ਕਰੰਟ ਲੱਗਣ ਨਾਲ ਸਹਾਇਕ ਲਾਈਨਮੈਨ ਦੀ ਮੌਤ, 2 ਜ਼ਖਮੀ

Wednesday, Feb 26, 2020 - 07:23 PM (IST)

ਕਰੰਟ ਲੱਗਣ ਨਾਲ ਸਹਾਇਕ ਲਾਈਨਮੈਨ ਦੀ ਮੌਤ, 2 ਜ਼ਖਮੀ

ਬਰਨਾਲਾ, (ਵਿਵੇਕ ਸਿਧਵਾਨੀ, ਰਵੀ)- ਕਰੰਟ ਲੱਗਣ ਨਾਲ ਇਕ ਵਿਅਕਤੀ ਦੀ ਮੌਤ ਹੋ ਗਈ, ਜਦੋਂਕਿ ਦੋ ਵਿਅਕਤੀ ਗੰਭੀਰ ਰੂਪ ਵਿਚ ਜ਼ਖਮੀ ਹੋ ਗਏ। ਮ੍ਰਿਤਕ ਵਿਅਕਤੀ ਬਿਜਲੀ ਮਹਿਕਮੇ ’ਚ ਸਹਾਇਕ ਲਾਈਨਮੈਨ ਸੀ। ਜਾਣਕਾਰੀ ਅਨੁਸਾਰ ਪਿੰਡ ਰੂਡ਼ੇਕੇ ਕਲਾਂ ਵਿਚ ਇਕ ਬਿਜਲੀ ਦਾ ਖੰਭਾ ਖਡ਼੍ਹਾ ਕੀਤਾ ਜਾ ਰਿਹਾ ਸੀ। ਇਸ ਖੰਭੇ ਨੂੰ ਖਡ਼੍ਹਾ ਕਰਨ ਲਈ ਪਿੰਡ ਦੇ ਲੋਕ ਵੀ ਮਦਦ ਕਰ ਰਹੇ ਸਨ। ਜਦੋਂ ਖੰਭਾ ਖਡ਼੍ਹਾ ਹੋ ਗਿਆ ਤਾਂ ਖੰਭਾ ਉਲਟ ਕੇ ਬਿਜਲੀ ਦੀਆਂ ਤਾਰਾਂ ਨਾਲ ਜਾ ਲੱਗਿਆ, ਜਿਸ ਕਾਰਣ ਖੰਭੇ ’ਚ ਕਰੰਟ ਆ ਗਿਆ। ਕਰੰਟ ਲੱਗਣ ਨਾਲ ਸਹਾਇਕ ਲਾਈਨਮੈਨ ਗੁਰਤੇਜ ਸਿੰਘ ਦੀ ਮੌਤ ਹੋ ਗਈ, ਜਦੋਂਕਿ ਸਿਕੰਦਰ ਖਾਨ ਅਤੇ ਦਰਸ਼ਨ ਸਿੰਘ ਵਾਸੀ ਰੂਡ਼ੇਕੇ ਕਲਾਂ ਜ਼ਖਮੀ ਹੋ ਗਏ। ਉਨ੍ਹਾਂ ਨੂੰ ਇਲਾਜ ਲਈ ਸਿਵਲ ਹਸਪਤਾਲ ’ਚ ਭਰਤੀ ਕਰਵਾਇਆ ਗਿਆ।


author

Bharat Thapa

Content Editor

Related News