ਵਿਅਕਤੀ ਦੀ ਮਿਲੀ ਸਡ਼ੀ ਹੋਈ ਲਾਸ਼

02/04/2020 11:21:31 AM

ਮੋਗਾ (ਸੰਜੀਵ)–ਪਿੰਡ ਰਾਜਿਆਣਾ ਦੇ ਖੇਤਾਂ ’ਚ ਬਣੇ ਇਕ ਕਮਰੇ ’ਚੋਂ ਵਿਅਕਤੀ ਦੀ ਪੂਰੀ ਤਰ੍ਹਾਂ ਸਡ਼ੀ ਹੋਈ ਲਾਸ਼ ਬਰਾਮਦ ਹੋਈ ਹੈ। ਆਸ-ਪਾਸ ਦੇ ਲੋਕਾਂ ਦਾ ਕਹਿਣਾ ਹੈ ਕਿ ਇਹ ਵਿਅਕਤੀ ਕਾਫੀ ਸਮੇਂ ਤੋਂ ਇੱਥੇ ਰਹਿ ਰਿਹਾ ਸੀ ਅਤੇ ਇਕ ਹੋਰ ਵਿਅਕਤੀ ਵੀ ਉਸ ਦੇ ਨਾਲ ਰਹਿੰਦਾ ਹੈ। ਖੇਤ ’ਚ ਬਣੇ ਕਮਰੇ ਦੇ ਮਾਲਕ ਜ਼ਿਮੀਂਦਾਰ ਦਾ ਵੀ ਇਹੀ ਕਹਿਣਾ ਹੈ ਕਿ ਉਹ ਨਹੀਂ ਜਾਣਦੇ ਕਿ ਇਹ ਵਿਅਕਤੀ ਕਿੱਥੋਂ ਆ ਕੇ ਇੱਥੇ ਰਹਿ ਰਿਹਾ ਸੀ।

ਲਾਸ਼ ਸਬੰਧੀ ਥਾਣਾ ਬਾਘਾਪੁਰਾਣਾ ਦੇ ਐੱਸ. ਐੱਚ. ਓ. ਕੁਲਵਿੰਦਰ ਸਿੰਘ ਨੇ ਦੱਸਿਆ ਕਿ ਇਸ ਕੇਸ ’ਤੇ ਉਹ ਆਪ ਹੀ ਕੰਮ ਕਰ ਰਹੇ ਹਨ ਤਾਂ ਕਿ ਹਕੀਕਤ ਸਾਹਮਣੇ ਆ ਸਕੇ। ਫਿਲਹਾਲ ਲਾਸ਼ ਨੂੰ ਮੋਗਾ ਦੇ ਮਥੁਰਾਦਾਸ ਸਰਕਾਰੀ ਹਸਪਤਾਲ ਦੀ ਮੌਰਚਰੀ ’ਚ 72 ਘੰਟੇ ਲਈ ਪਛਾਣ ਲਈ ਰਖਵਾਇਆ ਗਿਆ ਹੈ ਪਰ ਲਾਸ਼ ਇੰਨੀ ਸੜ ਚੁੱਕੀ ਹੈ ਕਿ ਉਸ ਦੀ ਪਛਾਣ ਕਰਨਾ ਕਾਫੀ ਮੁਸ਼ਕਲ ਹੈ।


Shyna

Content Editor

Related News