ਦੇਸ਼ ਭਰ ''ਚ ਕਪਾਹ ਦੀ ਰਿਕਾਰਡ ਰੋਜ਼ਾਨਾ ਆਮਦ 2.36 ਲੱਖ ਗੰਢਾਂ ਤੱਕ ਪਹੁੰਚੀ

11/25/2020 6:10:10 PM

ਜੈਤੋ (ਰਘੂਨੰਦਨ ਪਰਾਸ਼ਰ) - ਦੇਸ਼ ਵਿੱਚ ਮੌਜੂਦਾ ਕਪਾਹ ਸੀਜ਼ਨ ਸਾਲ 2020-21 ਦੌਰਾਨ ਨਰਮੇ ਦਾ ਝਾੜ ਪਿਛਲੇ ਸਾਲ ਨਾਲੋਂ ਕ‌ਈ ਲੱਖ ਗੰਢਾਂ ਘੱਟ ਪੈਦਾਵਾਰ ਰਹਿਣ ਦਾ ਅਨੁਮਾਨ ਲਗਾਇਆ ਜਾ ਰਿਹਾ ਹੈ। ਇਸ ਦੇ ਨਾਲ ਹੀ ਦੇਸ਼ ਵਿਚ ਰੋਜ਼ਾਨਾ ਕਪਾਹ ਦੀ ਆਮਦ ਵੱਧ ਰਹੀ ਹੈ। ਅੱਜ ਦੇਸ਼ ਦੇ ਵੱਖ-ਵੱਖ ਕਪਾਹ ਉਗਾਉਣ ਵਾਲੇ ਰਾਜਾਂ ਦੀਆਂ ਮੰਡੀਆਂ ਵਿਚ 2,36,400 ਗੰਢਾਂ ਕਪਾਹ ਦੀ ਆਮਦ ਹੋਈ ਹੈ। ਮਹਾਰਾਸ਼ਟਰ ਵਿੱਚ ਅੱਜ ਦੇਸ਼ ਵਿੱਚ ਸੱਭ ਤੋਂ ਵੱਧ ਨਰਮੇ ਦੀ ਆਮਦ 55,000 ਗੰਢਾਂ ਤੱਕ ਪਹੁੰਚ ਗਈ ਹੈ।  

ਪੜ੍ਹੋ ਇਹ ਵੀ ਖ਼ਬਰ - Health Tips: ਸਰਦੀਆਂ ‘ਚ ‘ਭਾਰ ਘਟਾਉਣ’ ਦੇ ਚਾਹਵਾਨ ਲੋਕ ਖ਼ੁਰਾਕ ’ਚ ਕਦੇ ਨਾ ਸ਼ਾਮਲ ਕਰਨ ਇਹ ਚੀਜ਼ਾਂ

ਸੂਤਰਾਂ ਅਨੁਸਾਰ ਬੁੱਧਵਾਰ ਨੂੰ ਦੇਸ਼ ਵਿਚ‌ ਆਈ ਕੁੱਲ ਆਮਦ ਵਿਚ ਪੰਜਾਬ ਦੀ ਮੰਡੀਆਂ ਵਿਚ ਕਪਾਹ 6,000 ਗੰਢਾਂ, ਹਰਿਆਣਾ 16,000 ਗੰਢਾਂ, ਅਪਰ ਰਾਜਸਥਾਨ 12,000 ਗੰਢਾਂ, ਲੋਅਰ ਰਾਜਸਥਾਨ 7,500 ਗੰਢਾਂ, ਗੁਜਰਾਤ 45,000 ਗੰਢਾਂ, ਮੱਧ ਪ੍ਰਦੇਸ਼ 19,000 ਗੰਢਾਂ, ਆਂਧਰਾ ਪ੍ਰਦੇਸ਼ 18,000 ਗੰਢਾਂ, ਕਰਨਾਟਕ 8,000 ਗੰਢਾਂ, ਤੇਲੰਗਾਨਾ 50,000 ਗੰਢਾਂ ਅਤੇ ਓਡੀਸ਼ਾ 900 ਗੰਢਾਂ ਕਪਾਹ ਦੀ ਸ਼ਾਮਲ ਹਨ।  

ਪੜ੍ਹੋ ਇਹ ਵੀ ਖ਼ਬਰ - Tulsi Vivah 2020 : ਕਿਉਂ ਕੀਤਾ ਜਾਂਦਾ ਹੈ ‘ਤੁਲਸੀ ਦਾ ਵਿਆਹ’, ਜਾਣੋਂ ਸ਼ੁੱਭ ਮਹੂਰਤ ਅਤੇ ਪੂਜਾ ਦੀ ਵਿਧੀ

ਸੂਤਰਾਂ ਅਨੁਸਾਰ ਮੌਸਮ ਦੇ ਖ਼ਰਾਬ ਕਾਰਣ ਪੰਜਾਬ, ਹਰਿਆਣਾ ਅਤੇ ਰਾਜਸਥਾਨ ਦੇ ਉੱਤਰੀ ਖੇਤਰਾਂ ਵਿੱਚ ਰੋਜ਼ਾਨਾ ਕਪਾਹ ਦੀ ਆਮਦ ਘੱਟ ਗਈ ਹੈ। ਇਸ ਦੇ ਨਾਲ ਹੀ ਕਾੱਟਨ ਕਾਰਪੋਰੇਸ਼ਨ ਆਫ ਇੰਡੀਆ ਲਿਮਟਿਡ (ਸੀ.ਸੀ.ਆਈ) ਕਿਸਾਨਾਂ ਦੀ ਕਪਾਹ ਘੱਟੋ ਘੱਟ ਸਮਰਥਨ ਮੁੱਲ 'ਤੇ ਬੰਪਰ ਖ਼ਰੀਦ ਰਹੀ ਹੈ। ਸੂਤਰਾਂ ਅਨੁਸਾਰ ਸੀ.ਸੀ.ਆਈ. ਨੇ 23 ਨਵੰਬਰ ਤੱਕ ਦੇਸ਼ ਦੇ ਕਿਸਾਨਾਂ ਤੋਂ ਕਪਾਹ ਦੀਆਂ 22.60 ਲੱਖ ਗੰਢਾਂ ਕਪਾਹ ਘੱਟੋ-ਘੱਟ ਸਮਰਥਨ ਮੁੱਲ 'ਤੇ ਖ਼ਰੀਦੀਆਂ ਹਨ।

ਪੜ੍ਹੋ ਇਹ ਵੀ ਖ਼ਬਰ - Health Tips: ਸਰਦੀਆਂ ‘ਚ ਹਰ ਸਮੇਂ ਕੀ ਤੁਹਾਡੇ ਹੱਥ-ਪੈਰ ਰਹਿੰਦੇ ਨੇ ਬਹੁਤ ਜ਼ਿਆਦਾ ਠੰਡੇ ਤਾਂ ਜ਼ਰੂਰ ਪੜ੍ਹੋ ਇਹ ਖ਼ਬਰ


rajwinder kaur

Content Editor

Related News