ਫਤਿਹ ਮਿਸ਼ਨ ਅਧੀਨ 200 ਪੁਲਸ ਮੁਲਾਜ਼ਮਾਂ ਦੇ ਲਏ 'ਕੋਰੋਨਾ' ਸੈਂਪਲ
Wednesday, Jun 24, 2020 - 03:02 PM (IST)
ਬੁਢਲਾਡਾ (ਬਾਂਸਲ) : ਕੋਰੋਨਾ ਲਾਗ ਦੀ ਬੀਮਾਰੀ (ਮਹਾਮਾਰੀ' ਖ਼ਿਲਾਫ ਪੁਲਸ ਵੱਲੋਂ ਸ਼ੁਰੂ ਕੀਤੀ ਗਈ ਜੰਗ ਨੂੰ ਅੱਗੇ ਵਧਾਉਂਦਿਆਂ ਜ਼ਿਲ੍ਹੇ ਦੇ ਐੱਸ. ਐੱਸ. ਪੀ. ਡਾ. ਨਰਿੰਦਰ ਭਾਰਗਵ ਦੀ ਯੋਗ ਅਗਵਾਈ ਹੇਠ ਅੱਜ 200 ਮੁਲਾਜ਼ਮਾਂ ਦੇ 'ਕੋਰੋਨਾ' ਟੈਸਟ ਲਏ ਗਏ ਹਨ। ਇਸ ਦੌਰਾਨ ਫੀਲਡ 'ਚ ਕੰਮ ਕਰਨ ਵਾਲੇ ਪੁਲਸ ਕਾਮਿਆਂ, ਅਧਿਕਾਰੀਆਂ, ਜਨਾਨੀ ਕਾਸਟੇਬਲਾਂ ਸਮੇਤ ਸਦਰ ਥਾਣੇ ਅੰਦਰ 'ਕੋਰੋਨਾ' ਟੈਸਟ ਲਏ ਗਏ ਹਨ।
ਇਹ ਵੀ ਪੜ੍ਹੋ : ਯੂਕੋ ਬੈਂਕ ਕਰਮਚਾਰੀ ਨਿਕਲਿਆ 'ਕੋਰੋਨਾ' ਪਾਜ਼ੇਟਿਵ
ਇਸ ਮੌਕੇ 'ਤੇ ਡਾ. ਰਣਜੀਤ ਰਾਏ ਦੀ ਟੀਮ ਵੱਲੋਂ ਡੀ. ਐੱਸ. ਪੀ. ਬਲਜਿੰਦਰ ਸਿੰਘ ਪੰਨੂੰ ਦੀ ਹਾਜ਼ਰੀ 'ਚ ਸੋਸ਼ਲ ਡਿਸਟੈਂਸਿੰਗ ਦੀ ਪਾਲਣਾ ਕਰਦਿਆਂ ਨਮੂਨਿਆਂ ਦੀ ਪ੍ਰਤੀਕਿਰਿਆ ਸ਼ੁਰੂ ਕੀਤੀ ਗਈ। ਇਸ ਮੌਕੇ 'ਤੇ ਪੁਲਸ ਮੁਲਾਜ਼ਮਾਂ ਨੂੰ ਸੰਬੋਧਨ ਕਰਦਿਆਂ ਡੀ. ਐੱਸ. ਪੀ. ਨੇ ਕਿਹਾ ਕਿ ਇਸ ਜੰਗ 'ਚ ਅਗਲੇਰੀ ਕਤਾਰ ਵਿੱਚ ਕੰਮ ਕਰਨ ਵਾਲੇ ਕੋਰੋਨਾ ਯੋਧਿਆ ਨੂੰ ਸੈਲਿਊਟ ਕਰਦੇ ਹਾਂ। ਉਨ੍ਹਾਂ ਆਮ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਕੋਰੋਨਾ ਇਤਿਆਤ ਦੀ ਪਾਲਣਾ ਕਰਨ ਤਾਂ ਜੋ ਫਤਿਹ ਮਿਸ਼ਨ ਅਧੀਨ ਕੋਰੋਨਾ ਜੰਗ ਜਿੱਤੀ ਜਾ ਸਕੇ। ਉਨ੍ਹਾਂ ਦੱਸਿਆ ਕਿ ਮਾਸਕ, ਸੋਸ਼ਲ ਡਿਸਟੈਂਸਿੰਗ ਦੀ ਪਾਲਣਾ, ਹੱਥਾ ਨੂੰ ਸੈਨੀਟਾਈਜ਼ ਕਰਨਾ ਸਮੇਂ ਦੀ ਮੁੱਖ ਲੋੜ ਹੈ। ਇਸ ਮੌਕੇ 'ਤੇ ਐੱਸ. ਐੱਚ. ਓ. ਜਸਵਿੰਦਰ ਸਿੰਘ ਆਦਿ ਹਾਜ਼ਰ ਸਨ।
