ਦੇਸ਼ ''ਚ ਘੱਟੋ-ਘੱਟ ਮੁਲ ''ਤੇ 329 ਲੱਖ ਮੀਟ੍ਰਿਕ ਟਨ ਤੋਂ ਵੱਧ ਝੋਨੇ ਦੀ ਖ਼ਰੀਦ

12/06/2020 9:57:05 AM

ਜੈਤੋ (ਰਘੂਨੰਦਨ ਪਰਾਸ਼ਰ) - ਦੇਸ਼ ’ਚ ਚਾਲੂ ਸਾਉਣੀ ਦੇ ਸੀਜ਼ਨ ਸਾਲ 2020-21 ਦੌਰਾਨ ਪੰਜਾਬ, ਹਰਿਆਣਾ, ਚੰਡੀਗੜ੍ਹ, ਉੱਤਰ ਪ੍ਰਦੇਸ਼, ਗੁਜਰਾਤ, ਤੇਲੰਗਾਨਾ, ਕੇਰਲ, ਤਾਮਿਲਨਾਡੂ, ਆਂਧਰਾ ਪ੍ਰਦੇਸ਼, ਉਤਰਾਖੰਡ, ਜੰਮੂ-ਕਸ਼ਮੀਰ, ਮੱਧ ਪ੍ਰਦੇਸ਼, ਉਡੀਸਾ, ਬਿਹਾਰ ਆਦਿ ਸੂਬਿਆਂ ’ਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿਚ  ਫੂਡ ਕਾਰਪੋਰੇਸ਼ਨ ਆਫ ਇੰਡੀਆ (ਐੱਫ.ਸੀ.ਆਈ) ਅਤੇ ਵੱਖ-ਵੱਖ ਸੂਬਿਆਂ ਦੀਆਂ ਖ਼ਰੀਦ ਏਜੰਸੀਆਂ ਵੱਲੋਂ ਸੁਚਾਰੂ ਢੰਗ ਨਾਲ ਝੋਨੇ ਦੀ ਖ਼ਰੀਦ ਚੱਲ ਰਹੀ ਹੈ। 

ਸੂਤਰਾਂ ਅਨੁਸਾਰ ਦੇਸ਼ ਭਰ ਵਿੱਚ ਮੌਜੂਦਾ ਸਾਉਣੀ ਦੇ ਸੀਜ਼ਨ ਵਿੱਚ 3  ਦਸੰਬਰ ਤੱਕ ਘੱਟੋ-ਘੱਟ ਸਮਰਥਨ ਮੁੱਲ ‘ਤੇ  ਝੋਨੇ ਦੀ ਖ਼ਰੀਦ 329.86 ਲੱਖ ਮੀਟ੍ਰਿਕ ਟਨ ਤੋਂ ਵੱਧ ਕੀਤਾ ਜਾ ਚੁੱਕੀ ਹੈ। ਪਿਛਲੇ ਸਾਲ ਇਸ ਸਮੇਂ ਦੌਰਾਨ 275.98 ਲੱਖ ਮੀਟ੍ਰਿਕ ਟਨ ਝੋਨੇ ਦੀ ਖ਼ਰੀਦ ਹੋਈ ਸੀ। ਇਸ ਸੀਜ਼ਨ ਦੌਰਾਨ 19.52 ਫੀਸਦੀ ਤੋਂ ਵੱਧ ਦੀ ਖ਼ਰੀਦ ਵਿਚ ਵਾਧਾ ਹੋਇਆ ਹੈ। ਸੂਤਰਾਂ ਅਨੁਸਾਰ 62278.61  ਕਰੋੜ ਰੁਪਏ ਖ਼ਰਚ ਕਰਕੇ ਘੱਟੋ-ਘੱਟ ਸਮਰਥਨ ਮੁੱਲ ’ਤੇ ਹੁਣ ਤੱਕ ਝੋਨਾ ਖ਼ਰੀਦਿਆ ਗਿਆ ਹੈ, ਜਿਸ ਨਾਲ 31.78 ਲੱਖ ਕਿਸਾਨਾਂ ਨੂੰ ਲਾਭ ਪਹੁੰਚਾਇਆ ਹੈ। 

ਇਸ ਦੌਰਾਨ ਬਾਜ਼ਾਰ ਜਾਣਕਾਰਾਂ ਦਾ ਕਹਿਣਾ ਹੈ ਕਿ ਨਿਰਯਾਤਕਾਂ ਦੀ ਮੰਗ ਵਧਣ ਨਾਲ ਬੀਤੇ 24 ਘੰਟੇ ਦੌਰਾਨ ਬਾਸਮਤੀ ਚਾਵਲ ਦੀਆਂ ਕੀਮਤਾਂ ਚ 100-150 ਰੁਪਏ ਪ੍ਰਤੀ ਕੁਇੰਟਲ ਦੀ ਤੇਜ਼ੀ ਆ ਗ‌ਈ ਹੈ। ਦੂਜੇ ਪਾਸੇ, ਕਿਸਾਨ ਅੰਦੋਲਨ ਨੂੰ ਲੈ ਕੇ ਮੰਡੀਆਂ ਵਿੱਚ ਝੋਨੇ ਦੀ ਰੋਜ਼ਾਨਾ ਆਮਦ ’ਚ ਕਮੀ ਹੋਣ ਨਾਲ ਵੀ ਕੀਮਤਾਂ ਵਿਚ ਵਾਧਾ ਹੋਇਆ ਹੈ। ਦਿੱਲੀ ਦੀ ਮੁੱਖ ਨਰੇਲਾ ਮੰਡੀ ਵਿੱਚ ਝੋਨੇ ਦੀ ਆਮਦ ’ਤੇ ਕਾਫੀ ਅਸਰ ਪਿਆ ਹੈ। ਵਪਾਰੀ ਵਰਗ ਅਨੁਸਾਰ ਨਰੇਲਾ ਮੰਡੀ ਵਿੱਚ ਜ਼ਿਆਦਾਤਰ ਝੋਨੇ ਦੀ ਆਮਦ ਗੁਆਂਢੀ ਸੂਬਿਆਂ ਹਰਿਆਣਾ ਅਤੇ ਉੱਤਰ ਪ੍ਰਦੇਸ਼ ਤੋਂ ਹੀ ਹੁੰਦੀ ਹੈ ਪਰ ਹੁਣ ਪਿਛਲੇ 10 ਦਿਨਾਂ ਤੋਂ ਕਿਸਾਨ ਅੰਦੋਲਨ ਨੂੰ ਲੈ ਕੇ ਬਾਹਰ ਤੋਂ ਝੋਨਾ ਨਹੀਂ ਆ ਰਿਹਾ ਹੈ, ਕਿਉਂਕਿ ਰੋਡ ਬੰਦ ਹਨ। ਇਸ ਨਾਲ ਸਥਾਨਕ ਕਿਸਾਨ ਹੀ ਝੋਨਾ ਲੈ ਕੇ ਆ ਰਹੇ ਹਨ।


rajwinder kaur

Content Editor

Related News