ਫਤਿਹਗੜ੍ਹ ਪੰਜਗਰਾਈਆਂ ਅਤੇ ਬਰਕਤਪੁਰਾ ਵਿਖੇ ਹੋਏ ਵਿਅਕਤੀਆਂ ਦੇ ਲਏ ਗਏ ਕੋਵਿਡ ਟੈਸਟ ਦੇ ਸੈਂਪਲ

10/18/2020 4:49:19 PM

ਸੰਦੌੜ (ਰਿਖੀ): ਡਿਪਟੀ ਕਮਿਸ਼ਨਰ ਸ੍ਰੀ ਰਾਮਵੀਰ ਤੇ ਸਿਵਲ ਸਰਜਨ ਸੰਗਰੂਰ ਡਾ.ਰਾਜ ਕੁਮਾਰ ਦੇ ਦਿਸ਼ਾ-ਨਿਰਦੇਸ਼ਾਂ ਤੇ ਬਲਾਕ ਫਤਿਹਗੜ੍ਹ ਪੰਜਗਰਾਈਆਂ 'ਚ ਪੀ.ਐੱਚ.ਸੀ. ਅਤੇ ਬਰਕਤਪੁਰਾ ਵਿਖੇ 100 ਵਿਅਕਤੀਆਂ ਦੇ ਕੋਵਿਡ ਸੈਂਪਲ ਲਏ ਗਏ।ਜਾਣਕਾਰੀ ਦਿੰਦਿਆਂ ਸੀਨੀਅਰ ਮੈਡੀਕਲ ਅਫਸਰ ਡਾ. ਗੀਤਾ ਨੇ ਕਿਹਾ ਕਿ ਲੋਕਾਂ ਨੂੰ ਕੋਵਿਡ ਤੋਂ ਬਚਾਅ ਲਈ ਹੁਣ ਹੋਰ ਵੀ ਧਿਆਨ ਦੇਣ ਦੀ ਲੋੜ ਹੈ ਕਿਉਂਕਿ ਮੌਸਮ 'ਚ ਬਦਲਾਅ ਆ ਰਿਹਾ ਹੈ। ਇਸ ਕਰਕੇ ਲੋਕਾਂ ਨੂੰ ਮਾਸਕ ਪਾ ਕੇ ਰੱਖਣਾ ਚਾਹੀਦਾ ਹੈ ਅਤੇ ਧੂੰਏ ਤੋਂ ਬਚਾਅ ਵੀ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਸਿਹਤ ਵਿਭਾਗ ਵਲੋਂ ਦੱਸੀਆਂ ਗਈਆਂ ਹਿਦਾਇਤਾਂ ਦੀ ਪਾਲਣਾ ਕਰਦੇ ਰਹਿਣਾ ਚਾਹੀਦਾ ਹੈ ਤਾਂ ਜੋ ਕੋਰੋਨਾ ਦੀ ਜੰਗ ਤੇ ਜਲਦੀ ਸਫ਼ਲਤਾ ਹਾਸਲ ਕੀਤੀ ਜਾ ਸਕੇ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵਲੋਂ ਕੋਰੋਨਾ ਪਾਜ਼ੇਟਿਵ ਆਉਣ ਵਾਲੇ ਵਿਅਕਤੀਆਂ ਨੂੰ ਫਤਿਹ ਕਿੱਟਾਂ ਦਿੱਤੀਆਂ ਜਾਂਦੀਆਂ ਹਨ ਤਾਂ ਜੋ ਘਰ 'ਚ ਰਹਿਣ ਵਾਲੇ ਪਾਜ਼ੇਟਿਵ ਮਰੀਜਾਂ ਨੂੰ ਆਪਣੀ ਦੇਖ ਭਾਲ ਦੇ 'ਚ ਆਸਾਨੀ ਹੋ ਸਕੇ। 

ਉਨ੍ਹਾਂ ਦੱਸਿਆ ਕਿ ਫਤਿਹ ਕਿੱਟਾਂ ਦੇ 'ਚ ਦਵਾਈਆਂ ਸਮੇਤ ਅਠਾਰਾਂ ਤਰ੍ਹਾਂ ਦਾ ਸਾਮਾਨ ਹੈ ਜੋ ਬਹੁਤ ਲਾਭਕਾਰੀ ਹੈ। ਇਸ ਮੌਕੇ ਰਵਿੰਦਰ ਕੌਰ ਸਟਾਫ ਨਰਸ, ਐੱਸ.ਆਈ. ਨਿਰਭੈ ਸਿੰਘ,ਗੁਰਮੀਤ ਸਿੰਘ, ਜਸਪ੍ਰੀਤ ਕੌਰ ਸੀ.ਐੱਚ.ਓ, ਗੁਰਮੀਤ ਕੌਰ ਮਪਹਵ ਫੀਮੇਲ, ਰਾਜੇਸ਼ ਰਿਖੀ, ਮਨਮੋਹਨ ਕੌਰ, ਗੁਰਪ੍ਰੀਤ ਸਿੰਘ,ਮੁਸਤਾਕ ਮੁੰਹਮਦ ਸਰਪੰਚ , ਪੰਚਾਇਤ ਸੈਕਟਰੀ ਜਗਮੋਹਨ ਸਿੰਘ, ਮਾਸਟਰ ਗੁਰਵਿੰਦਰ ਦਰਿਆ, ਰਿਸ਼ਵ ਗੋਇਲ, ਬਬੂਲ ਟਿੱਬਾ, ਅਤੇ ਆਸ਼ਾ ਵਰਕਰਜ ਸਮੇਤ  ਕਈ ਕਰਮਚਾਰੀ ਹਾਜ਼ਰ ਸਨ।


Shyna

Content Editor

Related News