ਕੋਰੋਨਾ : 20 ਮਰੀਜ਼ਾਂ ਦੀ ਰਿਪੋਰਟ ਆਈ ਪਾਜ਼ੇਟਿਵ, 33 ਹੋਏ ਡਿਸਚਾਰਜ
Wednesday, Aug 24, 2022 - 10:15 PM (IST)

ਲੁਧਿਆਣਾ (ਸਹਿਗਲ) : ਮਹਾਨਗਰ 'ਚ ਕੋਰੋਨਾ ਦੇ ਕਹਿਰ ਵਿੱਚ ਥੋੜ੍ਹੀ ਕਮੀ ਆਈ ਹੈ। ਅੱਜ ਦੂਜੇ ਦਿਨ ਵੀ 20 ਮਰੀਜ਼ਾਂ ਦੀ ਰਿਪੋਰਟ ਪਾਜ਼ੇਟਿਵ ਆਈ ਹੈ, ਜਦੋਂਕਿ 33 ਮਰੀਜ਼ਾਂ ਨੂੰ ਠੀਕ ਹੋਣ ਉਪਰੰਤ ਡਿਸਚਾਰਜ ਕੀਤਾ ਗਿਆ ਹੈ। ਸਿਹਤ ਅਧਿਕਾਰੀ ਮੁਤਾਬਕ ਇਨ੍ਹਾਂ 20 ਪਾਜ਼ੇਟਿਵ ਮਰੀਜ਼ਾਂ 'ਚ 13 ਜ਼ਿਲ੍ਹੇ ਦੇ, ਜਦੋਂਕਿ 7 ਦੂਜੇ ਜ਼ਿਲ੍ਹਿਆਂ ਨਾਲ ਸਬੰਧਿਤ ਹਨ। ਐਕਟਿਵ ਮਰੀਜ਼ਾਂ ਦੀ ਗਿਣਤੀ ਘੱਟ ਹੋ ਕੇ 147 ਰਹਿ ਗਈ ਹੈ। ਇਨ੍ਹਾਂ 'ਚੋਂ 139 ਹੋਮ ਆਈਸੋਲੇਸ਼ਨ ਵਿੱਚ ਰਹਿ ਰਹੇ ਹਨ, ਜਦੋਂਕਿ 8 ਮਰੀਜ਼ ਹਸਪਤਾਲਾਂ 'ਚ ਜ਼ੇਰੇ ਇਲਾਜ ਹਨ। ਲੈਬ ਵਿੱਚ ਅੱਜ ਪੈਂਡਿੰਗ ਸੈਂਪਲਾਂ 'ਚੋਂ 2317 ਦੀ ਜਾਂਚ ਕੀਤੀ ਗਈ ਅਤੇ ਪਾਜ਼ੇਟਿਵਿਟੀ ਦਰ 'ਚ ਵੀ ਗਿਰਾਵਟ ਦਰਜ ਕੀਤੀ ਗਈ ਹੈ, ਜੋ ਘਟ ਕੇ 9.56 ਫ਼ੀਸਦੀ ਰਹਿ ਗਈ ਹੈ।
ਇਹ ਵੀ ਪੜ੍ਹੋ : 2 ਅਖੌਤੀ ਪੱਤਰਕਾਰਾਂ 'ਤੇ ਪਰਚਾ ਦਰਜ, ਸੋਸ਼ਲ ਮੀਡੀਆ 'ਤੇ ਲੋਕਾਂ ਨੂੰ ਕਰਦੇ ਸਨ ਬਲੈਕਮੇਲ
ਵੈਕਸੀਨੇਸ਼ਨ ਲਈ ਘੱਟ ਹੋਣ ਲੱਗੀ ਭੀੜ
