7 ਸਾਲਾ ਬੱਚੇ ਦੀ ਭੇਤਭਰੀ ਹਾਲਤ ''ਚ ਮਿਲੀ ਲਾਸ਼, ਇਲਾਕੇ ''ਚ ਫੈਲੀ ਸਨਸਨੀ

Wednesday, Jul 03, 2024 - 08:48 PM (IST)

7 ਸਾਲਾ ਬੱਚੇ ਦੀ ਭੇਤਭਰੀ ਹਾਲਤ ''ਚ ਮਿਲੀ ਲਾਸ਼, ਇਲਾਕੇ ''ਚ ਫੈਲੀ ਸਨਸਨੀ

ਨਿਹਾਲ ਸਿੰਘ ਵਾਲਾ (ਕਸ਼ਿਸ਼/ਰਣਜੀਤ ਬਾਵਾ)- ਥਾਣਾ ਨਿਹਾਲ ਸਿੰਘ ਵਾਲਾ ਦੇ ਪਿੰਡ ਲੁਹਾਰਾ ਵਿਖੇ ਉਸ ਸਮੇਂ ਸਨਸਨੀ ਫੈਲ ਗਈ ਜਦੋਂ ਇੱਕ 7 ਸਾਲਾ ਮੁੰਡੇ ਦੀ ਲਾਸ਼ ਪਿੰਡ ਵਿੱਚੋਂ ਭੇਦ ਭਰੀ ਹਾਲਤ ਵਿੱਚ ਮਿਲੀ। ਮ੍ਰਿਤਕ ਸੁਖਮਨ ਸਿੰਘ ਪੁੱਤਰ ਸਵ. ਬਲਦੇਵ ਸਿੰਘ ਵਾਸੀ ਲੁਹਾਰਾ ਪਿੰਡ ਬਖਤਗੜ੍ਹ ਵਿਖੇ ਆਪਣੀ ਮਾਂ ਨਾਲ ਰਹਿੰਦਾ ਸੀ। ਪਰ ਉਸ ਦੀ ਲਾਸ਼ ਪਿੰਡ ਲੁਹਾਰਾ ਤੋਂ ਮਿਲਣ ਨਾਲ ਕਈ ਤਰ੍ਹਾਂ ਦੇ ਸਵਾਲ ਖੜ੍ਹੇ ਹੋ ਗਏ ਹਨ। 

ਹਰਦੀਪ ਸਿੰਘ ਪਿੰਡ ਲੁਹਾਰਾ ਨੇ ਪੁਲਸ ਨੂੰ ਦਿੱਤੇ ਬਿਆਨ ਵਿੱਚ ਦੱਸਿਆ ਕਿ ਜਦ ਉਹ ਆਪਣੇ ਖੇਤ ਫਸਲ ਨੂੰ ਪਾਣੀ ਲਾਉਣ ਲਈ ਜਾ ਰਿਹਾ ਸੀ ਤਾਂ ਉਸ ਨੇ ਬੱਚੇ ਦੀ ਲਾਸ਼ ਭੇਤਭਰੀ ਹਾਲਤ ਵਿੱਚ ਦੇਖੀ, ਜਿਸ ਦੀ ਜਾਣਕਾਰੀ ਉਸ ਨੇ ਪਿੰਡ ਦੇ ਮੋਹਤਬਰ ਵਿਅਕਤੀਆਂ ਨੂੰ ਦਿੱਤੀ। ਘਟਨਾ ਦਾ ਪਤਾ ਲੱਗਦਿਆਂ ਹੀ ਡੀ.ਐੱਸ.ਪੀ. ਨਿਹਾਲ ਸਿੰਘ ਵਾਲਾ ਪਰਮਜੀਤ ਸਿੰਘ, ਥਾਣਾ ਨਿਹਾਲ ਸਿੰਘ ਵਾਲਾ ਦੇ ਮੁੱਖ ਅਫਸਰ ਅਮਰਜੀਤ ਸਿੰਘ ਅਤੇ ਸਹਾਇਕ ਥਾਣੇ ਦਾ ਲਖਵਿੰਦਰ ਸਿੰਘ ਪੁਲਸ ਪਾਰਟੀ ਸਮੇਤ ਮੌਕੇ 'ਤੇ ਪਹੁੰਚ ਗਏ ਤੇ ਮ੍ਰਿਤਕ 7 ਸਾਲਾ ਸੁਖਮਨ ਸਿੰਘ ਦੀ ਲਾਸ਼ ਨੂੰ ਆਪਣੇ ਕਬਜ਼ੇ ਵਿੱਚ ਲੈ ਲਿਆ ਹੈ।

ਇਹ ਵੀ ਪੜ੍ਹੋ- ਝਾਰਖੰਡ ਦੇ CM ਨੇ ਦਿੱਤਾ ਅਸਤੀਫ਼ਾ, ਹੇਮੰਤ ਸੋਰੇਨ ਮੁੜ ਸੰਭਾਲਣਗੇ ਸੂਬੇ ਦੀ ਕਮਾਨ

 

ਪਤਾ ਲੱਗਾ ਹੈ ਕਿ ਲੜਕੇ ਦੇ ਪਿਤਾ ਬਲਦੇਵ ਸਿੰਘ ਦੀ ਕੁਝ ਸਮਾਂ ਪਹਿਲਾਂ ਮੌਤ ਹੋ ਚੁੱਕੀ ਹੈ, ਜਿਸ ਤੋਂ ਬਾਅਦ ਸੁਖਮਨ ਸਿੰਘ ਦੀ ਮਾਤਾ ਆਪਣੇ ਬੱਚੇ ਸਮੇਤ ਲੁਹਾਰੇ ਤੋਂ ਚਲੀ ਗਈ ਸੀ ਅਤੇ ਪਿੰਡ ਬਖਤਗੜ੍ਹ ਵਿਖੇ ਰਹਿਣ ਲੱਗ ਗਈ ਸੀ। ਅਚਾਨਕ ਇਸ ਲੜਕੇ ਦੀ ਪਿੰਡ ਲੁਹਾਰਾ ਤੋਂ ਮ੍ਰਿਤਕ ਦੇਹ ਮਿਲਣ ਕਾਰਨ ਪਿੰਡ ਵਿੱਚ ਸਨਸਨੀ ਫੈਲ ਗਈ ਹੈ। ਪੁਲਸ ਨੇ ਦੱਸਿਆ ਕਿ ਮ੍ਰਿਤਕ ਦੀ ਲਾਸ਼ ਦਾ ਪੋਸਟਮਾਸਟਮ ਕਰਵਾ ਕੇ ਇਸ ਘਟਨਾ ਦੀ ਡੂੰਘਾਈ ਨਾਲ ਜਾਂਚ ਕੀਤੀ ਜਾ ਰਹੀ ਹੈ।

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇

https://whatsapp.com/channel/0029Va94hsaHAdNVur4L170e


author

Harpreet SIngh

Content Editor

Related News