ਚੰਡੀਗੜ੍ਹ ਤੋਂ ਮਾੜੀ ਖਬਰ, ਕੋਰੋਨਾ ਕਾਰਨ 6ਵੇਂ ਵਿਅਕਤੀ ਨੇ ਤੋੜਿਆ ਦਮ

Monday, Jun 15, 2020 - 09:39 AM (IST)

ਚੰਡੀਗੜ੍ਹ ਤੋਂ ਮਾੜੀ ਖਬਰ, ਕੋਰੋਨਾ ਕਾਰਨ 6ਵੇਂ ਵਿਅਕਤੀ ਨੇ ਤੋੜਿਆ ਦਮ

ਚੰਡੀਗੜ੍ਹ (ਭਗਵਤ) : ਦਿਨ ਚੜ੍ਹਦਿਆਂ ਹੀ ਚੰਡੀਗੜ੍ਹ ਤੋਂ ਮਾੜੀ ਖਬਰ ਪ੍ਰਾਪਤ ਹੋਈ ਹੈ। ਸ਼ਹਿਰ ਦੀ ਬਾਪੂਧਾਮ ਕਾਲੋਨੀ ਦੇ ਰਹਿਣ ਵਾਲੇ 60 ਸਾਲਾ ਕੋਰੋਨਾ ਪੀੜਤ ਵਿਅਕਤੀ ਦੀ ਮੌਤ ਹੋ ਗਈ ਹੈ। ਜਾਣਕਾਰੀ ਮੁਤਾਬਕ ਮ੍ਰਿਤਕ ਵਿਅਕਤੀ ਨੂੰ ਗੰਭੀਰ ਹਾਲਤ ਦੇ ਚੱਲਦਿਆਂ 12 ਜੂਨ ਨੂੰ ਸੈਕਟਰ-16 ਦੇ ਹਸਪਤਾਲ 'ਚ ਭਰਤੀ ਕਰਾਇਆ ਗਿਆ ਸੀ, ਜਿੱਥੇ ਉਸ ਦੀ ਮੌਤ ਹੋ ਗਈ।

ਇਹ ਵੀ ਪੜ੍ਹੋ : ਪੰਜਾਬ ਵਾਸੀਆਂ ਨੂੰ ਵਧੀਆ ਖਾਣ-ਪੀਣ ਦੀਆਂ ਚੀਜ਼ਾਂ ਮੁਹੱਈਆ ਕਰਾਉਣ ਲਈ ਵਚਨਬੱਧ ਮਹਿਕਮਾ

ਕੋਰੋਨਾ ਵਾਇਰਸ ਕਾਰਨ ਇਹ ਸ਼ਹਿਰ 'ਚ ਹੋਈ ਛੇਵੀਂ ਮੌਤ ਹੈ, ਜਿਸ ਤੋਂ ਬਾਅਦ ਸ਼ਹਿਰ ਵਾਸੀਆਂ 'ਚ ਸਹਿਮ ਦਾ ਮਾਹੌਲ ਪਾਇਆ ਜਾ ਰਿਹਾ ਹੈ। ਇਸ ਤੋਂ ਇਲਾਵਾ ਬਾਪੂਧਾਮ ਕਾਲੋਨੀ ਤੋਂ ਸੋਮਵਾਰ ਨੂੰ ਇਕ ਹੋਰ ਵਿਅਕਤੀ ਦੀ ਕੋਰੋਨਾ ਰਿਪੋਰਟ ਪਾਜ਼ੇਟਿਵ ਪਾਈ ਗਈ ਹੈ। ਬਾਪੂਧਾਮ ਦੀ ਰਹਿਣ ਵਾਲੀ 65 ਸਾਲਾ ਬਜ਼ੁਰਗ ਜਨਾਨੀ 'ਚ ਕੋਰੋਨਾ ਵਾਇਰਸ ਦੀ ਪੁਸ਼ਟੀ ਕੀਤੀ ਗਈ ਹੈ।
ਇਹ ਵੀ ਪੜ੍ਹੋ : ਪੰਜਾਬ 'ਚ ਕੋਰੋਨਾ ਕੇਸਾਂ ਦੇ ਉਛਾਲ ਕਾਰਨ ਮੁੜ ਹੋਵੇਗੀ ਤਾਲਾਬੰਦੀ, ਕੈਪਟਨ ਨੇ ਦਿੱਤੇ ਸੰਕੇਤ


author

Babita

Content Editor

Related News