ਕੋਰੋਨਾ ਪਾਜ਼ੇਟਿਵ ਆਏ ਵਿਅਕਤੀ ਦਾ ਹਰਨੀਆਂ ਦਾ ਆਪਰੇਸ਼ਨ ਕਰਨ ਵਾਲੇ ਸਟਾਫ ਦੀਆਂ ਰਿਪੋਰਟਾਂ ਨੈਗੇਟਿਵ
Tuesday, Jun 30, 2020 - 04:13 PM (IST)

ਸ੍ਰੀ ਮੁਕਤਸਰ ਸਾਹਿਬ (ਰਿਣੀ, ਪਵਨ): ਬੀਤੇ ਦਿਨੀਂ ਸਥਾਨਕ ਸਰਕਾਰੀ ਹਸਪਤਾਲ ਵਿਖੇ ਇਕ ਵਿਅਕਤੀ ਦਾ ਹਰਨੀਆਂ ਦਾ ਆਪਰੇਸ਼ਨ ਕੀਤਾ ਗਿਆ। ਇਸ ਮਰੀਜ਼ ਦਾ ਕੋਰੋਨਾ ਟੈਸਟ ਹੋਣ ਲਈ ਗਿਆ ਹੋਇਆ ਸੀ ਪਰ ਉਸਨੇ ਡਾਕਟਰਾਂ ਨੂੰ ਇਸ ਸਬੰਧੀ ਕੁਝ ਨਹੀਂ ਦੱਸਿਆ । ਬਾਅਦ 'ਚ ਇਸ ਵਿਅਕਤੀ ਦਾ ਕੋਰੋਨਾ ਟੈਸਟ ਪਾਜ਼ੇਟਿਵ ਆ ਗਿਆ। ਇਸ ਦੇ ਚੱਲਦਿਆਂ ਮਰੀਜ਼ ਦਾ ਆਪਰੇਸ਼ਨ ਕਰਨ ਵਾਲੇ ਦੋ ਡਾਕਟਰਾਂ,ਦੋ ਸਟਾਫ ਨਰਸਾਂ ਅਤੇ ਦੋ ਹੋਰ ਸਿਹਤ ਕਰਮਚਾਰੀਆਂ ਨੂੰ ਕੁਆਰਟਾਈਨ ਕਰ ਦਿੱਤਾ ਗਿਆ । ਉਕਤ ਛੇ ਦੇ ਕੋਰੋਨਾ ਟੈਸਟ ਲਈ ਸੈਂਪਲ ਭੇਜੇ ਗਏ ਸਨ, ਜਿਸਦੀਆਂ ਅੱਜ ਰਿਪੋਰਟਾਂ ਪ੍ਰਾਪਤ ਹੋਈਆ ਜੋ ਨੈਗੇਟਿਵ ਆਈ ਆ ਹਨ।ਇਸਦੀ ਪੁਸ਼ਟੀ ਸਿਵਲ ਸਰਜਨ ਡਾ. ਹਰੀ ਨਰਾਇਣ ਸਿੰਘ ਨੇ ਕੀਤੀ।