ਸੂਏ ''ਚੋਂ ਮਿਲੀ ਨਵਜੰਮੇ ਬੱਚੇ ਦੀ ਲਾਸ਼

Tuesday, Jun 18, 2019 - 11:23 PM (IST)

ਸੂਏ ''ਚੋਂ ਮਿਲੀ ਨਵਜੰਮੇ ਬੱਚੇ ਦੀ ਲਾਸ਼

ਸਾਹਨੇਵਾਲ, (ਜਗਰੂਪ)— ਮੌਜੂਦਾ ਕਲਯੁਗ ਦੇ ਜ਼ਮਾਨੇ 'ਚ ਅੱਜ ਬਹੁਤ ਸਾਰੀਆਂ ਅਜਿਹੀਆਂ ਕਲਯੁਗੀ ਮਾਵਾਂ ਮੌਜੂਦ ਹਨ, ਜੋ ਵੱਖ-ਵੱਖ ਕਾਰਨਾਂ ਕਾਰਨ ਆਪਣੇ ਜ਼ਿਗਰ ਦੇ ਟੋਟੇ ਮਾਸੂਮ ਬੱਚੇ-ਬੱਚੀਆਂ ਨੂੰ ਮਰਨ ਲਈ ਕਦੇ ਕੂੜੇ ਦੇ ਢੇਰਾਂ, ਕਦੇ ਸੜਕਾਂ ਅਤੇ ਕਦੇ ਜੰਗਲੀ ਇਲਾਕਿਆਂ 'ਚ ਸੁੱਟ ਦਿੰਦੀਆਂ ਹਨ। ਅਜਿਹਾ ਹੀ ਇਕ ਮਾਮਲਾ ਥਾਣਾ ਸਾਹਨੇਵਾਲ ਅਧੀਨ ਆਉਂਦੇ ਪਿੰਡ ਨੰਦਪੁਰ ਦੇ ਸੂਏ 'ਚ ਉਸ ਸਮੇਂ ਸਾਹਮਣੇ ਆਇਆ, ਜਦੋਂ ਸੂਏ 'ਚ ਨਹਾ ਰਹੇ ਕੁੱਝ ਬੱਚਿਆਂ ਨੇ ਇਕ ਮਾਸੂਮ ਦੀ ਲਾਸ਼ ਨੂੰ ਸੂਏ ਦੇ ਕੰਢੇ 'ਤੇ ਘਾਹ-ਫੂਸ 'ਚ ਫਸੇ ਹੋਏ ਦੇਖਿਆ, ਜਿਨ੍ਹਾਂ ਨੇ ਇਸ ਬਾਰੇ ਜਗਜੀਤ ਸਿੰਘ ਵਾਸੀ ਨੰਦਪੁਰ, ਸਾਹਨੇਵਾਲ ਨੂੰ ਦੱਸਿਆ, ਜਿਸ ਨੇ ਇਸ ਸਾਰੇ ਘਟਨਾਚੱਕਰ ਦੀ ਜਾਣਕਾਰੀ ਥਾਣਾ ਸਾਹਨੇਵਾਲ ਦੀ ਪੁਲਸ ਨੂੰ ਦਿੱਤੀ।
ਥਾਣਾ ਸਾਹਨੇਵਾਲ ਦੀ ਪੁਲਸ ਨੇ ਤੁਰੰਤ ਮੌਕੇ 'ਤੇ ਪਹੁੰਚ ਕੇ ਮਾਸੂਮ ਬੱਚੇ ਦੀ ਲਾਸ਼ ਨੂੰ ਕਬਜ਼ੇ 'ਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ। ਪੁਲਸ ਨੇ ਅਣਪਛਾਤੀ ਔਰਤ ਖਿਲਾਫ ਮੁਕੱਦਮਾ ਦਰਜ ਕਰ ਕੇ ਅੱਗੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।
 


author

KamalJeet Singh

Content Editor

Related News