ਵੈਕਸੀਨ ਲਵਾਉਣ ਦੇ ਬਾਵਜੂਦ ਡਾਕਟਰ ਕੋਰੋਨਾ ਪਾਜ਼ੇਟਿਵ,ਸਟਾਫ਼ ’ਚ ਦਹਿਸ਼ਤ

Tuesday, Jan 26, 2021 - 10:26 AM (IST)

ਵੈਕਸੀਨ ਲਵਾਉਣ ਦੇ ਬਾਵਜੂਦ ਡਾਕਟਰ ਕੋਰੋਨਾ ਪਾਜ਼ੇਟਿਵ,ਸਟਾਫ਼ ’ਚ ਦਹਿਸ਼ਤ

ਬਰਨਾਲਾ (ਵਿਵੇਕ ਸਿੰਧਵਾਨੀ, ਰਵੀ): ਸਿਵਲ ਹਸਪਤਾਲ ਬਰਨਾਲਾ ਦੇ ਹੱਡੀਆਂ ਦੇ ਮਾਹਿਰ ਡਾ. ਅੰਸ਼ੁਲ ਗਰਗ ਕੋਰੋਨਾ ਵਾਇਰਸ ਦੀ ਵੈਕਸੀਨ ਲਵਾਉਣ ਦੇ ਬਾਵਜੂਦ ਬੀਤੀ ਦਿਨੀਂ ਕੋਰੋਨਾ ਪਾਜ਼ੇਟਿਵ ਪਾਏ ਗਏ। ਜ਼ਿਕਰਯੋਗ ਹੈ ਕਿ 16 ਜਨਵਰੀ ਨੂੰ ਉਨ੍ਹਾਂ ਨੂੰ ਕੋਰੋਨਾ ਵਾਇਰਸ ਨੂੰ ਖਤਮ ਕਰਨ ਲਈ ਪਹਿਲਾ ਟੀਕਾ ਲਾਇਆ ਗਿਆ ਸੀ।ਜਾਣਕਾਰੀ ਦਿੰਦਿਆਂ ਸਿਵਲ ਹਸਪਤਾਲ ਦੇ ਐੱਸ. ਐੱਮ. ਓ. ਡਾ. ਜਯੋਤੀ ਕੌਸ਼ਲ ਨੇ ਦੱਸਿਆ ਕਿ ਡਾ. ਅੰਸ਼ੁਲ ਗਰਗ ਬੀਤੀ ਦਿਨੀਂ ਕੋਰੋਨਾ ਪਾਜ਼ੇਟਿਵ ਪਾਏ ਗਏ ਹਨ ਤੇ ਉਨ੍ਹਾਂ ਨੂੰ ਘਰ ’ਚ ਹੀ ਇਕਾਂਤਵਾਸ ’ਚ ਰੱਖਿਆ ਗਿਆ ਹੈ।

ਇਹ ਵੀ ਪੜ੍ਹੋ: ਦਿੱਲੀ ਧਰਨੇ ਤੋਂ ਪਰਤੇ ਕੋਟਕਪੂਰਾ ਦੇ ਨੌਜਵਾਨ ਕਿਸਾਨ ਦੀ ਮੌਤ

ਉਨ੍ਹਾਂ ਕਿਹਾ ਕਿ ਕੋਰੋਨਾ ਵਾਇਰਸ ਦਾ ਟੀਕਾ ਦੋ ਪੜਾਅ ’ਚ ਲੱਗਦਾ ਹੈ । ਪਹਿਲਾ ਟੀਕਾ ਲੱਗਣ ਤੋਂ ਬਾਅਦ 28 ਦਿਨਾਂ ਬਾਅਦ ਦੂਜਾ ਟੀਕਾ ਲੱਗਦਾ ਹੈ ਅਤੇ 15 ਦਿਨਾਂ ਬਾਅਦ ਇਸ ਵੈਕਸੀਨ ਦਾ ਅਸਰ ਹੁੰਦਾ ਹੈ। ਇਸ ਵੈਕਸੀਨ ਦੇ ਅਸਰ ਹੋਣ ਨੂੰ ਲਗਭਗ ਡੇਢ ਮਹੀਨਾ ਲੱਗ ਜਾਂਦਾ ਹੈ । ਇਸ ਲਈ ਇਹ ਨਹੀਂ ਕਿਹਾ ਜਾ ਸਕਦਾ ਕਿ ਕੋਰੋਨਾ ਵੈਕਸੀਨ ਪ੍ਰਭਾਵੀ ਨਹੀਂ ਹੈ । ਇਸ ਦਾ ਅਸਰ ਡੇਢ ਮਹੀਨੇ ਬਾਅਦ ਵੇਖਣ ਨੂੰ ਮਿਲਦਾ ਹੈ।

ਇਹ ਵੀ ਪੜ੍ਹੋ: ਦੁਖ਼ਦ ਖ਼ਬਰ: ਦਿੱਲੀ ਮੋਰਚੇ ’ਚ ਸ਼ਾਮਲ ਪਿੰਡ ਢੱਡੇ ਦੇ ਕਿਸਾਨ ਦੀ ਦਿਲ ਦਾ ਦੌਰਾ ਪੈਣ ਨਾਲ ਮੌਤ


author

Shyna

Content Editor

Related News