ਦਾਮਨ ਥਿੰਦ ਬਾਜਵਾ ਨੇ ਸੜਕ ਦੇ ਨਿਰਮਾਣ ਕਾਰਜ ਦਾ ਕੰਮ ਸ਼ੁਰੂ ਕਰਵਾ ਕੇ ਲੋਕਾਂ ਦੀ ਮੰਗ ਕੀਤੀ ਪੂਰੀ

11/01/2020 1:25:11 PM

ਚੀਮਾਂ ਮੰਡੀ (ਦਲਜੀਤ ਸਿੰਘ ਬੇਦੀ, ਗੋਇਲ): ਪਿਛਲੇ ਲੰਮੇਂ ਸਮੇਂ ਤੋਂ ਚੀਮਾਂ ਵਾਸੀਆਂ ਅਤੇ ਤੋਲਾਵਾਲ ਸਮੇਤ ਹੋਰਨਾਂ ਪਿੰਡਾਂ ਦੇ ਰਾਹਗੀਰਾਂ ਲਈ ਵੱਡੀ ਸਿਰਦਰਦੀ ਬਣੀ ਹੋਈ ਚੀਮਾਂ-ਤੋਲਾਵਾਲ ਸੜਕ, ਜੋ ਕਿ ਕਸਬਾ ਚੀਮਾਂ ਦੀ ਸਿਆਸਤ ਦਾ ਕੇਂਦਰ ਬਿੰਦੂ ਵੀ. ਸੀ, ਨੂੰ ਅੱਜ ਨੈਸ਼ਨਲ ਯੂਥ ਕਾਂਗਰਸ ਦੇ ਰਾਸ਼ਟਰੀ ਸਕੱਤਰ ਅਤੇ ਹਿਮਾਚਲ ਪ੍ਰਦੇਸ਼ ਯੂਥ ਕਾਂਗਰਸ ਦੇ ਪ੍ਰਭਾਰੀ ਦਾਮਨ ਥਿੰਦ ਬਾਜਵਾ ਨੇ ਆਪਣੀ ਮਿਹਨਤ ਸਦਕਾ ਮਨਜੂਰ ਕਰਵਾ ਕੇ ਸੜਕ ਦੇ ਕੰਮ ਦਾ ਨਿਰਮਾਣ ਕਾਰਜ ਸ਼ੁਰੂ ਕਰਵਾਇਆ।ਇਸ ਮੌਕੇ ਉਨ੍ਹਾਂ ਪੱਤਰਕਾਰਾਂ ਨਾਲ ਵਿਸ਼ੇਸ਼ ਗੱਲਬਾਤ ਦੌਰਾਨ ਕਿਹਾ ਕਿ ਪਿਛਲੇ ਕਈ ਸਾਲਾਂ ਤੋਂ ਇਹ ਸੜਕ ਬਹੁਤ ਹੀ ਖਤਰਨਾਕ ਰੂਪ ਵਿਚ ਡੁੰਘੇ-ਡੁੰਘੇ ਟੋਇਆਂ ਨਾਲ ਆਮ ਲੋਕਾਂ ਲਈ ਇਕ ਵੱਡੀ ਸਿਰ ਦਰਦੀ ਬਣੀ ਹੋਈ ਸੀ ਅਤੇ ਕਸਬਾ ਚੀਮਾਂ ਇਲਾਕੇ ਦੇ ਲੋਕਾਂ ਦੀਆਂ ਪਹਿਲੀ ਕਤਾਰ ਦੀਆਂ ਮੰਗਾਂ 'ਚੋਂ ਇਕ ਸੀ, ਇਸ ਸੜਕ ਦਾ ਨਿਰਮਾਣ ਕਾਰਜ ਦਾ ਕੰਮ ਸ਼ੁਰੂ ਕਰਵਾ ਕੇ ਮੈਨੂੰ ਬਹੁਤ ਹੀ ਖੁਸ਼ੀ ਮਹਿਸੂਸ ਹੋਈ ਅਤੇ ਮੈਂ ਜਿਸ ਤਰ੍ਹਾਂ ਆਪਣੇ ਹਲਕਾ ਨਿਵਾਸੀਆਂ ਨਾਲ ਉਨ੍ਹਾਂ ਲਈ ਕੰਮ ਕਰਨ ਦੇ ਵਾਅਦੇ ਕੀਤੇ ਹਨ, ਉਨ੍ਹਾਂ 'ਚੋਂ ਇਕ ਵਾਅਦਾ ਵੀ ਸੀ, ਜਿਸ ਨੂੰ ਪੂਰਾ ਕਰਵਾਉਣਾ ਮੈਂ ਆਪਣੀ ਖੁਸ਼ਕਿਸਮਤੀ ਸਮਝਦੀ ਹਾਂ ਅਤੇ ਭਰੋਸਾ ਦਿਵਾਉਂਦੀ ਹਾਂ ਕਿ ਬਾਕੀ ਰਹਿੰਦੇ ਕੰਮਾਂ ਨੂੰ ਵੀ ਦਿਨ ਰਾਤ ਮਿਹਨਤ ਕਰਕੇ ਜਲਦ ਹੀ ਪੂਰਾ ਕਰਵਾਇਆ ਜਾਵੇਗਾ।

ਇਸ ਮੌਕੇ ਪੀ.ਡਬਲਿਯੂ.ਡੀ ਦੇ ਜੇ.ਈ ਸੰਜੇ ਜੀ, ਨਵਦੀਪ ਤੋਗਾਵਾਲ ਚੇਅਰਮੈਨ ਮਾਰਕੀਟ ਕਮੇਟੀ ਚੀਮਾਂ, ਹਿੰਮਤ ਬਾਜਵਾ ਵਾਇਸ ਚੇਅਰਮੈਨ ਮਾਰਕੀਟ ਕਮੇਟੀ ਸੰਗਰੂਰ, ਜਗਪਾਲ ਸ਼ਾਹਪੁਰ ਬਲਾਕ ਪ੍ਰਧਾਨ, ਬਲਵੀਰ ਤੋਲਾਵਾਲ ਬਲਾਕ ਸੰਮਤੀ ਮੈਂਬਰ , ਜਸਪਾਲ ਵਿਰਕ, ਵਿਸਕੀ ਕੌਂਸਲਰ, ਦਰਸ਼ਨ  ਕੌਂਸਲਰ,ਚੰਦ  ਕੌਂਸਲਰ , ਨਿਰਭੈ  ਕੌਂਸਲਰ ,ਬੱਬੂ ਸਿੰਘ, ਚਮਕੌਰ ਸਿੰਘ, ਬਲਵੰਤ ਸਿੰਘ, ਮੇਵਾ ਸਰਪੰਚ ਤੋਲਾਵਾਲ,ਮੱਖਣ ਸਰਪੰਚ ਚੌਵਾਸ ਜਖੇਪਲ, ਗੁਰਵਿੰਦਰ ਗੱਗੂ, ਰਜਿੰਦਰ ਸਿੰਘ ਆਦਿ ਹਾਜ਼ਰ ਸਨ।


Shyna

Content Editor

Related News