ਰਜਬਾਹੇ ''ਚੋਂ ਮਿਲੀ ਅਣਪਛਾਤੇ ਵਿਅਕਤੀ ਦੀ ਨਗਨ ਹਾਲਤ ''ਚ ਤੈਰਦੀ ਲਾਸ਼
Saturday, May 16, 2020 - 04:11 PM (IST)

ਦਿੜਬਾ ਮੰਡੀ (ਅਜੈ): ਦਿੜਬਾ ਦੇ ਨਜ਼ਦੀਕੀ ਪਿੰਡ ਮਹਿਲਾਂ ਚੌਕ ਦੇ ਨੇੜਿਓਂ ਲੰਘਦੇ ਨਹਿਰੀ ਰਜਬਾਹੇ 'ਚੋਂ ਇਕ ਅਣਪਛਾਤੇ ਵਿਅਕਤੀ ਦੀ ਬਿਲਕੁਲ ਨਗਨ ਹਾਲਤ 'ਚ ਤੈਰਦੀ ਲਾਸ਼ ਮਿਲੀ ਹੈ।ਜਿਸ ਨੂੰ ਲੈ ਕੇ ਇਲਾਕੇ 'ਚ ਸਨਸਨੀ ਫੈਲ ਗਈ ਹੈ।ਇਸ ਦੀ ਸੂਚਨਾ ਮਿਲਦੇ ਹੀ ਮੌਕੇ 'ਤੇ ਪਹੁੰਚੇ ਥਾਣਾ ਮੁਖੀ ਛਾਜਲੀ ਜੋਗਿੰਦਰ ਸਿੰਘ ਅਤੇ ਪੁਲਸ ਚੌਕੀ ਮਹਿਲਾ ਦੇ ਇੰਚਾਰਜ ਜਸਵਿੰਦਰ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਉਕਤ ਮ੍ਰਿਤਕ ਵਿਅਕਤੀ ਦੀ ਉਮਰ ਦੇਖਣ ਨੂੰ ਕਰੀਬ 60 ਸਾਲ ਦੀ ਲੱਗਦੀ ਹੈ ਅਤੇ ਲਾਸ਼ ਦੀ ਹਾਲਤ ਨੂੰ ਦੇਖਦੇ ਹੋਏ ਅੰਦਾਜਾ ਇਸ ਦੀ ਮੌਤ ਇਕ ਹਫਤੇ ਦੇ ਅੰਦਰ ਹੋਈ ਜਾਪ ਰਹੀ ਹੈ। ਉਨ੍ਹਾਂ ਦੱਸਿਆ ਕਿ ਲਾਸ਼ ਨੂੰ 72 ਘੰਟਿਆਂ ਲਈ ਸਿਵਲ ਹਸਪਾਲ ਸੁਨਾਮ ਵਿਖੇ ਬਣੀ ਮੋਰਚਰੀ 'ਚ ਸ਼ਨਾਖਤ ਲਈ ਰੱਖਿਆ ਜਾਵੇਗਾ ਅਤੇ ਇਸ ਸਬੰਧੀ ਨਜ਼ਦੀਕੀ ਥਾਣਿਆਂ ਨੂੰ ਵੀ ਸੂਚਿਤ ਕਰ ਦਿੱਤਾ ਗਿਆ ਹੈ। ਉਨ੍ਹਾਂ ਵਲੋਂ ਆਮ ਲੋਕਾਂ ਨੂੰ ਵੀ ਇਸ ਸਬੰਧੀ ਜਾਣਕਾਰੀ ਦੇਣ ਲਈ ਚੌਂਕੀ ਇੰਚਾਰਜ ਮਹਿਲਾਂ ਨੂੰ ਫੋਨ ਨੰ. 80545-45134 ਅਤੇ ਥਾਣਾ ਮੁਖੀ ਛਾਜਲੀ ਨੂੰ ਫੋਨ ਨੰ. 80545-45118 ਤੇ ਸੰਪਰਕ ਕਰਨ ਦੀ ਅਪੀਲ ਕੀਤੀ ਹੈ।