ਇਹ ਵੀ ਪੜ੍ਹੋ : 'ਕੋਰੋਨਾ' ਪਾਜ਼ੇਟਿਵ ਆਏ ਅਨਮੋਲ ਗਰੋਵਰ ਨੂੰ ਘਰ 'ਚ ਹੀ ਕੀਤਾ ਗਿਆ ਆਈਸੋਲੇਟ
ਪੰਜਾਬ ਵਿਚ ਕੋਰੋਨਾ ਦਾ ਸਥਿਤੀ
ਪੰਜਾਬ 'ਚ ਕੋਰੋਨਾ ਵਾਇਰਸ ਦਾ ਪ੍ਰਕੋਪ ਦਿਨ-ਬ-ਦਿਨ ਵੱਧਦਾ ਜਾ ਰਿਹਾ ਹੈ। ਆਲਮ ਇਹ ਹੈ ਕਿ ਪੰਜਾਬ ਵਿਚ ਕੋਰੋਨਾ ਵਾਇਰਸ ਦੇ ਪੀੜਤ ਮਰੀਜ਼ਾਂ ਦੀ ਗਿਣਤੀ 4443 ਤੋਂ ਪਾਰ ਹੋ ਗਈ ਹੈ। ਪੰਜਾਬ 'ਚ ਹੁਣ ਤੱਕ ਸਾਹਮਣੇ ਆਏ ਅੰਕੜਿਆਂ ਮੁਤਾਬਕ ਅੰਮ੍ਰਿਤਸਰ 'ਚ 831, ਜਲੰਧਰ 'ਚ ਕੋਰੋਨਾ ਵਾਇਰਸ ਦੇ ਪਾਜ਼ੇਟਿਵ ਕੇਸ 605, ਲੁਧਿਆਣਾ 'ਚ 623, ਤਰਨਤਾਰਨ 191, ਮੋਹਾਲੀ 'ਚ 219, ਹੁਸ਼ਿਆਰਪੁਰ 'ਚ 165, ਪਟਿਆਲਾ 'ਚ 236, ਸੰਗਰੂਰ 'ਚ 221 ਕੇਸ, ਨਵਾਂਸ਼ਹਿਰ 'ਚ 125, ਗੁਰਦਾਸਪੁਰ 'ਚ 195 ਕੇਸ, ਮੁਕਤਸਰ 84, ਮੋਗਾ 'ਚ 85, ਫਰੀਦਕੋਟ 98, ਫਿਰੋਜ਼ਪੁਰ 'ਚ 77, ਫਾਜ਼ਿਲਕਾ 75, ਬਠਿੰਡਾ 'ਚ 79, ਪਠਾਨਕੋਟ 'ਚ 188, ਬਰਨਾਲਾ 'ਚ 46, ਮਾਨਸਾ 'ਚ 42, ਫਤਿਹਗੜ੍ਹ ਸਾਹਿਬ 'ਚ 100, ਕਪੂਰਥਲਾ 67, ਰੋਪੜ 'ਚ 91 ਮਾਮਲੇ ਕੋਰੋਨਾ ਵਾਇਰਸ ਦੇ ਸਾਹਮਣੇ ਆ ਚੁੱਕੇ ਹਨ। ਇਥੇ ਰਾਹਤ ਦੀ ਗੱਲ ਇਹ ਹੈ ਕਿ ਸੂਬੇ ਭਰ ਵਿਚੋਂ 3077 ਮਰੀਜ਼ ਕੋਰੋਨਾ ਨੂੰ ਮਾਤ ਦੇ ਚੁੱਕੇ ਹਨ। ਜਦਕਿ ਕੋਰੋਨਾ ਮਹਾਮਾਰੀ ਦੇ 1253 ਤੋਂ ਵੱਧ ਕੇਸ ਅਜੇ ਵੀ ਐਕਟਿਵ ਹਨ। ਇਸ ਤੋਂ ਇਲਾਵਾ ਕੋਰੋਨਾ ਵਾਇਰਸ ਨਾਲ 109 ਲੋਕਾਂ ਦੀ ਮੌਤ ਹੋ ਚੁੱਕੀ ਹੈ।