀ ਸੰਜੇ ਕੁਮਾਰ ਅਚਾਨਕ ਘਰੋਂ ਆਪਣੀ ਕਾਰ ਲੈ ਕੇ ਚਲਿਆ ਗਿਆ। ਉਸ ਦੀ ਭਾਲ ਕਰਨ ਤੇ ਉਸ ਦੀ ਕਾਰ ਹੋਲੀ ਹਾਰਟ ਸਕੂਲ ਬੱਛੁਆਣਾ ਰੋਡ ਤੇ ਪਾਈ ਗਈ। ਜਿਸ ਵਿੱਚ ਮੇਰਾ ਪਤੀ ਡਰਾਇਵਰ ਸੀਟ ਤੇ ਪਿਆ ਸੀ ਜਦੋਂ ਅਸੀਂ ਦੇਖਿਆ ਤਾਂ ਉਸਦੀ ਹਾਲਤ ਠੀਕ ਨਹੀਂ ਸੀ ਜਿਸ ਨੂੰ ਅਸੀਂ ਪ੍ਰਾਈਵੇਟ ਹਸਪਤਾਲ ਵਿੱਚ ਲੈ ਗਏ ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਘੋਸ਼ਿਤ ਕਰਾਰ ਦੇ ਦਿੱਤਾ। ਪਤਨੀ ਨੇ ਦੱਸਿਆ ਕਿ ਮ੍ਰਿਤਕ ਪਤੀ ਦੀ ਜੇਬ ਵਿੱਚੋਂ ਦੋ ਪੇਜਾਂ ਦਾ ਸੁਸਾਇਡ ਨੋਟ ਪ੍ਰਾਪਤ ਹੋਇਆ ਜਿਸ ਵਿੱਚ ਉਸ ਨੇ ਆਪਣੇ ਭਰਾ ਯਾਦਵਿੰਦਰ ਸਰਮਾ (ਰਾਜੂ) ਅਤੇ ਉਸ ਦੇ ਤਿੰਨ ਮੁੰਡੇ ਰੋਹਿਤ ਸ਼ਰਮਾ, ਰਾਹੁਲ ਵਿਕਾਸ, ਆਸ਼ੂ ਸਰਮਾ ਅਤੇ ਰਿੰਕੂ ਰਾਮਪੁਰਾ ਦਾ ਜ਼ਿਕਰ ਕੀਤਾ ਹੋਇਆ ਹੈ ਅਤੇ ਕਿਹਾ ਕਿ 2 ਕਰੋੜ 35 ਲੱਖ ਰੁਪਏ ਯਾਦਵਿੰਦਰ ਰਾਜੂ ਤੋਂ ਲੈਣੇ ਹਨ ਜੋ ਦੇਣ ਵਿੱਚ ਆਣਾਕਾਨੀ ਕਰਦਾ ਹੈ। ਜਦੋਂ ਘਰੇ ਪੈਸੇ ਮੰਗਣ ਜਾਂਦਾ ਹਾਂ ਤਾਂ ਮਾੜਾ ਚੰਗਾ ਬੋਲਦੇ ਹਨ ਤੋਂ ਤੰਗ ਆ ਕੇ ਖ਼ੁਦਕੁਸ਼ੀ ਕਰ ਰਿਹਾ ਹਾਂ। ਪੁਲਸ ਨੇ ਮ੍ਰਿਤਕ ਦੀ ਪਤਨੀ ਊਸ਼ਾ ਸਰਮਾ ਅਤੇ ਪੁੱਤਰ ਮੋਹਿਤ ਸ਼ਰਮਾ ਦੇ ਬਿਆਨ ਤੇ ਪਿਤਾ ਸਮੇਤ ਤਿੰਨ ਪੁੱਤਰਾਂ ਅਤੇ ਦੋਸਤ ਦੇ ਖ਼ਿਲਾਫ਼ ਧਾਰਾ 306 ਆਈ.ਪੀ.ਸੀ. ਤਹਿਤ ਮਾਮਲਾ ਦਰਜ ਕਰਕੇ ਲਾਸ਼ ਪੋਸਟ ਮਾਰਟਮ ਲਈ ਸਰਕਾਰੀ ਹਸਪਤਾਲ ਵਿੱਚ ਭੇਜ ਦਿੱਤੀ ਗਈ ਹੈ। ਮਾਮਲੇ ਦੀ ਪੜਤਾਲ ਪੁਲਸ ਵੱਲੋਂ ਸੁਰੂ ਕਰ ਦਿੱਤੀ ਗਈ ਹੈ।
ਇਹ ਵੀ ਪੜ੍ਹੋ : ਭੇਤਭਰੇ ਹਾਲਾਤ ’ਚ 19 ਸਾਲਾ ਨੌਜਵਾਨ ਦੀ ਮੌਤ,ਘਰ ’ਚ ਵਿਛੇ ਸੱਥਰ