ਜ਼ਿਲ੍ਹੇ 'ਚ ਕੋਰੋਨਾ ਦੇ ਮਰੀਜ਼ਾਂ ਵਿੱਚ ਗਿਰਾਵਟ ਤੋਂ ਬਾਅਦ ਵੈਕਸੀਨੇਸ਼ਨ ਦੇ ਲਈ ਵੀ ਲੋਕਾਂ ਵਿੱਚ ਉਦਾਸੀਨਤਾ ਦਿਖਾਈ ਦੇਣ ਲੱਗੀ ਹੈ। ਅੱਜ 2005 ਵਿਅਕਤੀ ਹੀ ਵੈਕਸੀਨ ਲਗਵਾਉਣ ਪੁੱਜੇ। ਇਨ੍ਹਾਂ 'ਚ 1778 ਵਿਅਕਤੀਆਂ ਨੇ ਸਿਹਤ ਵਿਭਾਗ ਵੱਲੋਂ ਲਗਾਏ 192 ਕੈਂਪਾਂ ਵਿੱਚ ਜਾ ਕੇ ਟੀਕਾਕਰਨ ਕਰਵਾਇਆ, ਜਦੋਂਕਿ 45 ਵਿਅਕਤੀਆਂ ਨੇ ਨਿੱਜੀ ਹਸਪਤਾਲਾਂ 'ਚ ਜਾ ਕੇ ਵੈਕਸੀਨ ਲਗਵਾਈ। 182 ਵਿਅਕਤੀਆਂ ਨੇ ਉਦਯੋਗਿਕ ਖੇਤਰ 'ਚ ਲੱਗੇ ਕੈਂਪ ਵਿਚ ਜਾ ਕੇ ਟੀਕਾਕਰਨ ਕਰਵਾਇਆ। ਵੈਕਸੀਨ ਲਗਵਾਉਣ ਵਾਲਿਆਂ 'ਚ 204 ਵਿਅਕਤੀਆਂ ਨੇ ਪਹਿਲੀ, 683 ਨੇ ਦੂਜੀ ਤੇ 1163 ਵਿਅਕਤੀਆਂ ਨੇ ਬੂਸਟਰ ਡੋਜ਼ ਦਾ ਇੰਜੈਕਸ਼ਨ ਲਗਵਾਇਆ।
ਇਹ ਵੀ ਪੜ੍ਹੋ : ਵਿਜੀਲੈਂਸ ਵੱਲੋਂ 5000 ਰੁਪਏ ਰਿਸ਼ਵਤ ਲੈਂਦਾ ਸਬ-ਇੰਸਪੈਕਟਰ ਰੰਗੇ ਹੱਥੀਂ ਕਾਬੂ
ਵੀਰਵਾਰ 198 ਥਾਵਾਂ 'ਤੇ ਲੱਗਣਗੇ ਟੀਕੇ
ਜ਼ਿਲ੍ਹੇ 'ਚ ਵੀਰਵਾਰ ਨੂੰ ਸਿਹਤ ਵਿਭਾਗ ਵੱਲੋਂ 198 ਵੈਕਸੀਨੇਸ਼ਨ ਕੈਂਪ ਲਗਾਏ ਜਾ ਰਹੇ ਹਨ। ਇਨ੍ਹਾਂ 'ਚ 87 ਥਾਵਾਂ 'ਤੇ ਕੋਵੀਸ਼ੀਲਡ, 65 ਥਾਵਾਂ 'ਤੇ ਕੋਵੈਕਸੀਨ ਅਤੇ 35 ਥਾਵਾਂ 'ਤੇ ਕੋਰਬੇਵੈਕਸ ਨਾਮੀ ਵੈਕਸੀਨ ਲਗਾਈ ਜਾਵੇਗੀ। ਇਨ੍ਹਾਂ 'ਚ 10 ਕੈਂਪ ਸਕੂਲਾਂ ਵਿੱਚ, ਜਦੋਂਕਿ ਇਕ ਕੈਂਪ ਉਦਯੋਗਿਕ ਖੇਤਰ 'ਚ ਲਗਾਇਆ ਜਾਵੇਗਾ।
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।