ਕੋਰੋਨਾ ਦਾ ਖ਼ੌਫ਼ : ਤਪਾ ਮੰਡੀ ''ਚ ਮਾਂ ਦੀ ਮੌਤ ਦਾ ਦੁੱਖ ਨਾ ਸਹਾਰਦੇ ਹੋਏ ਨੌਜਵਾਨ ਪੁੱਤ ਨੇ ਤਿਆਗੇ ਪ੍ਰਾਣ

05/08/2021 6:57:35 PM

ਤਪਾ ਮੰਡੀ (ਸ਼ਾਮ,ਗਰਗ): ਸਥਾਨਕ ਮੰਡੀ ’ਚ ਕੋਰੋਨਾ ਦਾ ਕਹਿਰ ਵੱਧਦਾ ਹੀ ਜਾ ਰਿਹਾ ਹੈ ਜਿਸ ਦੇ ਚੱਲਦਿਆਂ ਬੀਤੇ ਦਿਨੀਂ ਗਲੀ ਨੰਬਰ 2 ‘ਚ ਇੱਕ ਸੇਵਾਮੁਕਤ ਅਧਿਆਪਕਾ ਪੁਸ਼ਪਾ ਦੇਵੀ ਦੀ ਮੌਤ ਹੋ ਗਈ ਸੀ, ਜਿਸ ਦਾ ਦੁੱਖ ਨਾ ਸਹਾਰਦਿਆਂ ਹੋਇਆਂ ਉਸ ਦਾ ਨੌਜਵਾਨ ਪੁੱਤਰ ਸਾਹਿਲ ਵੀ ਦੁਨੀਆ ਨੂੰ ਅਲਵਿਦਾ ਕਹਿ ਗਿਆ।

ਇਹ ਵੀ ਪੜ੍ਹੋ:  ਹੁਣ ਰੁਕੇਗੀ ਆਕਸੀਜਨ ਦੀ ਕਾਲਾਬਾਜ਼ਾਰੀ, ਸਰਕਾਰ ਵਲੋਂ ਕੰਟੇਨਰ ’ਚ ਜੀ.ਪੀ.ਐੱਸ. ਟ੍ਰੈਕਿੰਗ ਡਿਵਾਇਸ ਲਗਾਉਣ ਦਾ ਹੁਕਮ

ਸ਼ਹਿਰ ’ਚ ਇਸ ਗੱਲ ਦੀ ਅਫ਼ਵਾਹ ਫੈਲ ਰਹੀ ਸੀ ਕਿ ਪਰਿਵਾਰ ਕੋਰੋਨਾ ਪਾਜ਼ੇਟਿਵ ਹੈ, ਜਿਸ ਤੋਂ ਹਰਕਤ ‘ਚ ਆਏ ਡੀ.ਐੱਸ.ਪੀ. ਤਪਾ ਬਲਜੀਤ ਸਿੰਘ ਬਰਾੜ ਅਤੇ ਥਾਣਾ ਮੁਖੀ ਜਗਜੀਤ ਸਿੰਘ ਘੁਮਾਣ ਨੇ ਸਿਹਤ ਮਹਿਕਮੇ ਦੀ ਟੀਮ ਨੂੰ ਗਲੀ ਨਿਵਾਸੀਆਂ ਦੇ ਟੈਸਟਿੰਗ ਕਰਵਾਉਣ ਦੀ ਸਲਾਹ ਦਿੱਤੀ। ਸਿਹਤ ਮਹਿਕਮੇ ਦੀ ਟੀਮ ਰਮਨਦੀਪ ਸਿੰਘ,ਜਗਦੇਵ ਸਿੰਘ,ਗੁਰਪ੍ਰੀਤ ਸਿੰਘ,ਜਸਪਾਲ ਸਿੰਘ ਦੀ ਅਗਵਾਈ ’ਚ ਪੁੱਜੀ। ਟੀਮ ਨੇ ਤਿੰਨ ਦਰਜਨ ਦੇ ਕਰੀਬ ਟੈਸਟ ਲਏ। ਟੈਸਟਾਂ ਦੀਆਂ ਰਿਪੋਰਟਾਂ ਵਿੱਚ ਮ੍ਰਿਤਕ ਮਾਂ-ਪੁੱਤ ਦੇ ਪਰਿਵਾਰ ਦੇ ਘਰ ਦਾ ਮੋਢੀ ਕੋਰੋਨਾ ਪਾਜ਼ੇਟਿਵ ਪਾਇਆ ਗਿਆ ਜਿਸ ਕਾਰਨ ਗਲੀ ਦੇ ਨਿਵਾਸੀਆਂ ’ਚ ਡਰ ਪਾਇਆ ਜਾ ਰਿਹਾ ਹੈ ਕਿ ਉਹ ਇੱਥੋਂ ਪਲਾਇਨ ਕਰ ਜਾਣ। ਇਹ ਮੰਨਿਆ ਜਾ ਰਿਹਾ ਹੈ ਕਿ ਮ੍ਰਿਤਕ ਮਾਂ-ਪੁੱਤ ਦਾ ਕੋਰੋਨਾ ਟੈਸਟ ਨਹੀਂ ਸੀ ਹੋਇਆ ਪਰ ਇਹ ਅਫਵਾਹ ਫੈਲਣ ਕਾਰਨ ਕਿ ਮਾਂ-ਪੁੱਤ ਕਈ ਦਿਨਾਂ ਤੋਂ ਬੁਖਾਰ ਨਾਲ ਪੀੜਤ ਸਨ, ਗਲੀ ਨਿਵਾਸੀਆਂ ਵਿੱਚ ਸਹਿਮ ਦਾ ਮਾਹੌਲ ਹੈ।

ਇਹ ਵੀ ਪੜ੍ਹੋ:  ਮਾਸੀ ਦੀ ਸ਼ਰਮਨਾਕ ਕਰਤੂਤ, ਨੌਕਰੀ ਦਿਵਾਉਣ ਬਹਾਨੇ ਭਾਣਜੀ ਨਾਲ ਕਰਵਾਇਆ ਜਬਰ-ਜ਼ਿਨਾਹ

ਇਸ ਮੌਕੇ ਹਾਜ਼ਰ ਡੀ.ਐੱਸ.ਪੀ. ਤਪਾ ਬਲਜੀਤ ਸਿੰਘ ਬਰਾੜ ਨੂੰ ਉਕਤ ਘਟਨਾ ਸੰਬੰਧੀ ਪਤਾ ਲੱਗਾ ਤਾਂ ਉਨ੍ਹਾਂ ਸਿਹਤ ਵਿਭਾਗ ਨਾਲ ਰਾਬਤਾ ਕਾਇਮ ਕਰਕੇ ਦੱਸਿਆ ਕਿ ਹਰ ਸੁਰੱਖਿਆ ਮੁਹੱਈਆ ਕਰਵਾਉਣ ਲਈ ਤਿਆਰ ਹੈ। ਵਾਰਡ ਕੌਂਸਲਰ ਅਤੇ ਨਗਰ ਕੌਂਸਲ ਦੀ ਮੀਤ ਪ੍ਰਧਾਨ ਡਾ. ਸੋਨਿਕਾ ਬਾਂਸਲ ਦਾ ਕਹਿਣਾ ਹੈ ਕਿ ਜਦ ਉਸ ਨੂੰ ਇਸ ਘਟਨਾ ਬਾਰੇ ਪਤਾ ਲੱਗਾ ਤਾਂ ਉਸ ਨੇ ਲਗਭਗ ਸਾਰੇ ਵਾਰਡ ਨਿਵਾਸੀਆਂ ਨਾਲ ਰਾਬਤਾ ਕਾਇਮ ਕਰਕੇ ਹਾਲ-ਚਾਲ ਪੁੱਛਿਆ ਅਤੇ ਕਿਹਾ ਕਿ ਸਾਰੇ ਵਾਰਡ ਦੇ ਘਰਾਂ ਅਤੇ ਗਲੀਆਂ ਨੂੰ ਸੈਨੀਟਾਈਜ਼ ਕਰਵਾਇਆ ਜਾ ਰਿਹਾ ਅਤੇ ਸੀਲ ਕਰਵਾਇਆ ਜਾ ਰਿਹਾ ਹੈ ਤਾਂ ਬਾਹਰਲੇ ਲੋਕਾਂ ਦੀ ਆਵਾਜਾਈ ਬੰਦ ਰਹੇ ਅਤੇ ਲੋਕ ਸੁਰੱਖਿਅਤ ਰਹਿਣ ਅਤੇ ਲੋਕਾਂ ਨੂੰ ਅਪੀਲ ਕੀਤੀ ਕਿ ਇਸ ਬੀਮਾਰੀ ਤੋਂ ਬਚਿਆ ਜਾਵੇ।

ਇਹ ਵੀ ਪੜ੍ਹੋ:  ਬਠਿੰਡਾ ’ਚ ਵਿਆਹ ਸਮਾਗਮ ਦੌਰਾਨ ਕੋਰੋਨਾ ਨਿਯਮਾਂ ਦੀ ਉਲੰਘਣਾ, ਪੁਲਸ ਨੇ ਮਾਰੀ ਰੇਡ ਤਾਂ ਪਈ ਭਾਜੜ

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ? 


Shyna

Content Editor

Related News